ਅਨਾਜ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸਬੰਧੀ ਅਚਨਚੇਤ ਚੈਕਿੰਗ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ: ਸ੍ਰੀਮਤੀ ਬਰਾੜ

ਭ੍ਰਿਸ਼ਟਾਚਾਰ ਤੇ ਡਿਊਟੀ ਵਿੱਚ ਕੋਹਾਤੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਐਸਡੀਐਮ

ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਅਪਰੈਲ:
ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਕਰਨ ਸਮੇ ਜੇਕਰ ਕਿਤੇ ਵੀ ਆੜ੍ਹਤੀ, ਖਰੀਦ ਏਜੰਸੀ ਦੇ ਇੰਸਪੈਕਟਰ ਸਮੇਤ ਹੋਰ ਕਿਸੇ ਵਿਭਾਗ ਦੇ ਅਧਿਕਾਰੀ ਦੀ ਮਿਲੀਭੁਗਤ ਪਾਈ ਜਾਂਦੀ ਹੈ ਅਤੇ ਭ੍ਰਿਸ਼ਟਾਚਾਰ ਦੀ ਰਿਪੋਰਟ ਮਿਲਦੀ ਹੈ ਤਾਂ ਇਸ ਲਈ ਸਕੱਤਰ ਮਾਰਕੀਟ ਕਮੇਟੀ ਜ਼ਿੰਮੇਵਾਰ ਹੋਣਗੇ ਅਤੇ ਤੁਰੰਤ ਕਾਰਵਾਈ ਹੋਵੇਗੀ ਅਤੇ ਕਿਸੇ ਨੂੰ ਬਖ਼ਸ਼ਿਆਂ ਨਹੀਂ ਜਾਵੇਗੀ। ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਸਬ ਡਵੀਜ਼ਨ ਖਰੜ ਤਹਿਤ ਪੈਦੀਆਂ ਮੰਡੀਆਂ ਖਰੜ,ਕੁਰਾਲੀ, ਦਾਊਮਾਜਰਾ, ਖਿਜਰਾਬਾਦ ਵਿਚ ਸਵੇਰੇ, ਸ਼ਾਮ ਨੂੰ ਚੈਕਿੰਗ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਇਹ ਜਾਣਕਾਰੀ ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਅੱਜ ਇੱਥੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਦਿੱਤੀ। ਉਨ੍ਹਾਂ ਕਿਹਾ ਕਿ ਚੈਕਿੰਗ ਟੀਮਾਂ ਰੋਜ਼ਾਨਾ ਮੰਡੀਆਂ ਵਿਚ ਕਣਕ ਦੀ ਆਮਦ, ਵਿਕਰੀ, ਵਾਰਦਾਨਾਂ, ਲਿਫਟਿੰਗ ਸਮੇਤ ਹੋਰ ਕੰਮਾਂ ਦੀ ਨਿਗਰਾਨੀ ਕਰਨਗੀਆਂ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਬੈਠਣ, ਪੀਣ ਵਾਲੇ ਪਾਣੀ, ਬਾਥਰੂਮ ਸਮੇਤ ਹੋਰ ਸੁਵਿਧਾਵਾਂ ਪੂਰਨ ਤੌਰ ਤੇ ਸਕੱਤਰ ਮਾਰਕੀਟ ਕਮੇਟੀਆਂ ਵਲੋਂ ਮੁਹੱਈਆਂ ਕਰਵਾਈਆਂ ਜਾਣਗੀਆਂ। ਖੁਰਾਕ ਤੇ ਸਪਲਾਈ ਵਿਭਾਗ ਵਲੋਂ ਆੜ੍ਹਤੀਆਂ ਨੂੰ ਵਾਰਦਾਨਾਂ, ਕਣਕ ਦੀ ਖਰੀਦ, ਲਿਫਟਿੰਗ, ਲੇਬਰ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ।
ਐਸ.ਡੀ.ਐਮ ਨੇ ਅੱਗੇ ਦੱਸਿਆ ਕਿ ਤਹਿਸੀਲਦਾਰ ਖਰੜ ਗੁਰਮੰਦਰ ਸਿੰਘ ਅਨਾਜ ਮੰਡੀ ਖਰੜ ਨੂੰ ਸਵੇਰੇ, ਬੀ.ਡੀ.ਪੀ.ਓ.ਖਰੜ ਜਤਿੰਦਰ ਸਿੰਘ ਢਿੱਲੋਂ ਅਨਾਜ ਮੰਡੀ ਖਰੜ ਬਾਅਦ ਦੁਪਹਿਰ, ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ ਅਨਾਜ ਮੰਡੀ ਕੁਰਾਲੀ ਸਵੇਰੇ, ਕਾਰਜ ਸਾਧਕ ਅਫਸਰ ਨਗਰ ਕੌਸਲ ਕੁਰਾਲੀ ਜਗਜੀਤ ਸਿੰਘ ਸਾਹੀ ਅਨਾਜ ਮੰਡੀ ਕੁਰਾਲੀ ਬਾਅਦ ਦੁਪਿਹਰ,ਬੀ.ਡੀ.ਪੀ.ਓ.ਮਾਜਰੀ ਦਿਲਾਬਰ ਕੌਰ ਵੱਲੋਂ ਖਿਜਰਾਬਾਦ ਮੰਡਲ ਸਵੇਰੇ, ਨਾਇਬ ਤਹਿਸੀਲਦਾਰ ਮਾਜਰੀ ਵਰਿੰਦਰ ਸਿੰਘ ਧੂਤ ਅਨਾਜ ਮੰਡੀ ਖਿਜਰਾਬਾਦ ਨੂੰ ਬਾਅਦ ਦੁਪਹਿਰ, ਸੰਨੀ ਬਜ਼ਾਜ ਤਹਿਸੀਲ ਭਲਾਈ ਅਫਸਰ ਖਰੜ ਅਨਾਜ ਮੰਡੀ ਖਰੜ, ਦਾਊਮਾਜਰਾ, ਭਾਗੋਮਾਜਰਾ, ਅਭਿਤੇਸ ਸਿੰਘ ਸੰਧੂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਖਰੜ ਮੇਨ ਅਨਾਜ ਮੰਡੀ ਕੁਰਾਲੀ, ਖਿਜਰਾਬਾਦ ਦੀ ਚੈਕਿੰਗ ਰਿਪੋਰਟ ਤੋਂ ਇਲਾਵਾ ਸਵੇਰੇ ਅਤੇ ਸਾਮ ਦੀ ਬੋਲੀ ਸਬੰਧੀ ਰਿਪੋਰਟ ਭੇਜਣਗੇ।
ਉਨ੍ਹਾਂ ਦੱਸਿਆ ਕਿ ਚੈਕਿੰਗ ਟੀਮਾਂ ਕਣਕ ਦੀ ਤੁਲਾਈ, ਭਰਪਾਈ, ਕੰਡਿਆਂ ਦਾ ਵਜਨ, ਨਮੀ ਆਦਿ ਵੀ ਚੈਕ ਕਰਨਗੇ। ਮੀਟਿੰਗ ਵਿਚ ਤਹਿਸੀਲਦਾਰ ਗੁਰਮੰਦਰ ਸਿੰਘ,ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਈ.ਓ.ਖਰੜ ਹਰਜੀਤ ਸਿੰਘ, ਈ.ਓ.ਜਗਜੀਤ ਸਿੰਘ ਸ਼ਾਹੀ, ਮਲਕੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਖਰੜ, ਮਲਕੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਕੁਰਾਲੀ, ਜਵਾਹਰ ਸਾਗਰ ਏ.ਐਮ.ਈ.ਨਵਾਂ ਗਾਓ, ਰਾਜਵਿੰਦਰ ਕੁਮਾਰ ਐਸ.ਈ.ਪੀ.ਓ.ਮਾਜਰੀ, ਇੰਸਪੈਕਟਰ ਭਗਵੰਤ ਸਿੰਘ ਐਸ.ਐਚ.ਓ.ਥਾਣਾ ਸਦਰ ਖਰੜ, ਸੰਜੀਵ ਕੁਮਾਰ, ਪਰਦੀਪ ਕੁਮਾਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …