ਉਦਯੋਗਿਕ ਖੇਤਰ ਫੇਜ਼-8 ਵਿੱਚ ਜੀਐਸਟੀ ਡਿਵੀਜ਼ਨ ਮੁਹਾਲੀ-1 ਅਤੇ ਮੁਹਾਲੀ-2 ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਸਥਾਨਕ ਉਦਯੋਗਿਕ ਖੇਤਰ ਫੇਜ਼-8 ਵਿਖੇ ਭਾਰਤ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਅੱਜ ਇੱਥੇ ਜੀਐਸਟੀ ਡਿਵੀਜ਼ਨ ਮੁਹਾਲੀ-1 ਅਤੇ ਮੁਹਾਲੀ-2 ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਕਰਨ ਦੀ ਰਸਮ ਮੁੱਖ ਮਹਿਮਾਨ ਸ੍ਰੀ ਆਸ਼ੂਤੋਸ਼ ਬਾਰਾਂਵਾਲ ਕਮਿਸ਼ਨਰ ਜੀਐਸਟੀ ਕਮਿਸ਼ਨ ਰੇਟ ਲੁਧਿਆਣਾ ਨੇ ਅਦਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਆਸ਼ੂਤੋਸ਼ ਨੇ ਕਿਹਾ ਕਿ ਮੁਹਾਲੀ ਵਿੱਚ ਖੋਲੀ ਗਈ ਇਸ ਡਵੀਜਨ ਵਿੱਚ ਆਮ ਲੋਕਾਂ ਨੂੰ ਜੀਐਸਟੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਡਿਵੀਜ਼ਨ ਵਿੱਚ ਦੁਕਾਨਦਾਰਾਂ ਅਤੇ ਹੋਰ ਕੰਮ ਧੰਦੇ ਆਏ ਲੋਕਾਂ ਨੂੰ ਜੀਐਸਟੀ ਸਬੰਧੀ ਸਾਰੇ ਕੰਮ ਕਰਵਾਉਣ ਦੀ ਆਸਾਨੀ ਹੋਵੇਗੀ ਅਤੇ ਇਹ ਕੰਮ ਬਿਹਤਰ ਢੰਗ ਨਾਲ ਮੁਕੰਮਲ ਹੋਵੇਗਾ।
ਇਸ ਮੌਕੇ ਡਾ ਹਰਦੀਪ ਸਿੰਘ ਐਡੀਸ਼ਨਲ ਕਮਿਸ਼ਨਰ ਜੀ ਐਸ ਟੀ ਸਬ ਕਮਿਸ਼ਨਰੇਟ ਲੁਧਿਆਣਾ, ਡਾ. ਸੰਦੀਪ ਕੌਰ ਅਸਿਸਟੈਂਟ ਕਮਿਸ਼ਨਰ ਜੀ ਐਸ ਟੀ ਡਵੀਜਨ ਮੁਹਾਲੀ ਅਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਅਕਾਲੀ ਆਗੂ ਜਥੇਦਾਰ ਅਮਰੀਕ ਸੰਘ ਮੁਹਾਲੀ ਅਤੇ ਯੂਥ ਆਗੂ ਰਾਜਾ ਕੰਵਰਜੋਤ ਸਿੰਘ, ਮੁਹਾਲੀ ਇੰਡਸਟਰੀਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ, ਕੇ.ਐਸ. ਮਾਹਲ, ਬੀ.ਐਸ ਆਨੰਦ ਤੋਂ ਇਲਾਵਾ ਵਿਵੇਕ ਕਪੂਰ, ਜਗਦੀਸ਼ ਸਿੰਘ ਅਮਿਤ ਮਿੱਤਲ, ਸੰਜੀਵ ਗਰਗ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…