ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਡੀਸੀ ਵੱਲੋਂ ਵੱਖ-ਵੱਖ ਜਲ ਸਰੋਤਾਂ ਵਿੱਚ ਦਾਖ਼ਲੇ ’ਤੇ ਪਾਬੰਦੀ ਦੇ ਹੁਕਮ

ਨਬਜ਼-ਏ-ਪੰਜਾਬ, ਮੁਹਾਲੀ, 3 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅੰਦਰ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਸੇ ਵੀ ਵਿਅਕਤੀ ਦੇ ਨਦੀਆਂ/ ਨਾਲਿਆਂ/ਚੋਆਂ/ਬੰਨ੍ਹਾਂ ਅਤੇ ਇਨ੍ਹਾਂ ਸਬੰਧੀ ਉੱਚੀਆਂ ਥਾਵਾਂ ਤੇ ਵੱਖ-ਵੱਖ ਜਲ ਸਰੋਤਾਂ ਦੇ 20 ਮੀਟਰ ਘੇਰੇ ਵਿੱਚ ਜਾਣ ਉੱਤੇ ਕੋਡ ਆਫ਼ ਕਰੀਮੀਨਲ ਪ੍ਰੋਸੀਜ਼ਰ, 173 (ਐਕਟ ਨੰਬਰ-2 ਆਫ਼ 1974) ਦੀ ਧਾਰਾ 144 ਤਹਿਤ ਪਾਬੰਦੀ ਲਗਾਈ ਹੈ। ਕਿਸੇ ਵੀ ਨਿੱਜੀ/ਸਮਾਜਿਕ/ਧਾਰਮਿਕ/ਸਿਆਸੀ ਮਕਸਦ ਸਬੰਧੀ ਵੀ ਜਲ ਸਰੋਤਾਂ ਦੇ ਪਾਣੀਆਂ ਅਤੇ ਤਲਾਂ ਉੱਤੇ ਜਾਣ ਸਬੰਧੀ ਵੀ ਪਾਬੰਦੀ ਲਗਾਈ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਦੇ ਇਨ੍ਹਾਂ ਤਾਜ਼ਾ ਹੁਕਮਾਂ ਸਬੰਧੀ ਕੁਝ ਖੇਤਰਾਂ ਦੀ ਪਛਾਣ ਵੀ ਕੀਤੀ ਗਈ ਹੈ। ਜਿਨ੍ਹਾਂ ਵਿੱਚ ਪਟਿਆਲਾ ਕੀ ਰਾਓ ਪਿੰਡ ਬਲੌਂਗੀ, ਪਟਿਆਲਾ ਕੀ ਰਾਓ ਪਿੰਡ ਲਾਂਡਰਾਂ, ਪਟਿਆਲਾ ਕੀ ਰਾਓ ਪਿੰਡ ਦੁਰਾਲੀ, ਪਟਿਆਲਾ ਕੀ ਰਾਓ ਪਿੰਡ ਰਾਏਪੁਰ ਖ਼ੁਰਦ, ਪਟਿਆਲਾ ਕੀ ਰਾਓ ਪਿੰਡ ਦਾਊਂ, ਪਟਿਆਲਾ ਕੀ ਰਾਓ ਪਿੰਡ ਬਰਿਆਲੀ, ਪਟਿਆਲਾ ਕੀ ਰਾਓ ਪਿੰਡ ਨੰਗਾਰੀ, ਜੈਂਤੀ ਕੀ ਰਾਓ ਪਿੰਡ ਗੀਗੇਮਾਜਰਾ ਮੁਬਾਰਕਪੁਰ ਕਾਜ਼ਵੇਅ, ਟਿਵਾਣਾ, ਸੁਖਨਾ ਚੋਅ ਬਲਟਾਣਾ, ਘੱਗਰ ਢਾਬੀ ਚੋਅ, ਡੇਰਾਬੱਸੀ ਚੋਅ, ਸਿੰਘ ਨਾਲਾ ਚੋਅ, ਖਜੂਰ ਮੰਡੀ ਨੇੜੇ ਡਰੇਨ ਬੈਂਕ, ਤਾਂਗੜੀ ਨਦੀ ਦਾ ਕੰਡਾ, ਪਟਿਆਲਾ ਕੀ ਰਾਓ, ਛੋਟੀ ਵੱਡੀ ਨੰਗਲ ਚੋਅ, ਨੇੜੇ ਜੈਂਤੀ ਕੀ ਰਾਓ ਸੋਤਲ, ਤੋਗਾ ਕਾਜ਼ਵੇਅ, ਮਿਰਜ਼ਾਪੁਰ ਚੋਅ, ਤਾਰਾਪੁਰ ਕਾਜ਼ਵੇਅ, ਅਤੇ ਘੱਗਰ ਕੀ ਰਾਓ ਸ਼ਾਮਲ ਹਨ। ਇਹ ਹੁਕਮ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ’ਤੇ ਲਾਗੂ ਨਹੀਂ ਹੋਣਗੇ। ਜਿਨ੍ਹਾਂ ਦੀ ਡਿਊਟੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਰੋਕਥਾਮ ਸਬੰਧੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਦੇ ਇਹ ਹੁਕਮ 30 ਸਤੰਬਰ 2023 ਤੱਕ ਤੁਰੰਤ ਪ੍ਰਭਾਵ ਨਲ ਲਾਗੂ ਰਹਿਣਗੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …