ਸੀਜੀਸੀ ਕਾਲਜ ਲਾਂਡਰਾਂ ਵਿੱਚ ਆਈਪੀਆਰ ਸੈੱਲ ਦਾ ਉਦਘਾਟਨ

ਨਬਜ਼-ਏ-ਪੰਜਾਬ, ਮੁਹਾਲੀ, 23 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਸੈਂਟਰ ਫਾਰ ਬੌਧਿਕ ਸੰਪਦਾ ਨਾਮਕ ਬੌਧਿਕ ਸੰਪੱਤੀ ਅਧਿਕਾਰ (ਆਈਪੀਆਰ) ਸੈੱਲ ਸਥਾਪਿਤ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਵਿਲੱਖਣ ਵਿਚਾਰਾਂ ਅਤੇ ਨਵੀਨਤਾਕਾਰੀ ਕਾਢਾਂ ਨੂੰ ਕਾਨੂੰਨੀ ਤੌਰ ’ਤੇ ਸੁਰੱਖਿਅਤ ਕਰਨਾ ਹੈ। ਆਈਪੀਆਰ ਸੈੱਲ ਦਾ ਉਦਘਾਟਨ ਅੱਜ ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕੀਤਾ। ਇਸ ਮੌਕੇ ਕੈਂਪਸ ਡਾਇਰੈਕਟਰ ਡਾ.ਪੀਐਨ ਰੀਸ਼ੀਕੇਸ਼ਾ, ਡਾਇਰੈਕਟਰ ਡਾ. ਰੁਚੀ ਸਿੰਗਲਾ, ਆਈਪੀਆਰ ਮੁਖੀ ਪ੍ਰੋ. ਦਿਨੇਸ਼ ਅਰੋੜਾ, ਸੰਸਥਾ ਦੇ ਸਾਰੇ ਡੀਨ ਅਤੇ ਡਾਇਰੈਕਟਰ ਮੌਜੂਦ ਸਨ। ਏਸੀਆਈਸੀ ਰਾਈਸ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਸਥਾਪਿਤ ਆਈਪੀਆਰ ਸੈੱਲ ਨੂੰ ਪੀਐਸਸੀਐਸਟੀ ਵੱਲੋਂ 50,000 ਰੁਪਏ ਦੀ ਗਰਾਂਟ ਵੀ ਦਿੱਤੀ ਗਈ।
ਰਸ਼ਪਾਲ ਸਿੰਘ ਧਾਲੀਵਾਲ ਨੇ ਨਵੇਂ ਕੇਂਦਰ ਨੂੰ ਸੀਜੀਸੀ ਪਰਿਵਾਰ ਨੂੰ ਸਮਰਪਿਤ ਕਰਦਿਆਂ ਇਸ ਪਹਿਲਕਦਮੀ ਲਈ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਬੌਧਿਕ ਸੰਪਦਾ ਲਈ ਕੇਂਦਰ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਸੀਜੀਸੀ ਦੇ ਯੁਵਾ ਖੋਜਕਾਰਾਂ ਅਤੇ ਉੱਦਮੀਆਂ ਲਈ ਬਹੁਤ ਲਾਭਦਾਇਕ ਹੋਵੇਗਾ ਜੋ ਆਪਣੀ ਨਵੀਨਤਾਕਾਰੀ ਕਾਢਾਂ ਅਤੇ ਵਿਚਾਰਾਂ ਨੂੰ ਆਈਪੀਆਰ ਕਾਨੂੰਨਾਂ ਦੇ ਤਹਿਤ ਸੁਰੱਖਿਅਤ ਰੱਖ ਸਕਦੇ ਹਨ। ਨਾਲ ਹੀ ਇਹ ਸੈੱਲ ਉਨ੍ਹਾਂ ਨੂੰ ਬੌਧਿਕ ਸੰਪੱਤੀ ਅਧਿਕਾਰਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਆਪਣੇ ਵਿਚਾਰਾਂ ਨੂੰ ਪੇਟੈਂਟ ਕਰਵਾਉਣ ਲਈ ਉਤਸ਼ਾਹਿਤ ਕਰੇਗਾ।
ਡਾ. ਰੁਚੀ ਸਿੰਗਲਾ ਨੇ ਕਿਹਾ ਕਿ ‘‘ਅਸੀਂ ਸੀਜੀਸੀ ਲਾਂਡਰਾਂ ਵਿਖੇ ਨਵੀਨਤਾ ਅਤੇ ਕਾਢਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ’’ ਅਤੇ ਏਸੀਆਈਸੀ ਰਾਈਸ ਐਸੋਸੀਏਸ਼ਨ ਰਾਹੀਂ ਉੱਦਮਤਾ ਦੇ ਖੇਤਰ ਨੂੰ ਬੜ੍ਹਾਵਾ ਦੇਣ ਲਈ ਸਭ ਤੋਂ ਅੱਗੇ ਹਾਂ।’’ ਉਨ੍ਹਾਂ ਦੱਸਿਆ ਕਿ ਪੇਟੈਂਟ ਫਾਈਲਿੰਗ ਪ੍ਰਕਿਰਿਆ ਵਿੱਚ ਨਵੀਨਤਾਕਾਰਾਂ ਦੀ ਸਹਾਇਤਾ ਕਰਨ ਸਮੇਤ ਗਰਾਂਟ ਕੀਤੇ ਪੇਟੈਂਟਾਂ ਦੇ ਵਪਾਰੀਕਰਨ ’ਤੇ ਵੀ ਧਿਆਨ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …