ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਵਿੱਚ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ:
ਸਾਹਿਤ ਵਿਗਿਆਨਕ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੁਹਾਲੀ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਅਸ਼ੋਕ ਭੰਡਾਰੀ, ਨਾਦਿਰ, ਗੁਰਚਰਨ ਸਿੰਘ ਬੋਪਾਰਾਏ, ਡਾ. ਚਰਨਜੀਤ ਕੌਰ ਅਤੇ ਸੇਵੀ ਰਾਇਤ ਸ਼ਾਮਿਲ ਹੋਏ। ਗੌਰੀ ਲੰਕੇਸ਼ ਅਤੇ ਏਅਰ ਮਾਰਸ਼ਲ ਅਰਜਨ ਸਿੰਘ ਨੂੰ ਸ਼ਰਧਾਂਜਲੀ ਦੇਣ ਵਜੋੱ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦੇ ਘਟਨਾਕ੍ਰਮ, ਫਿਲਾਸਫੀ ਅਤੇ ਭਾਰਤੀ ਨੇਤਾਵਾਂ ਦੇ ਰੋਲ ਬਾਰੇ ਬੋਲਦਿਆਂ ਡਾ. ਚਰਨਜੀਤ ਕੌਰ ਨੇ ਕਿਹਾ ਕਿ ਭਗਤ ਸਿੰਘ ਮਰਨ ਤੋੱ ਕਦੇ ਨਹੀੱ ਡਰਿਆ ਪਰ ਆਜਾਦੀ ਤੋੱ ਬਾਅਦ ਦੇ ਸਮੇੱ ਬਾਰੇ ਚਿੰਤਤ ਸੀੇ। ਸ੍ਰੀ ਬੋਪਾਰਾਏ ਨੇ ਕਿਹਾ ਕਿ ਭਗਤ ਸਿੰਘ ਲੋਕਾਂ ਨਾਲ ਜੁੜਿਆ ਹੋਇਆ ਸੀ ਜਿਸ ਕਰਕੇ ਵਿਰੋਧ ਤੋੱ ਅੰਗਰੇਜ ਵੀ ਡਰਦੇ ਸਨ। ਲੋਕ ਰੋਹ ਨੂੰ ਵੇਖਦਿਆਂ ਇੱਕ ਦਿਨ ਪਹਿਲਾਂ ਚੋਰੀ ਛਿਪੇ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲਾ ਦਿੱਤੀ ਅਤੇ ਜਲਦੀ ਨਾਲ ਰਾਤ ਨੂੰ ਸਸਕਾਰ ਕਰ ਦਿੱਤਾ। ਇਸ ਮੌਕੇ ਸੇਵੀ ਰਾਇਤ, ਸਵਰਨ ਸਿੰਘ ਅਤੇ ਜੀ ਐਸ ਮਾਵੀ ਨੇ ਵੀ ਵਿਚਾਰ ਪੇਸ਼ ਕੀਤੇ।
ਇਸ ਮੌਕੇ ਕਵੀ ਦਰਬਾਰ ਦੀ ਸ਼ੁਰੂਆਤ ਦਰਸ਼ਨ ਤਿਉਣਾ ਵੱਲੋੱ ਸ਼ਹੀਦਾਂ ਬਾਰੇ ਗਾਏ ਗੀਤ ਨਾਲ ਹੋਈ। ਮਲਕੀਅਤ ਬਸਰਾ, ਮਨਜੀਤ ਕੌਰ ਮੁਹਾਲੀ, ਕਸ਼ਮੀਰ ਕੌਰ ਸੰਧੂ, ਵਿਮਲਾ ਗੁਗਲਾਨੀ, ਰਜਿੰਦਰ ਰੇਨੂੰ ਅਤੇ ਨਰਿੰਦਰ ਨਸਰੀਨ ਨੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਬਾਰੇ ਵੱਖ-ਵੱਖ ਪਹਿਲੂਆਂ ਨੂੰ ਛੋਹਦੀਆਂ ਕਵਿਤਾਵਾਂ ਸੁਣਾਈਆਂ। ਅਮਰ ਵਿਰਦੀ, ਭੁਪਿੰਦਰ ਮਟੌਰ ਵਾਲਾ, ਕਰਮਜੀਤ ਬੱਗਾ, ਧਿਆਨ ਸਿੰਘ ਕਾਹਲੋੱ, ਜਗਤਾਰ ਜੋਰਾ, ਦਰਸ਼ਨ ਸਿੱਧੂ ਅਤੇ ਤੇਜਾ ਸਿੰਘ ਥੂਹਾ ਨੇ ਸ਼ਹੀਦਾਂ ਬਾਰੇ ਅਤੇ ਭਗਤ ਸਿੰਘ ਬਾਰੇ ਗੀਤ ਪੇਸ਼ ਕੀਤੇ। ਬਲਵੰਤ ਸਿੰਘ ਮੁਸਾਫਿਰ, ਨਰਿੰਦਰ ਕਮਲ, ਬਲਵਿੰਦਰ ਵਾਲੀਆ, ਰਮਨ ਸੰਧੂ, ਸਤਨਾਮ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਆਰ ਕੇ ਭਗਤ, ਜਤਿੰਦਰ ਸਿੰਘ, ਬਲਜੀਤ ਸਿੰਘ, ਅਜੀਤ ਸਿੰਘ ਸੰਧੂ, ਸਤੀਸ਼ ਪਾਪੂਲਰ ਨੇ ਕਵਿਤਾਵਾਂ ਰਾਹੀਂ ਸ਼ਹੀਦਾਂ ਨੂੰ ਯਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …