Share on Facebook Share on Twitter Share on Google+ Share on Pinterest Share on Linkedin ਵਿਧਾਇਕ ਕੁਲਵੰਤ ਸਿੰਘ ਵੱਲੋਂ ਡੈਂਟਲ ਵਰਲਡ ਕਲੀਨਿਕ ਦਾ ਉਦਘਾਟਨ ਹਰ ਐਤਵਾਰ ਨੂੰ ਬਿਲਕੁਲ ਮੁਫ਼ਤ ਹੋਵੇਗਾ ਚੈੱਕਅਪ ਤੇ ਇਲਾਜ ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ: ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੋਂ ਦੇ ਸੈਕਟਰ-69 ਵਿਖੇ ਡੈਂਟਲ ਵਰਲਡ ਕਲੀਨਿਕ ਦਾ ਉਦਘਾਟਨ ਕੀਤਾ। ਇਸ ਕਲੀਨਿਕ ਵਿੱਚ ਹਰ ਐਤਵਾਰ ਬਿਲਕੁਲ ਮੁਫ਼ਤ ਚੈੱਕਅਪ ਅਤੇ ਇਲਾਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਸ਼ੁਰੂਆਤ ਮੌਕੇ ਸਪੈਸ਼ਲ ਵੀਕ ਤਹਿਤ ਅੱਜ ਯਾਨੀ 31 ਜੁਲਾਈ ਤੋਂ 6 ਅਗਸਤ ਤੱਕ ਚੈੱਕਅਪ ਅਤੇ ਇਲਾਜ ਲਈ ਇਸ ਨਵੇਂ ਡੈਂਟਲ ਵਰਲਡ ਕਲੀਨਿਕ ਵਿੱਚ ਆਮ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਆਮ ਲੋਕ ਇਸ ਕਲੀਨਿਕ ਵਿੱਚ ਮੈਡੀਕਲ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਪੰਜਾਬ ਦੀ ਆਪ ਸਰਕਾਰ ਦੇ ਦੋ ਅਹਿਮ ਤਰਜ਼ੀਹੀ ਖੇਤਰ ਹਨ। ਉਨ੍ਹਾਂ ਦੀ ਮਨੁੱਖ ਲਈ ਸਿਹਤ ਅਤੇ ਸਿੱਖਿਆ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਮੁਹਾਲੀ ਸਿਹਤ ਅਤੇ ਸਿੱਖਿਆ ਹੱਬ ਬਣਦਾ ਜਾ ਰਿਹਾ ਹੈ। ਇਸ ਦਾ ਇਲਾਕੇ ਦੇ ਵਿਕਾਸ ’ਤੇ ਬਹੁਤ ਵੱਡਾ ਅਸਰ ਪਵੇਗਾ। ਇਹ ਕਲੀਨਿਕ ਨੌਜਵਾਨ ਡੈਂਟਿਸਿਟ ਡਾਕਟਰ ਸਬਨੂਰ ਅੌਜਲਾ ਸੰਧੂ ਐੱਮਡੀਐੱਸ ਅਤੇ ਡਾ. ਆਈਨਾ ਐੱਮਡੀਐੱਸ ਵੱਲੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਲੋਕਾਂ ਦੀਆਂ ਸੇਵਾਵਾਂ ਲਈ ਬਹੁਤ ਹੀ ਕਿਫ਼ਾਇਤੀ ਅਤੇ ਉੱਤਮ ਗੁਣਵੱਤਾ ਲਈ ਖੋਲ੍ਹਿਆ ਗਿਆ ਹੈ, ਜਿੱਥੇ ਲੋੜਵੰਦ ਮਰੀਜ਼ ਆ ਕੇ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਅਖੀਰ ਵਿੱਚ ਡਾ. ਸਬਨੂਰ ਅੌਜਲਾ ਸੰਧੂ ਅਤੇ ਡਾ. ਆਈਨਾ ਨੇ ਵਿਧਾਇਕ ਕੁਲਵੰਤ ਸਿੰਘ ਅਤੇ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ