ਮੁਹਾਲੀ ਵਿੱਚ ਭਾਰਤ ਦੇ ਪਹਿਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਪਾਵਰਡ ਹੈਲਥ ਕਲੀਨਿਕ ਜ਼ੀਨੀ ਦਾ ਉਦਘਾਟਨ

ਮਾਨਵਤਾ ਦੀ ਸੇਵਾ ਲਈ ਅੱਗੇ ਆਉਣ ਵੱਡੇ ਕਾਰਪੋਰੇਟ ਘਰਾਣੇ: ਵਿਧਾਇਕ ਕੁਲਵੰਤ ਸਿੰਘ

ਪੇਂਡੂ ਖੇਤਰਾਂ ਵਿੱਚ ਡਾਕਟਰ ਤੇ ਮਰੀਜ਼ ਦੇ ਪਾੜੇ ਨੂੰ ਪੂਰਾ ਕਰਨਗੇ ਜ਼ੀਨੀ ਚੈਟਬੋਟ ਰਾਹੀਂ ਸਲਾਹ-ਮਸ਼ਵਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਮਟੌਰ ਵਿੱਚ ਭਾਰਤ ਦੇ ਪਹਿਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲੋਂ ਸੰਚਾਲਿਤ ਹੈਲਥ ਕਲੀਨਿਕ ‘ਜ਼ੀਨੀ’ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰਾਂ ਨੇੜੇ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਨ ਲਈ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ, ਉੱਥੇ ਲੋਕਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਅਤੇ ਮਾਹਰ ਡਾਕਟਰਾਂ ਦੀ ਟੀਮ ਰਾਹੀਂ ਮਾਰਗਦਰਸ਼ਨ ਕਰਨ ਦੇ ਉਦੇਸ਼ ਨਾਲ ਐੱਚਡੀਐਫ਼ਸੀ ਬੈਂਕ ਦੇ ਸਹਿਯੋਗ ਨਾਲ ਇਹ ਨਿਵੇਕਲਾ ਕਲੀਨਿਕ ਖੋਲ੍ਹਿਆ ਗਿਆ ਹੈ। ਇਸ ਮੌਕੇ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ ਅਤੇ ਸਮਾਜ ਸੇਵੀ ਤਰਲੋਚਨ ਸਿੰਘ ਵੀ ਮੌਜੂਦ ਸਨ।
ਮਿਸ਼ਨ ਪਰਿਵਰਤਨ ਤਹਿਤ ਖੋਲ੍ਹੇ ਇਸ ਕਲੀਨਿਕ ਬਾਰੇ ਬੋਲਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੰਸਥਾ ਨੂੰ ਹਰ ਸੰਭਵ ਦੇਵੇਗੀ ਪ੍ਰੰਤੂ ਨਾਲ ਹੀ ਉਨ੍ਹਾਂ ਨੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਅਪੀਲ ਕੀਤੀ ਕਿ ਉਹ ਮਾਨਵਤਾ ਦੀ ਸੇਵਾ ਲਈ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੀ ਖੁੱਲ੍ਹੇ ਦਿਲ ਨਾਲ ਮਦਦ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਜ਼ੀਨੀ ਕਲੀਨਿਕ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਡਾਕਟਰੀ ਸਹਾਇਤਾ ਦੀ ਗੈਰ-ਉਪਲਬਧਤਾ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ। ਜ਼ੀਨੀ ਚੈਟਬੋਟ ਰਾਹੀਂ ਡਾਕਟਰ ਇਹ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ ਕਿ ਮਰੀਜ਼ ਦੇ ਲੱਛਣਾਂ ਦਾ ਕਾਰਨ ਕੀ ਹੈ। ਇਸ ਸਬੰਧੀ ਸਬੰਧਤ ਮਰੀਜ਼ ਨੂੰ ਜ਼ੀਨੀ ਐਪ ਡਊਨ ਕਰਨੀ ਹੋਵੇਗੀ। ਜਿਸ ਰਾਹੀਂ ਉਹ ਆਪਣੇ ਘਰ ਬੈਠ ਕੇ ਚੈਟਬੋਟ ਮਸ਼ੀਨ ਨਾਲ ਜੁੜ ਕੇ ਆਪਣੀ ਬੀਮਾਰੀ ਬਾਰੇ ਪਤਾ ਲਗਾ ਸਕਦਾ ਹੈ। ਜਿਨ੍ਹਾਂ ਲੋਕਾਂ ਕੋਲ ਸਮਾਰਟ ਫੋਨ ਨਹੀਂ ਹਨ, ਉਹ ਇਸ ਕਲੀਨਿਕ ਵਿੱਚ ਆ ਕੇ ਉੱਥੇ ਤਾਇਨਾਤ ਨਰਸ ਦੀ ਮਦਦ ਨਾਲ ਚੈਟਬੋਟ ਨਾਲ ਜੁੜ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ੀਨੀ ਚੈਟਬੋਟਸ ਨੂੰ ਭਵਿੱਖ ਵਿੱਚ ਆਯੁਸ਼ਮਾਨ ਭਾਰਤ ਅਤੇ ਈ-ਸੰਜੀਵਨ ਵਰਗੀਆਂ ਸਰਕਾਰੀ ਪਹਿਲਕਦਮੀਆਂ ਵਿੱਚ ਵਰਤਨ ਬਾਰੇ ਸੋਚਿਆ ਜਾ ਸਕਦਾ ਹੈ।
ਸੰਸਥਾ ਦੇ ਸੀਈਓ ਡਾ. ਰੋਹਿਤ ਸ਼ਰਮਾ ਨੇ ਕਿਹਾ ਕਿ ਮਟੌਰ ਵਿੱਚ ਭਾਰਤ ਦੇ ਪਹਿਲੇ 19 ਪਾਵਰਡ ਹੈਲਥ ਕਲੀਨਿਕ ਦੀ ਰਸਮੀ ਸ਼ੁਰੂਆਤ ਕਰਕੇ ਬੇਹੱਦ ਖ਼ੁਸ਼ੀ ਹੋ ਰਹੀ ਹੈ। ਪਹਿਲੇ ਕਲੀਨਿਕ ਦਾ ਉਦਘਾਟਨ ਵਿਕਾਸ ਦੇ ਰਾਹ ਦੀ ਕਲਪਨਾ ਕਰੇਗਾ ਅਤੇ ਉਨ੍ਹਾਂ ਦੇ ਕਲੀਨਿਕ ਬੋਟਸ ਨਾਲ ਦੇਸ਼ ਦੇ ਹਰ ਕੋਨੇ ਤੱਕ ਪਹੁੰਚਣ ਦਾ ਬੀੜਾ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ੀਨੀ ਚੈਟਬੋਟ ਰਾਹੀਂ ਮਰੀਜ਼ ਦੀ ਮੁੱਢਲੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਟੈਲੀਮੈਡੀਸਨ ਅਤੇ ਵੀਡੀਓ ਕਾਲ ਰਾਹੀਂ ਡਾਕਟਰੀ ਸਲਾਹ ਦਿੱਤੀ ਜਾਂਦੀ ਹੈ। ਮਰੀਜ਼ ਨੂੰ 5 ਤੋਂ 10 ਮਿੰਟ ਵਿੱਚ ਡਾਕਟਰੀ ਨੁਸਖ਼ਾ ਦਿੱਤਾ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…