
ਰਿਆਤ-ਬਾਹਰਾ ਕਾਲਜ ਵਿੱਚ ਸਿਹਤ ਵਿਵਸਥਾ ਵਿਸ਼ੇ ’ਤੇ ਇੱਕ ਰੋਜ਼ਾ ਸੈਮੀਨਾਰ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਫਰਵਰੀ:
ਰਿਆਤ ਬਾਹਰਾ ਡੈਂਟਲ ਕਾਲਜ ਐਂਡ ਹਸਪਤਾਲ ਅਤੇ ਰਿਆਤ ਬਾਹਰਾ ਕਾਲਜ ਆਫ਼ ਨਰਸਿੰਗ ਨੇ ਇੰਟਰ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਮੈਨੇਜਮੈਂਟ ਰਿਸਰਚ (ਆਈ.ਆਈ.ਐਚ.ਐਮ.ਆਰ) ਦਿੱਲੀ ਦੇ ਸਹਿਯੋਗ ਨਾਲ ‘ਭਾਰਤ ਵਿਚ ਭਵਿੱਖ ਦੀ ਸੰਭਾਵਨਾਵਾਂ ਅਤੇ ਸਿਹਤ ਉਦਯੋਗ ਪ੍ਰਬੰਧਨ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੇਮੀਨਾਰ ਵਿਚ ਡੈਂਟਲ ਦੇ 60 ਅਤੇ ਨਰਸਿੰਗ ਦੇ ਲਗਭਗ 140 ਵਿਦਿਆਰਥੀਆਂ ਨੇ ਹਿੱਸਾ ਲਿਆ। ਸੈਮੀਨਾਰ ਵਿਚ ਮੁੱਖ ਬੁਲਾਰਿਆਂ ਵਿਚ ਰਿਆਤ ਬਾਹਰਾ ਕਾਲਜ ਆਫ ਨਰਸਿੰਗ ਦੇ ਡਾਇਰੈਕਟਰ ਡਾ. ਚੰਦਰ ਕੇ.ਸਰੀਨ, ਡਾਇਰੈਕਟਰ ਜਨਰਲ (ਰਿਟਾ.) ਡਾ. ਪਰਮਜੀਤ ਸਿੰਘ ਅਤੇ ਮੋਹਾਲੀ ਸਥਿੱਤ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਡਾ. ਤਰੁਣ ਕਾਲਰਾ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ ਡਾ. ਚੰਦਰ ਕੇ.ਸਰੀਨ ਨੇ ਸਿਹਤ ਸੇਵਾ ਵਿੱਚ ਤਾਇਨਾਤ ਮਾਹਿਰ ਦੀ ਅਹਿਮੀਅਤ ਅਤੇ ਜਰੂਰਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜਕਲ ਦੇ ਲੋਕ ਆਪਣੀ ਸਿਹਤ ਨੂੰ ਲੈਕੇ ਜਿਆਦਾ ਸਜਗ ਹੋ ਗਏ ਹਨ ਅਤੇ ਉਹ ਚੰਗੀ ਸਿਹਤ ਸੁਵਿਧਾਵਾਂ ਦੀ ਮੰਗ ਕਰ ਰਹੇ ਹਨ, ਇਸ ਲਈ ਸਿਹਤ ਸੇਵਾ ਜਗਤ ਨੂੰ ਅਜਿਹੀ ਸੁਵਿਧਾਵਾਂ ਪ੍ਰਦਾਨ ਕਰਾਉਣ ਦੀ ਮੰਗ ਵੀ ਕਈ ਗੁਣਾ ਵੱਧ ਗਈ ਹੈ। ਮੌਜੂਦਾ ਦੌਰ ਵਿਚ ਸਿਹਤ ਸੇਵਾ ਪ੍ਰਦਾਨ ਕਰਨ ਵਾਲੇ ਪ੍ਰੋਫੈਸ਼ਨਲਸ ਨੂੰ ਸਮਾਜ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੈ ਅਤੇ ਉਸਨੂੰ ਪੂਰਾ ਕਰਕੇ ਦਿਖਾਉਣਾ ਹੈ।
ਆਈ.ਆਈ.ਐਚ.ਐਮ.ਆਰ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸੁਰੇਸ਼ ਕੁਮਾਰ ਨੇ ਡੈਂਟਲ ਅਤੇ ਨਰਸਿੰਗ ਦੇ ਵਿਦਿਆਰਥੀਆਂ ਅਤੇ ਇੰਟਰਲਸ ਦੇ ਨਾਲ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਡੈਂਟਲ ਗ੍ਰੇਜੂਏਟ ਦੀ ਜਰੂਰਤ ਵੱਧ ਜਾਵੇਗੀ ਅਤੇ ਉਨ੍ਹਾਂ ਨੂੰ ਜਿਆਦਾ ਤੋਂ ਜਿਆਦਾ ਸੇਵਾਵਾਂ ਦੇਣੀ ਹੋਣਗੀ। ਉਨ੍ਹਾਂ ਕਿਹਾ ਕਿ ਮਲਟੀਨੈਸ਼ਨਲ ਕੰਪਨੀਆਂ ਦੀ ਤਾਦਾਦ ਵਿਚ ਲਗਾਤਾਰ ਇਜਾਫ਼ਾ ਹੋ ਰਿਹਾ ਹੈ ਅਤੇ ਅਜਿਹੇ ਵਿਚ ਡੈਂਟਲ ਮਾਹਿਰ ਦੀ ਮੰਗ ਵੀ ਕਾਫ਼ੀ ਵੱਧ ਰਹੀ ਹੈ। ਇਨ੍ਹਾਂ ਮਾਹਿਰਾਂ ਨੂੰ ਮੈਡੀਕਲ ਡਾਟਾ ਜੁਟਾਉਣ ਤੋਂ ਲੈਕੇ ਹਸਪਤਾਲ ਪ੍ਰਬੰਧਨ, ਦੰਦ ਰੋਗ ਪੀੜੀਤਾਂ ਦੇ ਇਲਾਜ ਅਤੇ ਸਿਹਤ ਜਗਤ ਦੀ ਦੂਜੀਆਂ ਜਰੂਰਤਾਂ ਨੂੰ ਪੂਰਾ ਕਰਨ ਦੀ ਜਿੰਮੇਦਾਰੀ ਨਿਭਾਉਣੀ ਹੋਵੇਗੀ। ਰਿਆਤ ਬਾਹਰਾ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਤਰੁਣ ਕਾਲਰਾ ਨੇ ਡੈਂਟਲ ਅਤੇ ਨਰਸਿੰਗ ਸਾਈਂਸ ਦੇ ਹਸਪਤਾਲ ਪ੍ਰਬੰਧਨ ਦੇ ਨਾਲ ਇਕਜੁੱਟਤਾ ’ਤੇ ਗੱਲਬਾਤ ਕੀਤੀ।