ਪਿੰਡ ਦਾਊਂ ਵਿੱਚ ਲਾੜੇ ਨੇ ਵਾਜੇ ਗਾਜੇ ਨਾਲ ਪੋਲਿੰਗ ਬੂਥ ’ਤੇ ਪਹੁੰਚ ਕੇ ਪਾਈ ਵੋਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਵਿੱਚ ਐਤਵਾਰ ਨੂੰ ਪੋਲਿੰਗ ਬੂਥ ’ਤੇ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਲਾੜਾ ਦਿਲਪ੍ਰੀਤ ਸਿੰਘ ਮੱਥੇ ’ਤੇ ਸਿਹਰਾ ਸਜਾ ਕੇ ਵਾਜੇ ਗਾਜੇ ਨਾਲ ਬਰਾਤ ਸਮੇਤ ਸਮੇਤ ਪੋਲਿੰਗ ਬੂਥ ’ਤੇ ਪਹੁੰਚਿਆ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪਿੰਡ ਦਾਊਂ ਦੇ ਬੂਥ ਨੰਬਰ-19 ਅਤੇ ਬੂਥ ਨੰਬਰ-20 ਉੱਤੇ ਅੱਜ ਸਵੇਰੇ ਤੋਂ ਵੋਟ ਪਾਉਣ ਵਾਲੇ ਵੋਟਰਾਂ ਦੀ ਲਾਈਨ ਲੱਗੀ ਰਹੀ। ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ ਤਾਂ ਬੂਥ ’ਤੇ ਭੀੜ ਵਧਦੀ ਗਈ ਅਤੇ ਸ਼ਾਮ ਤੱਕ ਲਾਈਨ ਨਹੀਂ ਟੁੱਟੀ।
ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਟੈਂਟ ਵਿੱਚ ਚਹਿਲ-ਪਹਿਲ ਦੇਖਣ ਨੂੰ ਮਿਲੀ। ਜਦੋਂਕਿ ਸਾਬਕਾ ਸਰਪੰਚ ਅਵਤਾਰ ਸਿੰਘ ਗੋਸਲ ਨੇ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਦੇ ਹੱਕ ਵਿੱਚ ਕੈਂਪ ਲਗਾ ਕੇ ਆਪਣੀ ਹਾਜ਼ਰੀ ਲਗਵਾਈ। ਇਨ੍ਹਾਂ ਤਿੰਨਾਂ ਪਾਰਟੀਆਂ ਤੋਂ ਇਲਾਵਾ ਭਾਜਪਾ ਅਤੇ ਸੰਯੁਕਤ ਸਮਾਜ ਮੋਰਚੇ ਦਾ ਨਾ ਕੋਈ ਝੰਡਾ ਅਤੇ ਨਾ ਹੀ ਕੋਈ ਕੈਂਪ ਨਜ਼ਰ ਆਇਆ। ਇਸ ਮੌਕੇ ਬੂਥ ਨੰਬਰ-19 ’ਤੇ ਉਸ ਸਮੇਂ ਹਲਚਲ ਪੈਦਾ ਹੋ ਗਈ ਜਦੋਂ ਇਕ ਮਸ਼ੀਨ 102 ਵੋਟਾਂ ਪੈਣ ਤੋਂ ਬਾਅਦ ਅਚਾਨਕ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਈ। ਜਿਸ ਕਾਰਨ ਕੁਝ ਸਮੇਂ ਲਈ ਵੋਟ ਪਾਉਣ ਦੀ ਪ੍ਰਕਿਰਿਆ ਰੋਕਣਾ ਪਿਆ। ਚੋਣ ਅਮਲੇ ਨੇ ਤੁਰੰਤ ਨਵੀਂ ਮਸ਼ੀਨ ਮੰਗਵਾ ਕੇ ਮੁੜ ਮਤਦਾਨ ਸ਼ੁਰੂ ਕਰਵਾਇਆ।

Load More Related Articles

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…