ਐਰਾਬੋਲ ਲੂਬਰੀਕੇਂਟ ਕੰਪਨੀ ਦੀ ਬ੍ਰਾਂਚ ਦਾ ਉਦਘਾਟਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਅਪਰੈਲ:
ਸਥਾਨਕ ਸ਼ਹਿਰ ਦੇ ਸਿਸਵਾਂ ਰੋਡ ‘ਤੇ ਐਰਾਬੋਲ ਲੁਬਰੀਕੇਂਟ ਕੰਪਨੀ ਦੀ ਨੂਰ ਟਰੇਡਰਜ਼ ਬ੍ਰਾਂਚ ਦਾ ਉਦਘਾਟਨ ਹਰਵਿੰਦਰ ਕੌਰ, ਪ੍ਰਧਾਨ ਇੰਦਰਬੀਰ ਸਿੰਘ ਤੇ ਵਿਕਰਮ ਭੱਲਾ ਨੇ ਸਾਂਝੇ ਰੂਪ ਵਿਚ ਕੀਤਾ। ਇਸ ਮੌਕੇ ਨੂਰ ਟਰੇਡਰਜ਼ ਬ੍ਰਾਂਚ ਦੇ ਮਾਲਕ ਜਸਪ੍ਰੀਤ ਸਿੰਘ ਜੱਸੀ ਨੇ ਦੱਸਿਆ ਕਿ ਐਰਾਬੋਲ ਲੁਬਰੀਕੇਂਟ ਕੰਪਨੀ ਦੇ ਉਤਪਾਦ ਨੂੰ ਬਜ਼ਾਰ ਵਿਚ ਵਧੀਆ ਹੁੰਗਾਰਾ ਮਿਲ ਰਿਹਾ ਹੈ ਜਿਸ ਨੂੰ ਵੇਖਦਿਆਂ ਉਨ੍ਹਾਂ ਇਲਾਕੇ ਵਿਚ ਕੰਪਨੀ ਬ੍ਰਾਂਚ ਖੋਲੀ ਹੈ। ਇਸ ਮੌਕੇ ਐਰਾਬੋਲ ਲੁਬਰੀਕੇਂਟ ਕੰਪਨੀ ਦੇ ਏ.ਐਸ.ਐਮ ਵਿਕਰਮ ਭੱਲਾ ਨੇ ਕਿਹਾ ਕਿ ਐਰਬੋਲ ਕੰਪਨੀ ਪਿਛਲੇ ਲਗਭਗ 20 ਸਾਲਾਂ ਤੋਂ ਦੁਬਈ ਵਿਖੇ ਗ੍ਰਾਹਕਾਂ ਨੂੰ ਉਤਪਾਦ ਮੁਹੱਈਆ ਕਰਵਾ ਰਹੀ ਹੈ ਤੇ ਹੁਣ ਪਿਛਲੇ ਲਗਭਗ ਦੋ ਸਾਲਾਂ ਤੋਂ ਹਿੰਦੋਸਤਾਨ ਵਿਚ ਕੰਪਨੀ ਨੇ ਕਦਮ ਰੱਖਿਆ ਜਿੱਥੇੇ ਗ੍ਰਾਹਕਾਂ ਦੀ ਕਸੌਟੀ ਤੇ ਖਰਾ ਉਤਰਦੇ ਹੋਏ ਕੰਪਨੀ ਨੇ ਵਧੀਆ ਸ਼ੁਰੂਆਤ ਕੀਤੀ ਤੇ ਆਉਣ ਵਾਲੇ ਸਮੇਂ ਵਿਚ ਕੰਪਨੀ ਹਿੰਦੋਸਤਾਨ ਵਿੱਚ 500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਤਾਂ ਜੋ ਗ੍ਰਾਹਕਾਂ ਨੂੰ ਆਪਣੇ ਵਾਹਨਾਂ ਲਈ ਉੱਚ ਕੁਆਲਟੀ ਦਾ ਲੁਬਰੀਕੇਂਟ ਮਿਲ ਸਕੇ। ਉਨ੍ਹਾਂ ਕਿਹਾ ਕਿ ਕੰਪਨੀ ਦਾ ਟੀਚਾ ਆਉਣ ਵਾਲੇ ਸਮੇਂ ਵਿਚ ਐਰਾਬੋਲ ਲੁਬਰੀਕੇਂਟ ਨੂੰ ਦੇਸ਼ ਦੀਆਂ ਦਸ ਉਚ ਕੋਟੀ ਦੀਆਂ ਕੰਪਨੀਆਂ ਵਿਚ ਸੁਮਾਰ ਕਰਵਾਊਣਾ ਹੈ। ਇਸ ਮੌਕੇ ਐਰਾਬੋਲ ਕੰਪਨੀ ਦੇ ਇੰਜੀ. ਟੀਮ ਪੂਜਾ ਸਹੋਤਾ, ਗਗਨਦੀਪ ਸਿੰਘ ਧੀਮਾਨ, ਸੁਭਮ ਮਿੱਤਲ, ਨਰੇਸ਼ ਚੌਧਰੀ, ਗੁੰਜਨ ਸ਼ਰਮਾ ਸਮੇਤ ਕਮਲਦੀਪ ਕੌਰ, ਗੁਰਬਾਜ਼ ਸਿੰਘ, ਦਮਨਵੀਰ ਸਿੰਘ, ਜੱਸੀ ਕੁਰਾਲੀ, ਗੁਰਿੰਦਰ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…