nabaz-e-punjab.com

ਬਜਟ ਸ਼ੈਸ਼ਨ ਦੌਰਾਨ ਰਾਜਨੀਤੀ ਦੀ ਭੇਂਟ ਚੜ੍ਹ ਗਏ ਪੰਜਾਬੀਆਂ ਦੇ ਅਹਿਮ ਮੁੱਦੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 15 ਜੂਨ:
ਪੰਜਾਬ ਵਿੱਚ ਕੈਪਟਨ ਸਰਕਾਰ ਹੋਂਦ ਵਿੱਚ ਆਉਣ ਤੋੱ ਬਾਅਦ ਪੰਜਾਬੀਆਂ ਨੂੰ ਆਸ ਬਣ ਗਈ ਸੀ ਕਿ ਹੁਣ ਉਹਨਾਂ ਦੇ ਸਾਰੇ ਮਸਲੇ ਹਲ ਹੋ ਜਾਣਗੇ ਅਤੇ ਪੰਜਾਬੀਆਂ ਦੇ ਅਹਿਮ ਮੁੱਦਿਆਂ ਉੱਪਰ ਕੈਪਟਨ ਸਰਕਾਰ ਜਲਦੀ ਹੀ ਯੋਗ ਕਾਰਵਾਈ ਕਰੇਗੀ ਪਰ ਕੈਪਟਨ ਸਰਕਾਰ ਨੂੰ ਬਣਿਆ ਦੋ ਮਹੀਨੇ ਤੋਂ ਜਿਆਦਾ ਸਮਾਂ ਹੋ ਚੁਕਿਆ ਹੈ ਅਤੇ ਪੰਜਾਬੀਆਂ ਦੇ ਮੁੱਦੇ ਅਤੇ ਮਸਲੇ ਹਲ ਹੋਣ ਦੀ ਥਾਂ ਪਹਿਲਾਂ ਵਾਂਗ ਹੀ ਲਮਕ ਰਹੇ ਹਨ।
ਇਹਨਾਂ ਦਿਨਾਂ ਦੌਰਾਨ ਪੰਜਾਬ ਵਿਧਾਨ ਸਭਾ ਦੇ ਚਲ ਰਹੇ ਬਜਟ ਸ਼ੈਸ਼ਨ ਦੌਰਾਨ ਵਿਧਾਨ ਸਭਾ ਵਿਚ ਪੰਜਾਬ ਵਿਚ ਪਿਛਲੇ ਸਮੇ ਦੌਰਾਨ ਖ਼ੁਦਕੁਸ਼ੀਆਂ ਕਰ ਚੁਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਪਰ ਕਿਸਾਨਾਂ ਦੇ ਕਰਜੇ ਮਾਫ ਕਰਨ ਲਈ ਕੋਈ ਗਲ ਹੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਪੰਜਾਬ ਵਿਚ ਸੋਨੇ ਦੇ ਭਾਅ ਵਿਕ ਰਹੇ ਰੇਤੇ ਬਜਰੀ ਦੀਆਂ ਕੀਮਤਾਂ ਘਟ ਕਰਨ ਲਈ ਵੀ ਕੈਪਟਨ ਸਰਕਾਰ ਕੋਈ ਕਾਰਵਾਈ ਕਰਨ ਵਿਚ ਅਸਫਲ ਰਹੀ ਹੈ। ਹਾਲ ਤਾਂ ਇਹ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਰਸੋਈਏ ਵਲੋੱ ਹੀ ਕੁਝ ਖੱਡਾਂ ਦਾ ਠੇਕਾ ਲੈਣ ਕਾਰਨ ਕੈਪਟਨ ਸਰਕਾਰ ਦੀ ਕਾਫੀ ਕਿਰਕਿਰੀ ਹੋ ਰਹੀ ਹੈ। ਭਾਵੇਂ ਕਿ ਕੈਪਟਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੀ ਹੁਕਮ ਦਿਤਾ ਹੈ ਪਰ ਅਸਲੀਅਤ ਸਭ ਨੂੰ ਪਤਾ ਚਲ ਗਈ ਹੈ। ਕੈਪਟਨ ਸਰਕਾਰ ਹੋੱਦ ਵਿਚ ਆਉਣ ਨਾਲ ਸਭ ਨੂੰ ਆਸ ਸੀ ਕਿ ਰੇਤੇ ਬਜਰੀ ਦੀਆਂ ਕੀਮਤਾਂ ਘਟ ਜਾਣਗੀਆਂ ਪਰ ਇਹ ਤਾਂ ਪਹਿਲਾਂ ਨਾਲੋੱ ਵੀ ਕਈ ਗੁਣਾ ਵੱਧ ਗਈਆਂ ਹਨ, ਇਸ ਤੋਂ ਇਲਾਵਾ ਰੇਤੇ ਦੀ ਟਰਾਲੀਆਂ ਅਤੇ ਟਰੱਕਾਂ ਉਪਰ ਗੁੰਡਾ ਟੈਕਸ ਵਖਰਾ ਲੱਗਦਾ ਹੈ। ਇਸ ਤਰਾਂ ਆਮ ਆਦਮੀ ਨੂੰ ਹੁਣ ਆਪਣਾ ਘਰ ਬਣਾਉਣਾ ਹੀ ਇਕ ਸਮਸਿਆ ਬਣ ਗਿਆ ਹੈ।
ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਵਿਚ ਵੀ ਕੈਪਟਨ ਸਰਕਾਰ ਅਸਫਲ ਹੋ ਗਈ ਹੈ, ਅਜੇ ਵੀ ਵੱਖ ਵੱਖ ਸਰਕਾਰੀ ਦਫਤਰਾਂ ਵਿਚ ਪੈਸੇ ਜਾਂ ਸਿਫਾਰਸ਼ ਬਿਨਾਂ ਕੋਈ ਕੰਮ ਨਹੀਂ, ਆਮ ਲੋਕ ਆਪਣੇ ਕੰਮ ਧੰਦਿਆਂ ਲਈ ਅਜੇ ਵੀ ਸਰਕਾਰੀ ਦਫਤਰਾਂ ਦੇ ਧੱਕੇ ਖਾ ਰਹੇ ਹਨ। ਪੰਜਾਬ ਵਿਚ ਨਸ਼ਾ ਪਹਿਲਾਂ ਨਾਲੋੱ ਵੀ ਵੱਧ ਗਿਆ ਹੈ ਜਦੋੱ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋੱ ਪਹਿਲਾਂ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ਤੋੱ ਬਾਅਦ ਸਿਰਫ 4 ਹਫਤਿਆਂ ਵਿਚ ਹੀ ਨਸ਼ਾ ਬੰਦ ਕਰ ਦਿਤਾ ਜਾਵੇਗਾ ਪਰ ਅਜੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇਵੱਡੇ ਤਸਕਰ ਖੁਲੇ ਆਮ ਫਿਰਦੇ ਹਨ ਜਦੋੱਕਿ ਪੁਲੀਸ ਨਿਕੇ ਮੋਟੇ ਨਸ਼ੇੜੀਆਂ ਨੂੰ ਫੜ ਕੇ ਹੀ ਵਾਹ ਵਾਹ ਬਟੋਰਨ ਲੱਗੀ ਹੋਈ ਹੈ।
ਪੰਜਾਬ ਸਰਕਾਰ ਬਿਹਤਰ ਆਵਾਜਾਈ ਸਹੂਲਤਾਂ ਦੇਣ ਵਿਚ ਵੀ ਨਾਕਾਮ ਸਾਬਿਤ ਹੋਈ ਹੈ। ਅੱਜ ਵੀ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਦੀਆਂ ਨਵੀਆਂ ਬੱਸਾਂ ਦੇ ਨਾਲ ਹੀ 85 ਮਾਡਲ ਦੀਆਂ ਖਟਾਰਾ ਬੱਸਾਂ ਸੜਕਾਂ ਉਪਰ ਦੌੜ ਰਹੀਆਂ ਹਨ, ਇਨ੍ਹਾਂ ਖਸਤਾਹਾਲ ਬੱਸਾਂ ਕਾਰਨ ਹਰ ਵੇਲੇ ਹੀ ਸਵਾਰੀਆਂ ਦੀ ਜਾਨ ਖਤਰੇ ਵਿਚ ਪਈ ਰਹਿੰਦੀ ਹੈ। ਮੁਹਾਲੀ ਪਟਿਆਲਾ ਰੂਟ ਉਪਰ ਜਿਆਦਾਤਰ ਪੀ ਆਰ ਟੀ ਸੀ ਦੀਆਂ ਖਟਾਰਾ ਬੱਸਾਂ ਹੀ ਚਲ ਰਹੀਆਂ ਹਨ, ਜੋ ਕਿ ਰੱਬ ਆਸਰੇ ਹੀ ਚਲੀ ਜਾ ਰਹੀਆਂ ਹਨ ਅਤੇ ਕਈ ਵਾਰ ਅੱਧ ਵਿਚਾਲੇ ਜਿਹੇ ਹੀ ਖੜ ਜਾਂਦੀਆਂ ਹਨ। ਇਸ ਤੋਂ ਇਲਾਵਾ ਬੇਰੁਜਗਾਰੀ ਦਾ ਦੈਂਤ ਵੀ ਕੈਪਟਨ ਸਰਕਾਰ ਅੱਗੇ ਮੂੰਹ ਅੱਡੀ ਖੜਾ ਹੈ। ਕੈਪਟਨ ਸਾਹਿਬ ਨੇ ਚੋਣਾਂ ਮੌਕੇ ਹਰ ਘਰ ਇਕ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਇਸ ਵਾਅਦੇ ਨੂੰ ਵੀ ਭੁੱਲ ਗਏ। ਇਹ ਜਰੂਰ ਹੈ ਕਿ ਪੰਜਾਬ ਦੇ ਇਕ ਸਾਬਕਾ ਕਾਂਗਰਸੀ ਮੁੱਖ ਮੰਤਰੀ ਦੇ ਪੋਤੇ ਨੂੰ ਜਰੂਰ ਡੀਐਸਪੀ ਭਰਤੀ ਕਰ ਦਿੱਤਾ ਗਿਆ। ਇਸ ਤਰਾਂ ਲੋਕਾਂ ਦੀਆਂ ਵੋਟਾਂ ਨਾਲ ਬਣੀ ਕੈਪਟਨ ਸਰਕਾਰ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਮਹੀਨਿਆਂ ਵਿਚ ਹੀ ਲੋਕਾਂ ਦੇ ਮਸਲੇ ਹਲ ਕਰਨ ਵਿਚ ਅਸਫਲ ਹੋ ਗਈ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ਨੂੰ ਸਰਕਾਰ ਦੀ ਨਿਖੇਧੀ ਕਰਨ ਦਾ ਚੰਗਾ ਮੁੱਦਾ ਮਿਲ ਗਿਆ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…