ਆਪਣੇ ਉੱਤੇ ਭਰੋਸਾ ਕਰਨ ਦੇ ਨਾਲ-ਨਾਲ ਮਨ ਵਿੱਚ ਸਕਾਰਾਤਮਿਕ ਸੋਚ ਦਾ ਹੋਣਾ ਬਹੁਤ ਜ਼ਰੂਰੀ: ਨੈਨਾ ਜੈਨ

ਸਰਕਾਰੀ ਕੰਨਿਆ ਸਕੂਲ ਸੋਹਾਣਾ ਵਿੱਚ ਆਨਲਾਈਨ ਸਮਰ ਕੈਂਪ ਦੇ ਛੇਵੇਂ ਦਿਨ ਵੀ ਕੀਤੀਆਂ ਗਤੀਵਿਧੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਗਰਮੀਆਂ ਦੀਆਂ ਛੁੱਟੀਆਂ ਨੂੰ ਸਿੱਖਣ ਪੱਖੋਂ ਉਪਯੋਗੀ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਵੱਲੋਂ ਸਵੈ-ਇੱਛਾ ਨਾਲ ਵਿਦਿਆਰਥੀਆਂ ਲਈ ਆਨਲਾਈਨ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸਮਰ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਵੱਖ-ਵੱਖ ਆਨਲਾਈਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵਿਖੇ ਚਲ ਰਹੇ ਵਿਸ਼ੇਸ਼ ਆਨਲਾਈਨ ਸਮਰ ਕੈਂਪ ਦੇ ਛੇਵੇਂ ਦਿਨ ਸਿੱਖਿਆ ਕੌਂਸਲਰ ਨੈਨਾ ਜੈਨ ਨੇ ਬੱਚਿਆਂ ਨਾਲ ਆਪਣੇ ਅੰਦਰ ਸਵੈ-ਵਿਸ਼ਵਾਸ ਢੰਗ ਸਾਂਝੇ ਕੀਤੇ।
ਨੈਨਾ ਜੈਨ ਨੇ ਕਿਹਾ ਜੀਵਨ ਵਿੱਚ ਅਪਣੇ ਉੱਪਰ ਭਰੋਸਾ ਕਰਨ ਦੇ ਨਾਲ-ਨਾਲ ਆਪਣੇ ਮਨ ਵਿੱਚ ਸਕਾਰਾਤਮਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿੱਖਿਆ ਕੌਂਸਲਰ ਨੇ ਸਵੈ-ਵਿਸ਼ਵਾਸ ਨੂੰ ਜੀਵਨ ਵਿੱਚ ਕਾਮਯਾਬੀ ਦਾ ਮੂਲ ਮੰਤਰ ਦੱਸਿਆ। ਉਨ੍ਹਾਂ ਦੁਆਰਾ ਕਰਵਾਈਆਂ ਗਈਆਂ ਗਤੀਵਿਧੀਆਂ ਨੇ ਤਾਂ ਬੱਚਿਆਂ ਨੂੰ ਕੀਲ ਕੇ ਰੱਖ ਦਿੱਤਾ। ਇੱਕਲੇ ਸਵੈ-ਵਿਸ਼ਵਾਸ ਦਾ ਸੈਸ਼ਨ ਇੱਕ ਘੰਟਾ 40 ਮਿੰਟ ਤੱਕ ਚੱਲਦਾ ਰਿਹਾ। ਬੱਚਿਆਂ ਨੇ ਬੜੇ ਹੀ ਚਾਅ- ਉਤਸ਼ਾਹ ਨਾਲ ਦੇਖਿਆ, ਆਨੰਦ ਮਾਣਿਆ ਅਤੇ ਮੈਡਮ ਕੌਂਸਲਰ ਨਾਲ ਚਰਚਾ ਵਿੱਚ ਸ਼ਾਮਲ ਹੋਏ।
ਸਟੇਟ ਐਵਾਰਡੀ ਹਿੰਦੀ ਅਧਿਆਪਕਾ ਸ੍ਰੀਮਤੀ ਸੁਧਾ ਜੈਨ ਸੁਦੀਪ ਨੇ ਦੱਸਿਆ ਕਿ ਅੱਜ ਦਾ ਸੈਸ਼ਨ ਕਾਮਯਾਬ ਰਿਹਾ ਹੈ। ਇਸ ਗੱਲ ਦਾ ਪਰਤੱਖ ਪ੍ਰਮਾਨ ਇਹ ਹੈ ਕਿ ਕੈਂਪਰ ਵਿਦਿਆਰਥਣਾਂ ਨੇ ਮੈਡਮ ਕੌਂਸਲਰ ਨੂੰ ਇਕ ਹੋਰ ਸੈਸ਼ਨ ਲਗਾਉਣ ਦੀ ਮੰਗ ਕੀਤੀ ਅਤੇ ਬੱਚਿਆਂ ਨੇ ਸਮਰ ਕੈਂਪ ਦਾ ਸਮਾਂ ਵੀ 11 ਦਿਨਾਂ ਤੋਂ ਵਧਾਉਣ ਦੀ ਮੰਗ ਕੀਤੀ। ਇਹਨੇ ਵਧੀਆ ਟਿੱਪਸ ਦੇਣ ਲਈ ਸਿੱਖਿਆ ਕੌਂਸਲਰ ਦਾ ਕੈਂਪਰ ਵਿਦਿਆਰਥਣਾਂ ਦੇ ਨਾਲ-ਨਾਲ ਆਯੋਜਕ ਮੈਡਮ ਸੁਧਾ ਜੈਨ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਆਯੋਜਕ ਮੈਡਮ ਸੁਧਾ ਜੈਨ ਸੁਦੀਪ ਨੇ ਇਹ ਆਸ ਜਤਾਈ ਕਿ ਕਰੋਨਾਕਾਲ ਦੇ ਖ਼ਤਮ ਹੋਣ ਉਪਰੰਤ ਸਕੂਲ ਦੇ ਵਿੱਚ ਵੀ ਸਾਰੇ ਵਿਦਿਆਰਥੀਆਂ ਨਾਲ ਸਵੈ ਵਿਸ਼ਵਾਸ਼ ਵਾਲਾ ਸੈਸ਼ਨ ਸਾਂਝਾ ਕੀਤਾ ਜਾਵੇਗਾ ਤਾਂ ਜੋ ਸਭ ਵਿਦਿਆਰਥੀ ਸਫ਼ਲਤਾ ਦੇ ਮੂਲ ਮੰਤਰ ਨਾਲ ਜਾਣੂ ਹੋ ਸਕਣ।
ਸੁਦੀਪ ਨੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਸਮਰ ਕੈਂਪ ਦੀ ਰਜਿਸਟਰੇਸ਼ਨ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਹੈ। ਇਸ ਵਿਸ਼ੇਸ਼ ਆਨਲਾਈਨ ਸਮਰ ਕੈਂਪ ਸਲੋਗਨ ਲੇਖਣ ਪ੍ਰਤੀਯੋਗਤਾ, ਸੁੰਦਰ ਲਿਖਾਈ ਪ੍ਰਤੀਯੋਗਤਾ, ਚਿੱਤਰਕਲਾ ਪ੍ਰਤੀਯੋਗਤਾ ਗੀਤ ਗਾਇਨ ਪ੍ਰਤੀਯੋਗਤਾ ਵੀ ਕਰਵਾਈਆਂ ਜਾਣਗੀਆਂ। ਸਮਰ ਕੈਂਪ ਆਖ਼ਰੀ ਦਿਨ ਬੈਸਟ ਆਊਟ ਆਫ਼ ਵੇਸਟ ਆਦਿ ਪ੍ਰਤੀਯੋਗਤਾਵਾਂ ਅਰੰਭੀਆਂ ਗਈਆਂ ਹਨ। ਇਹਨਾਂ ਸਭਨਾਂ ਦਾ ਨਤੀਜਾ ਕੈਂਪ ਦੇ ਅੰਤਿਮ ਦਿਨ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਆਨਲਾਈਨ ਕਿਰਿਆਵਾਂ ਦਾ ਮਨੋਰਥ ਛੁੱਟੀਆਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਾਲਮੇਲ ਬਣਾਈ ਰੱਖਣਾ ਹੈ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…