ਵੈਟਰਨਰੀ ਡਾਕਟਰਾਂ ਦੀ ਪਸ਼ੂ ਪਾਲਕਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ: ਡਾ. ਵਾਲੀਆ

ਮੁਹਾਲੀ ਦਫ਼ਤਰ ਵਿੱਚ ਨਵੇਂ ਵੈਟਰਨਰੀ ਅਫ਼ਸਰਾਂ ਦੀ 3 ਦਿਨਾਂ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਸੰਪੰਨ

ਨਵੇਂ ਵੈਟਰਨਰੀ ਡਾਕਟਰਾਂ ਨੂੰ ਇਮਾਨਦਾਰੀ ਤੇ ਸੁਹਿਰਦਤਾ ਨਾਲ ਕੰਮ ਕਰਨ ਲਈ ਪ੍ਰੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰ ਪੰਜਾਬ ਰਾਜ ਦੇ ਪਸ਼ੂ ਪਾਲਕਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਵਿੱਚ ਮੋਹਰੀ ਭੂਮਿਕਾ ਅਦਾ ਕਰ ਸਕਦੇ ਹਨ। ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਸਟੇਟ ਵੈਟਰਨਰੀ ਕੌਂਸਲ ਵੱਲੋਂ ਨਵੇਂ ਭਰਤੀ ਕੀਤੇ 112 ਵੈਟਰਨਰੀ ਅਫ਼ਸਰਾਂ ਨੂੰ ਵੈਟਰਨਰੀ ਜੂਰਿਸਪਰੋਡੈਂਸ ਅਤੇ ਵੈਟਰਨਰੀ ਨੈਤਿਕਤਾ ਸਬੰਧੀ ਤਿੰਨ ਰੋਜ਼ਾ ਟਰੇਨਿੰਗ ਦੇ ਅਖੀਰਲੇ ਦਿਨ ਸਰਟੀਫਿਕੇਟ ਵੰਡਣ ਮੌਕੇ ਪੰਜਾਬ ਸਟੇਟ ਵੈਟਰਨਰੀ ਕੌਂਸਲ ਦੇ ਮੈਂਬਰ ਅਤੇ ਸੰਯੁਕਤ ਨਿਰਦੇਸ਼ਕ (ਸੇਵਾਮੁਕਤ) ਪਸ਼ੂ ਪਾਲਣ ਡਾ. ਗੁਰਿੰਦਰ ਸਿੰਘ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਕੀਤਾ।
ਇਸ ਟਰੇਨਿੰਗ ਵਿੱਚ ਮੁਹਾਲੀ ਸਮੇਤ ਐਸਬੀਐਸ ਨਗਰ (ਨਵਾਂ ਸ਼ਹਿਰ), ਫਤਹਿਗੜ੍ਹ ਸਾਹਿਬ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ ਅਤੇ ਪਟਿਆਲਾ ਤੋਂ ਨਵ-ਨਿਯੁਕਤ ਵੈਟਰਨਰੀ ਅਫ਼ਸਰਾਂ ਨੇ ਭਾਗ ਲਿਆ। ਜਿਨ੍ਹਾਂ ਨੂੰ ਵਿਸ਼ਾ ਮਾਹਰ ਡਾ. ਸੁਨੀਲ ਦੱਤ ਭਾਰਦਵਾਜ ਅਤੇ ਡਾ. ਹਰਜਿੰਦਰ ਸਿੰਘ ਨੇ ਸਿਖਲਾਈ ਦਿੱਤੀ।
ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਵਿੱਚ ਖੜੋਤ ਆਉਣ ਕਾਰਨ ਪਸ਼ੂ ਪਾਲਣ ਤੇ ਇਸ ਦੇ ਨਾਲ ਸਹਾਇਕ ਧੰਦੇ ਪੋਲਟਰੀ, ਪਿਗਰੀ, ਬਕੱਰੀ ਪਾਲਣ ਆਦਿ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੀ ਟਰੇਨਿੰਗ ਪਟਿਆਲਾ, ਬਠਿੰਡਾ ਅਤੇ ਅੰਮ੍ਰਿਤਸਰ ਵਿੱਖੇ ਵੀ ਕਰਵਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨਿਵਰਸਿਟੀ ਵਿੱਖੇ ਮੱਝਾਂ, ਗਾਵਾਂ, ਸੂਰ, ਬਕੱਰੀ ਪਾਲਣ ਅਤੇ ਘੋੜਿਆਂ ਦੀਆਂ ਵੱਖ-ਵੱਖ ਬਿਮਾਰੀਆਂ, ਉਨ੍ਹਾਂ ਦੀ ਪਛਾਣ, ਇਲਾਜ ਅਤੇ ਲੋੜ ਅਨੁਸਾਰ ਬਿਮਾਰ ਪਸ਼ੂਆਂ ਨੂੰ ਖੂਨ ਚੜਾਉਣ ਦੀ ਵਿੱਧੀ ਅਤੇ ਅਲਟਰਾ ਸਾਊਂਡ ਆਦਿ ਦੀ ਪੰਜ-ਪੰਜ ਦਿਨ੍ਹਾਂ ਦੀ ਸਿਖਲਾਈ ਵੀ ਕਰਵਾਈ ਜਾਵੇਗੀ।
ਡਾ. ਵਾਲੀਆ ਨੇ ਵੈਟਰਨਰੀ ਅਫ਼ਸਰਾਂ ਨੂੰ ਪੂਰੀ ਇਮਾਨਦਾਰੀ, ਦਿਆਨਤਦਾਰੀ ਤੇ ਮਿਹਨਤ ਦੇ ਨਾਲ ਪਸ਼ੂ ਪਾਲਕਾਂ ਤੇ ਬੇਜੁਬਾਨਾਂ ਦੀ ਸੇਵਾ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਸਮੇਂ ਸਮੇਂ ’ਤੇ ਵੈਟਰਨਰੀ ਕੌਂਸਲ ਵੱਲੋਂ ਆਯੋਜਿਤ ਆਧੁਨਿਕ ਪਸ਼ੂ ਪਾਲਣ ਤਕਨੀਕਾਂ ਦੀ ਸਿਖਲਾਈ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਪਸ਼ੂ ਪਾਲਕਾਂ ਨੂੰ ਮਿਆਰੀ ਵੈਟਰਨਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

Load More Related Articles
Load More By Nabaz-e-Punjab
Load More In Agriculture & Forrest

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ ਮਹਿਲਾ ਪ੍ਰੋਫ਼ੈਸਰਾਂ ਸਮ…