ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਨਵਾਂ ‘ਰੇਡੀਐਂਸ’ ਹਸਪਤਾਲ ਦਾ ਉਦਘਾਟਨ

ਸਰਕਾਰੀ ਹਸਪਤਾਲਾਂ ਵਿੱਚ ਦੇਵਾਂਗੇ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਦੀਆਂ ਸਿਹਤ ਸਹੂਲਤਾਂ: ਬਲਬੀਰ ਸਿੱਧੂ

ਪਿੱਤੇ ਦੀ ਪੱਥਰੀ, ਹਰਨੀਆਂ, ਪੇਟ ਤੇ ਬਾਂਝਪਣ ਦੀਆਂ ਬੀਮਾਰੀਆਂ ਦਾ ਇੱਕ ਛੱਤ ਹੇਠ ਹੋਵੇਗਾ ਇਲਾਜ: ਰਿੰਮੀ ਸਿੰਗਲਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਫਰਵਰੀ:
ਕਰੋਨਾ ਮਹਾਮਾਰੀ ਦੇ ਦੌਰਾਨ ਦੇਸ਼ ਦੇ ਲੋਕਾਂ ਨੇ ਬਹੁਤ ਹੀ ਮਾੜਾ ਸਮਾਂ ਦੇਖਿਆ ਹੈ। ਪਰ ਇਸ ਮਹਾਂਮਾਰੀ ਦੇ ਦੌਰਾਨ ਸਰਕਾਰੀ ਹਸਪਤਾਲਾਂ ਨੇ ਆਪਣੀ ਬਹੁਤ ਵਧੀਆ ਭੂਮਿਕਾ ਅਦਾ ਕੀਤੀ ਹੈ। ਬਹੁਤ ਜਲਦੀ ਹੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਦੀ ਬਰਾਬਰ ਦੀਆਂ ਸਿਹਤ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਖਰੜ ਲਾਂਡਰਾਂ ਸੜਕ ’ਤੇ ਸਥਿਤ ਡਾ. ਸਿੰਗਲਾ ਪਰਿਵਾਰ ਵੱਲੋਂ ਸਥਾਪਿਤ ਕੀਤੇ ਗਏ ਨਵੇਂ ਹਸਪਤਾਲ ‘ਰੇਡੀਐਂਸ’ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਨਵੇਂ ਹਸਪਤਾਲ ਸਬੰਧੀ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਲੋਕਾਂ ਦੀ ਜੀਵਨ ਸ਼ੈਲੀ ਬਹੁਤ ਜ਼ਿਆਦਾ ਬਦਲ ਚੁੱਕੀ ਹੈ। ਜਿਸ ਕਰਕੇ ਸਰੀਰਕ ਕਸਰਤ ਬਹੁਤ ਜ਼ਿਆਦਾ ਘੱਟ ਹੋਣ ਕਾਰਨ ਲੋਕਾਂ ਵਿੱਚ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਇਸ ਹਸਪਤਾਲ ਦੇ ਸ਼ੁਰੂ ਹੋਣ ਦੇ ਨਾਲ ਜਿੱਥੇ ਮੁਹਾਲੀ ਦੇ ਲੋਕਾਂ ਨੂੰ ਲਾਭ ਮਿਲੇਗਾ ਉੱਥੇ ਹੀ ਖਰੜ ਅਤੇ ਰੂਪਨਗਰ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕ ਵੀ ਇਸ ਦਾ ਲਾਭ ਪ੍ਰਾਪਤ ਉੱਠਾ ਸਕਣਗੇ। ਇਸ ਮੌਕੇ ਤੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਡਾ. ਜੀ ਬੀ ਸਿੰਘ ਡਾਇਰੈਕਟਰ ਸਿਹਤ ਵਿਭਾਗ ਨੇ ਕਿਹਾ ਕਿ ਡਾਕਟਰ ਡਾ. ਰਮਨ ਸਿੰਗਲਾ ਅਤੇ ਡਾ. ਰਿੰਮੀ ਸਿੰਗਲਾ ਦਾ ਮੁਹਾਲੀ ਅਤੇ ਖਰੜ ਇਲਾਕੇ ਵਿੱਚ ਵਧੀਆ ਸੇਵਾਵਾਂ ਦੇਣ ਵਿਚ ਚੰਗਾ ਨਾਮ ਹੈ।
ਨਵੇਂ ਸ਼ੁਰੂ ਹੋਏ ਹਸਪਤਾਲ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਰਮਨ ਸਿੰਗਲਾ ਅਤੇ ਡਾ. ਰਿੰਮੀ ਸਿੰਗਲਾ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਮਰੀਜ਼ਾਂ ਨੂੰ ਆਈਵੀਐਫ਼/ਆਈਸੀਐੱਸ ਆਈ, ਲੈਪਰੋਸਕੋਪੀ, ਪਿੱਤੇ ਦੀ ਪੱਥਰੀ, ਬੱਚੇਦਾਨੀ ਦੀ ਰਸੌਲੀ ਅਤੇ ਪੇਟ ਦੀਆਂ ਹੋਰ ਬਿਮਾਰੀਆਂ ਦਾ ਇਲਾਜ ਇੱਕ ਛੱਤ ਦੇ ਹੇਠਾਂ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਇਕ ਅਜਿਹਾ ਐਡਵਾਂਸ ਸਰਜੀਕਲ ਸੈਂਟਰ ਹੋਵੇਗਾ ਜਿੱਥੇ ਮਰੀਜ਼ਾਂ ਦਾ ਇਲਾਜ ਆਧੁਨਿਕ ਤਕਨੀਕਾਂ ਦੇ ਰਾਹੀਂ ਕੀਤਾ ਜਾਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਡਾ ਰਮਨ ਸਿੰਗਲਾ ਵੱਲੋਂ 13 ਸਾਲ ਆਈਵੀਵਾਈ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਦੇਣ ਤੋਂ ਉਪਰੰਤ ਇੱਥੇ ਨਵੀਂ ਸਰਜੀਕਲ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਡਾ ਰਮਨ ਸਿੰਗਲਾ ਨੂੰ ਆਪਣੇ ਖੇਤਰ ਦੇ ਵਿੱਚ 25 ਸਾਲਾਂ ਦਾ ਵਿਸ਼ੇਸ਼ ਤਜਰਬਾ ਹੈ। ਜਦੋਂਕਿ ਡਾ: ਰਿੰਮੀ ਸਿੰਗਲਾ ਦਾ ਬਾਂਝਪਨ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਨਾਂ ਹੈ ਅਤੇ ਉਨ੍ਹਾਂ ਨੇ ਆਪਣੀ ਲੰਬੇ ਸਮੇਂ ਦੇ ਤਜਰਬੇ ਦੇ ਦੌਰਾਨ ਕਈ ਗੁੰਝਲਦਾਰ ਤੋਂ ਗੁੰਝਲਦਾਰ ਕੇਸਾਂ ਨੂੰ ਹੱਲ ਕੀਤਾ ਹੈ ਅਤੇ ਅਣਗਿਣਤ ਬੇਅੌਲਾਦ ਜੋੜਿਆਂ ਨੂੰ ਅੌਲਾਦ ਦੀ ਪ੍ਰਾਪਤੀ ਕਰਵਾਈ ਹੈ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…