Nabaz-e-punjab.com

ਉਦਯੋਗਿਕ ਖੇਤਰ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇ: ਸਤਵੀਰ ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਹੈ ਕਿ ਸਥਾਨਕ ਉਦਯੋਗਿਕ ਖੇਤਰ ਫੇਜ਼-6 ਦੀਆਂ ਬਦਹਾਲ ਸੜਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੱਥੋਂ ਦੇ ਫੇਜ਼-6 ਵਿੱਚ ਨਵੇਂ ਏਸੀ ਬੱਸ ਅੱਡੇ ਦੇ ਸਾਹਮਣੇ ਦੀਆਂ ਸੜਕਾਂ ਦੀ ਪਿਛਲੇ ਪੰਜ ਸਾਲ ਤੋਂ ਹਾਲਤ ਖਰਾਬ ਹੋਈ ਪਈ ਹੈ। ਜਿਸ ਕਾਰਨ ਉਦਯੋਗਪਤੀਆਂ ਅਤੇ ਫੈਕਟਰੀ ਕਾਮਿਆਂ ਦਾ ਇੱਥੋਂ ਲੰਘਣਾ ਤੱਕ ਬਹੁਤ ਮੁਸ਼ਕਲ ਹੋ ਜਾਂਦਾ ਹੈ। ਬਰਸਾਤ ਦੇ ਦਿਨਾਂ ਦੌਰਾਨ ਇਸ ਇਲਾਕੇ ਵਿੱਚ ਪਾਣੀ ਕਈ ਕਈ ਦਿਨ ਖੜਾ ਰਹਿੰਦਾ ਹੈ। ਜਿਸ ਕਾਰਨ ਉਦਯੋਗਪਤੀਆਂ ਨੂੰ ਮਜਬੂਰੀਵਸ ਆਪਣੀਆਂ ਫੈਕਟਰੀਆਂ ਬੰਦ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਇਲਾਕਾ ਦੇਖਣ ਨੂੰ ਕਿਸੇ ਪਿਛੜੇ ਹੋਏ ਇਲਾਕੇ ਦਾ ਭੁਲੇਖਾ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨਵੇਂ ਉਦਯੋਗ ਲਗਾਉਣ ਦੀ ਗੱਲ ਕਰ ਰਹੀ ਹੈ।
ਦੂਜੇ ਪਾਸੇ ਪਹਿਲਾਂ ਤੋਂ ਸਥਾਪਿਤ ਉਦਯੋਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਤੋਂ ਮੰਦਹਾਲੀ ਦੀ ਮਾਰ ਝੱਲ ਰਹੇ ਉਦਯੋਗ ਸੜਕਾਂ ਦੀ ਮਾੜੀ ਹਾਲਤ ਕਾਰਨ ਹੋਰ ਨਿਘਾਰ ਵੱਲ ਜਾ ਰਹੇ ਹਨ ਕਿਉਂਕਿ ਟੁੱਟੀਆਂ ਸੜਕਾਂ ਕਾਰਨ ਇੱਥੇ ਖਰੀਦਦਾਰ ਆਉਣ ਤੋਂ ਕਤਰਾਉਂਦੇ ਹਨ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰ ਵਿੱਚ ਕਰੀਬ 40 ਫੀਸਦੀ ਪਲਾਟ ਖਾਲੀ ਪਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਤੋਂ ਜ਼ਬਤ ਹੋਏ ਖਾਲੀ ਪਲਾਟਾਂ ਨੂੰ ਸਸਤੇ ਰੇਟਾਂ ਉੱਪਰ ਛੋਟੇ ਉੱਦਮੀਆਂ ਨੂੰ ਦਿੱਤਾ ਜਾਵੇ ਤਾਂ ਕਿ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …