ਗਿਆਨ ਜਯੋਤੀ ਸਕੂਲ ਵਿੱਚ ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ

ਵਿਦਿਆਰਥੀਆਂ ਵੱਲੋਂ ਆਪਣੇ ਹੱਥੀ ਬਣਾਏ ਮਾਡਲ ਤੇ ਸਾਇੰਸ ਦੇ ਪ੍ਰਯੋਗ ਦਰਸ਼ਕਾਂ ਅੱਗੇ ਪੇਸ਼

ਨਬਜ਼-ਏ-ਪੰਜਾਬ, ਮੁਹਾਲੀ, 18 ਜੁਲਾਈ:
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਮਿਡਲ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ ਗਈ। ਮਾਪਿਆਂ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਕੇ ਆਪਣੇ ਬੱਚਿਆਂ ਦੀ ਸਖ਼ਤ ਮਿਹਨਤ ਨੂੰ ਸਲਾਹਿਆ। ਵਿਦਿਆਰਥੀਆਂ ਨੇ ਸਾਇੰਸ ਦੀਆਂ ਖੋਜਾਂ ਨੂੰ ਵੀ ਪ੍ਰਤੱਖ ਰੂਪ ਵਿੱਚ ਦਿਖਾਇਆ। ਵਿਦਿਆਰਥੀਆਂ ਨੇ ਬਾਈਓ ਗੈੱਸ ਪਲਾਂਟ, ਚੁੰਬਕ ਨਾਲ ਚੱਲਣ ਵਾਲਾ ਮਲਟੀਪਲ ਜਨਰੇਟਰ, ਚੁੰਬਕੀ ਟਰੇਨ, ਅੱਖ ਅਤੇ ਕੰਨ ਤੋਂ ਵਿਹੂਣੇ ਲੋਕਾਂ ਦੀ ਮਦਦ ਕਰਨ ਵਾਲਾ ਦਸਤਾਨਾ, ਸਸਤੀ ਦਰ ਨਾਲ ਕੰਮ ਕਰਨ ਵਾਲ ਏਅਰ ਕੰਡੀਸ਼ਨਰ, ਹਾਈਡਰੋਲਿਕ ਲਿਫ਼ਟ ਅਤੇ ਹਾਈਡਰੋਲਿਕ ਪੁਲ ਸਮੇਤ ਕਈ ਰੋਚਕ ਅਤੇ ਵੱਖ-ਵੱਖ ਤਰ੍ਹਾਂ ਦੇ ਮਾਡਲ ਪ੍ਰਦਰਸ਼ਨੀ ਦੌਰਾਨ ਦਰਸ਼ਕਾਂ ਅੱਗੇ ਪੇਸ਼ ਕੀਤੇ।
ਸਕੂਲ ਦੀ ਪ੍ਰਿੰਸੀਪਲ ਡਾਇਰੈਕਟਰ ਰਣਜੀਤ ਕੌਰ ਨੇ ਕਿਹਾ ਕਿ ਸੱਤਵੀਂ ਤੋਂ ਬਾਰ੍ਹਵੀਂ ਤੱਕ ਪਹੁੰਚਦੇ ਹੋਏ ਵਿਦਿਆਰਥੀਆਂ ਅੰਦਰ ਕੁੱਝ ਨਵਾਂ ਕਰਨ ਦੀ ਚਾਹਤ ਹੁੰਦੀ ਹੈ। ਇਸ ਲਈ ਇਨ੍ਹਾਂ ਬੱਚਿਆਂ ਦੀ ਇਸ ਸਕਾਰਤਮਕ ਸੋਚ ਅਤੇ ਚਾਹਤ ਨੂੰ ਚੰਗੇ ਪਾਸੇ ਲਗਾਉਣ ਦਾ ਇਹ ਵਧੀਆ ਮੰਚ ਹੈ। ਕਿਉਂਕਿ ਇਕ ਪਾਸੇ ਜਿੱਥੇ ਸਕੂਲੀ ਬੱਚਿਆਂ ਨੂੰ ਕਾਫ਼ੀ ਕੁੱਝ ਨਵਾਂ ਸਿੱਖਣ ਲਈ ਮਿਲਿਆ, ਉੱਥੇ ਹੀ ਮਾਪਿਆਂ ਨੂੰ ਆਪਣੇ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹ…