
ਪੰਚਾਇਤਾਂ ਦੇ ਸਨਮਾਨ ਵਿੱਚ ਸਮਾਗਮ ਤੇ ਚੇਤਨਾ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ
ਨਬਜ਼-ਏ-ਪੰਜਾਬ ਬਿਊਰੋ, 15 ਫਰਵਰੀ:
ਪਿੰਡ ਬਚਾਓ-ਪੰਜਾਬ ਬਚਾਓ ਨੇ ਸਰਵ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਧਨ, ਬਾਹੂਬਲ ਤੇ ਨਸ਼ਿਆਂ ਤੋਂ ਬਿਨਾਂ ਚੋਣ ਲੜਨ ਵਾਲੇ ਉਮੀਦਵਾਰਾਂ, ਸ਼ੋਸ਼ਲ ਮੀਡੀਆ ਅਤੇ ਬੇਹਤਰ ਪੰਚਾਇਤਾਂ ਬਣਾਏ ਜਾਣ ਲਈ ਕਵੀਸ਼ਰੀਆਂ ਗੀਤਾਂ ਅਤੇ ਹੋਰ ਤਰੀਕਿਆਂ ਰਾਹੀਂ ਪ੍ਰਚਾਰ ਕਰਨ ਵਾਲਿਆਂ ਦੇ ਸਨਮਾਨ ‘ਚ ਸਮਾਗਮ ਅਤੇ ਚੇਤਨਾ ਕਾਨਫਰੰਸ 16 ਫਰਵਰੀ ਨੂੰ ਕਰਵਾਏ ਜਾਣ ਦਾ ਪ੍ਰੋਗਰਾਮ ਉਲੀਕਿਆ ਹੈ। ਯਾਦ ਰਹੇ ਕਿ ਇਸ ਪ੍ਰੋਗਰਾਮ ਦੌਰਾਨ ਚੰਗੀਆਂ ਪੰਚਾਇਤਾਂ ਬਣਾਉਣ ਲਈ ਕਵੀਸ਼ਰੀ ਰਾਹੀਂ ਸੇਧ ਦੇਣ ਵਾਲੀਆਂ ਮਾਨਸਾ ਜਿਲ•ੇ ਦੇ ਪਿੰਡ ਖਿਆਲਾਂ ਦੀਆਂ ਵਿਦਿਆਰਥਣਾਂ ਦਾ ਵੀ ਸਨਮਾਨ ਹੋਵੇਗਾ। ਆਈਡੇਪੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਕੌਮੀ ਆਗੂ ਦਰਸ਼ਨ ਸਿੰਘ ਧਨੇਠਾ, ਕਰਮ ਸਿੰਘ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਜਿਲ•ੇ ਦੇ ਨਾਭਾ, ਪਾਤੜਾਂ, ਸਮਾਣਾ, ਸਨੌਰ, ਘਨੌਰ, ਰਾਜਪੁਰਾ ਅਤੇ ਪਟਿਆਲਾ ਬਲਾਕ ਦੇ ਸਰਵ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਨਾਲ ਰਾਬਤਾ ਹੋ ਚੁੱਕਾ ਹੈ। ਉਨ•ਾਂ ਦੱਸਿਆ ਕਿ ਇਸ ਵਾਰ ਪੰਚਾਇਤੀ ਚੌਣਾਂ ਦੌਰਾਨ 1863 ਸਰਪੰਚ ਅਤੇ 22000 ਪੰਚਾਂ ਦੀ ਸਰਵ ਸੰਮਤੀ ਨਾਲ ਚੋਣ ਹੋਈ ਹੈ। ਜੋ ਲੋਕ ਪੱਖੀ ਅਤੇ ਚੰਗੇ ਸਮਾਜ ਲਈ ਲਾਹੇਵੰਦ ਹੈ। ਆਗੂਆਂ ਨੇ ਦੱਸਿਆ ਕਿ ਸਰਵ ਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਸਨਮਾਨ ਕਰਨ ਲਈ ਇੰਨਡੋਰ ਸਟੇਡੀਅਮ ਮਸਤੁਆਣਾ ਵਿੱਚ 16 ਫਰਵਰੀ ਸਵੇਰੇ 10:30 ਵਜੇ ਤੋਂ ਪ੍ਰੋਗਰਾਮ ਉਲੀਕਿਆ ਹੋਇਆ ਹੈ। ਜਿਸ ਦੀਆਂ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਹਨ। ਆਗੂਆਂ ਨੇ ਦੱਸਿਆ ਕਿ ਸਮਾਗਮ ਵਿੱਚ ਪਿੰਡ ਬਚਾਓ ਅਤੇ ਪੰਜਾਬ ਬਚਾਓ ਦੇ ਆਗੂ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਸਿੱਖਿਆ ਸ਼ਾਸ਼ਤਰੀ ਡਾ. ਪਿਆਰਾ ਲਾਲ ਗਰਗ, ਬਲਵੰਤ ਸਿੰਘ ਖੇੜਾ, ਅਰਥ ਸ਼ਾਸ਼ਤਰੀ ਪ੍ਰੋ. ਗਿਆਨ ਸਿੰਘ, ਡਾ. ਮੇਘਾ ਸਿੰਘ, ਲੇਖਕ ਡਾ. ਸਿਆਮ ਸੁੰਦਰ ਦੀਪਤੀ, ਕਿਰਨਜੀਤ ਕੌਰ ਝਨੀਰ ਅਤੇ ਨਰਿੰਦਰ ਕੌਰ ਭਰਾਜ ਆਦਿ ਪੁੱਜਣਗੇ।
ਜਾਰੀ ਕਰਤਾ