ਪੱਤਰਕਾਰ ਭਾਈਚਾਰਾ ਸਮਾਜ ਦਾ ਮਹੱਤਵਪੂਰਨ ਅੰਗ: ਪਰਮਦੀਪ ਬੈਦਵਾਨ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਦੁਨੀਆਂ ਵਿੱਚ ਕਰੋਨਾਵਾਇਰਸ ਕਾਰਨ ਪ੍ਰਕੋਪ ਮਚਿਆ ਹੋਇਆ ਹੈ ਜਿਸ ਨੂੰ ਰੋਕਣ ਲਈ ਪੁਲੀਸ, ਸਿਹਤ ਕਰਮਚਾਰੀ, ਸਫਾਈ ਕਰਮਚਾਰੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਾਲੇ ਕਰੋਨਾ ਨੂੰ ਰੋਕਣ ਵਿੱਚ ਪੂਰਾ ਜ਼ੋਰ ਲਗਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਮਟੌਰ ਵਿੱਚ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਸੈਨੀਟਾਈਜਰ, ਮਾਸਕ, ਦਸਤਾਨੇ ਦੇ ਕੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਕੋਰੋਨਾ ਦੀ ਬਿਮਾਰੀ ਪੱਤਰਕਾਰਾਂ ਲਈ ਵੀ ਇੰਨੀ ਹੀ ਘਾਤਕ ਜਿੰਨੀ ਸਾਡੇ ਲਈ, ਪ੍ਰੰਤੂ ਫੇਰ ਵੀ ਪੱਤਰਕਾਰ ਭਾਈਚਾਰਾ ਤਨ ਮਨ ਧਨ ਨਾਲ ਆਪਣਾ ਫਰਜ਼ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਮੀਡੀਆ ਕਰਮੀ ਵੀ ਬਿਮਾਰੀ ਤੋਂ ਡਰਦੇ ਘਰੇ ਬੈਠ ਜਾਣ ਤਾਂ ਸਾਨੂੰ ਦੇਸ਼ ਦੁਨੀਆਂ ਤਾਂ ਦੂਰ ਸਾਡੇ ਆਲ ਦੁਆਲੇ ਦੀਆਂ ਘਟਨਾਵਾਂ ਦਾ ਵੀ ਪਤਾ ਨੀ ਲੱਗਣਾ ਅਤੇ ਇਹਨਾਂ ਮੀਡੀਆਂ ਕਰਮੀਆਂ ਦੀ ਮਿਹਨਤ ਸਦਕਾ ਹੀ ਲੋਕਾਂ ਨੂੰ ਇਸ ਬਿਮਾਰੀ ਦੀ ਗੰਭੀਰਤਾ ਸਮਝਣ ਵਿੱਚ ਆਸਾਨੀ ਹੋਈ। ਉਹਨਾਂ ਕਿਹਾ ਕਿ ਜੇਕਰ ਮੀਡੀਆ ਕਰਮੀ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਸੁਚੇਤ ਨਾ ਕਰਦੇ ਜਾਂ ਕਰੋਨਾ ਦੇ ਅੰਕੜੇ ਪਤਾ ਨਾ ਲੱਗਦੇ ਤਾਂ ਸ਼ਾਇਦ ਲੱਖਾਂ ਲੋਕਾਂ ਦੀ ਜਾਨ ਖ਼ਤਰੇ ਵਿੱਚ ਪੈ ਜਾਣੀ ਸੀ।
ਉਹਨਾਂ ਇਸ ਮੌਕੇ ਸਰਕਾਰ ਨੂੰ ਅਪੀਲ ਕੀਤੀ ਮੀਡੀਆ ਕਰਮੀਆਂ ਦਾ ਵੀ ਡਾਕਟਰਾਂ, ਨਰਸਾਂ, ਸਿਹਤ ਅਤੇ ਸਫ਼ਾਈ ਕਰਮਚਾਰੀਆਂ ਵਾਂਗ ਪੰਜਾਹ-ਪੰਜਾਹ ਲੱਖ ਦਾ ਬੀਮਾ ਕਰਨਾ ਚਾਹੀਦਾ ਹੈ। ਕਿਉਂਕਿ ਖਤਰਾ ਮੀਡੀਆ ਕਰਮੀਆਂ ਲਈ ਵੀ ਬਣਿਆ ਰਹਿੰਦਾ ਹੈ। ਅਤੇ ਇਨ੍ਹਾਂ ’ਚੋਂ ਕਈ ਪੱਤਰਕਾਰ ਤਾਂ ਆਪਣਾ ਕੰਮ ਬਿਨਾਂ ਤਨਖ਼ਾਹ ਤੋਂ ਸੇਵਾ ਭਾਵਨਾ ਨਾਲ ਕਰਦੇ ਆ ਰਹੇ ਹਨ। ਇਸ ਮੌਕੇ ਯੂਥ ਆਫ਼ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੁਹਾਲੀ, ਸਕੱਤਰ ਅੰਮ੍ਰਿਤ ਜੌਲੀ, ਜ਼ਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਨਰਿੰਦਰ ਵਤਸ, ਰਾਕੇਸ਼ ਬੰਸਲ, ਰਵੀ ਅਰੋੜਾ, ਜਤਿੰਦਰਪਾਲ ਸਿੰਘ ਭੱਟੀ, ਸ਼ਰਨਦੀਪ ਸਿੰਘ ਚੱਕਲ ਅਤੇ ਨਬਜ਼-ਏ-ਪੰਜਾਬ ਡਾਟ ਕਾਮ ਦੇ ਪੱਤਰਕਾਰ ਜਯੋਤੀ ਸਿੰਗਲਾ, ਜੱਗਬਾਣੀ ਟੀਵੀ ਤੋਂ ਹਰਪ੍ਰੀਤ ਸਿੰਘ ਜੱਸੋਵਾਲ, ਸਕਾਈਹਾਕ ਟਾਈਮਜ਼ ਤੋਂ ਰਾਜ ਕੁਮਾਰ ਅਰੋੜਾ ਤੇ ਪਵਨ ਕੁਮਾਰ ਸਮੇਤ ਹੋਰ ਪੱਤਰਕਾਰ ਭਾਈਚਾਰੇ ਨਾਲ ਸਬੰਧਤ ਵਿਅਕਤੀ ਹਾਜ਼ਰ ਸਨ। ਇਨ੍ਹਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …