
ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬਾਜੀਗਰ ਭਾਈਚਾਰੇ ਦਾ ਅਹਿਮ ਰੋਲ: ਰਾਜੂ ਖੰਨਾ
ਬਾਜੀਗਰ ਭਾਈਚਾਰੇ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਰਾਜੂ ਖੰਨਾ ਨੂੰ ਸਮਰਥਨ ਦੇਣ ਦਾ ਐਲਾਨ
ਨਿਊਜ਼ ਡੈਸਕ
ਅਮਲੋਹ, 7 ਦਸੰਬਰ
ਬਾਜੀਗਰ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਅੰਗ ਹੈ ਜਿਸ ਵੱਲੋਂ ਸਮੇਂ ਸਮੇਂ ਤੇ ਸ਼ੋ੍ਰਮਣੀ ਅਕਾਲੀ ਦਲ ਦਾ ਸਾਥ ਹੀ ਨਹੀਂ ਦਿੱਤਾ ਜਾਂਦਾ ਸਗੋਂ ਹਰ ਇੱਕ ਚੋਣ ਵਿਚ ਮੋਹਰੀ ਰੋਲ ਵੀ ਅਦਾ ਕੀਤਾ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਬਾਜੀਗਰ ਬਸਤੀ ਮਾਨਗੜ੍ਹ ਵਿਖੇ ਬਾਜੀਗਰ ਵਿੰਗ ਦੇ ਮੀਤ ਪ੍ਰਧਾਨ ਮੱਖਣ ਰਾਮ ਪੰਚ ਵੱਲੋਂ ਕਰਵਾਈ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੁੂ ਖੰਨਾ ਨੇ ਕਿਹਾ ਕਿ ਇਸ ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸਰਕਾਰ ਵਿਚ ਵੀ ਅਹਿਮ ਆਹੁਦੇ ਦੇ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ. ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਾਜੀਗਰ ਭਾਈਚਾਰੇ ਦੇ ਹਰ ਇੱਕ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਹੈ ਤੇ ਇਸ ਵਿੰਗ ਵੱਲੋਂ ਵੀ ਜ਼ੋ ਸਮੱਸਿਆ ਸਰਕਾਰ ਪਾਸ ਰੱਖੀ ਜਾਂਦੀ ਹੈ ਉਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੁਰੰਤ ਹੱਲ ਕੀਤਾ ਜਾਂਦਾ ਹੈ ਕਿਉਂਕਿ ਬਾਜੀਗਰ ਭਾਈਚਾਰੇ ਵੱਲੋਂ ਹਮੇਸ਼ਾ ਹੀ ਸ਼ੋ੍ਰਮਣੀ ਅਕਾਲੀ ਦਲ ਦਾ ਡਟ ਕੇ ਸਾਥ ਦਿੱਤਾ ਜਾਂਦਾ ਹੈ ਉਨ੍ਹਾਂ ਮੀਟਿੰਗ ਵਿਚ ਇੱਕਤਰ ਭਾਈਚਾਰੇ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਸ ਤਰ੍ਹਾ ਉਹ ਪਿਛਲੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਵਿਚ ਹਾਜਰ ਹਨ ਉਸੇ ਤਰ੍ਹਾਂ ਉਹ ਹਰ ਦੁੱਖ ਸੁੱਖ ਵਿਚ ਭਾਈਚਾਰੇ ਨਾਲ ਹਮੇਸ਼ਾ ਦੀ ਤਰ੍ਹਾਂ ਖੜਦੇ ਰਹਿਣਗੇ। ਅੱਜ ਦੀ ਇਸ ਮੀਟਿੰਗ ਨੂੰ ਯੂਥ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਗਿੱਲ , ਸੀਨੀਅਰ ਆਗੂ ਬਾਬਾ ਦਰਸ਼ਨ ਸਿੰਘ, ਬਾਜੀਗਰ ਵਿੰਗ ਦੇ ਪ੍ਰਧਾਨ ਮਲਕੀਤ ਸਿੰਘ ਮਾਨਗੜ੍ਹ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਮੱਖਣ ਰਾਮ ਪੰਚ ਤੇ ਨੰਬਰਦਾਰ ਰਣਧੀਰ ਸਿੰਘ ਮਾਨਗੜ੍ਹ ਦੀ ਅਗਵਾਈ ਵਿਚ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਮਲਜੀਤ ਸਿੰਘ ਗਿੱਲ, ਜੱਥੇ.ਕੁਲਦੀਪ ਸਿੰੰਘ ਮਛਰਾਈ, ਬਾਬਾ ਦਰਸ਼ਨ ਸਿੰਘ, ਮਲਕੀਤ ਸਿੰਘ ਮਾਨਗੜ੍ਹ ਤੇ ਗੁਰਸੇਵਕ ਸਿੰਘ ਕੋਟਲੀ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਰਣਧੀਰ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਸਤਨਾਮ ਸਿੰਘ , ਕਸ਼ਮੀਰਾਰਾਮ, ਸੇਵਾ ਸਿੰਘ, ਗੁਰਪ੍ਰੀਤ ਸਿੰਘ, ਪਰਗਟ ਸਿੰਘ ਮਾਜਰੀ, ਸ਼ੰਕਰ ਪਦਾਰ, ਸੁਰਜੀਤ ਸਿੰਘ, ਨੇਤਰ ਸਿੰਘ, ਚਰਨਾਰਾਮ, ਸਿੰਦਰਪਾਲ, ਜੀਤਰਾਮ, ਬਲਜੀਤ ਕੁਮਾਰ, ਸੁਰਿੰਦਰ ਕੁਮਾਰ, ਰਾਜ ਕੁਮਾਰ, ਜੰਗੀਰ ਸਿੰਘ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਆਗੂ ਹਾਜਰਸਨ। ਫੋਟੋ ਕੈਪਸ਼ਨ 6-2 ਦਸੰਬਰ, ਪਿੰਡ ਮਾਨਗੜ੍ਹ ਦੀ ਬਾਜੀਗਰ ਬਸਤੀ ਵਿਖੇ ਇੱਕ ਮੀਟਿੰਗ ਦੌਰਾਨ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸੀਨੀਅਰ ਲੀਡਰਸ਼ਿਪ ਦਾ ਸਨਮਾਨ ਕਰਦੇ ਹੋਏ ਬਾਜੀਗਰ ਭਾਈਚਾਰੇ ਦੇ ਆਗੂ।