ਭਗਤ ਪੂਰਨ ਸਿੰਘ ਸੁਸਾਇਟੀ ਵੱਲੋਂ ਸਰਕਾਰੀ ਸਕੂਲ ਨਾਨੂਮਾਜਰਾ ਵਿੱਚ ਬਣਾਈ ਰਸੋਈ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨਾਨੂਮਾਜਰਾ ਦੀ ਬਣਵਾਈ ਰਸੋਈ ਦਾ ਉਦਘਾਟਨ ਮੁਹਾਲੀ ਦੇ ਐਸਡੀਐਮ ਡਾਕਟਰ ਆਰਪੀਸਿੰਘ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਆਰ ਪੀ ਸਿੰਘ ਨੇ ਕਿਹਾ ਕਿ ਸੁਸਾਇਟੀ ਸੱਚਮੁੱਚ ਹੀ ਭਗਤ ਜੀ ਦੇ ਪਦ-ਚਿਨ੍ਹਾ ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿੰਨਾ ਚੰਗਾ ਹੋਵੇ ਕਿ ਹੋਰ ਇਹੋ ਜਿਹੀਆਂ ਸੰਸਥਾਵਾਂ ਵੀ ਇਹੋ ਜਿਹੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਉਹਨਾਂ ਨੇ ਸੁਸਾਇਟੀ ਨੂੰ ਇਹ ਲਹਿਰ ਸਮੁੱਚੀ ਮੁਹਾਲੀ ਵਿੱਚ ਫੈਲਾਉਣ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਸਕੂਲ ਇੰਚਾਰਜ ਬੀਬੀ ਕਿਰਨ ਨੇ ਐਸਡੀਐਮ ਨੂੰ ਸਕੂਲ ਵਿੱਚ ਇੱਕ ਪਾਸੇ ਦੀ ਚਾਰ ਦੀਵਾਰੀ ਬਣਵਾਉਣ ਦੀ ਮੰਗ ਕੀਤੀ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਸਕੂਲ ਸਟਾਫ ਨੇ ਸੁਸਾਇਟੀ ਕੋਲ ਪਹੁੰਚ ਕੀਤੀ ਕਿ ਸਕੂਲ ਦੀ ਰਸੋਈ ਦੀ ਹਾਲਤ ਬਹੁਤ ਖਸਤਾ ਹੈ, ਇੱਥੋੱ ਤੱਕ ਕਿ ਉਹ ਵਰਤਣਯੋਗ ਵੀ ਨਹੀਂ ਹੈ ਅਤੇ ਸਕੂਲ ਵਿੱਚ ਕਾਂਗਰਸ ਘਾਹ ਅਤੇ ਭੰਗ ਵੱਡੇ ਪੱਧਰ ਤੇ ਖੜ੍ਹੀ ਹੈ। ਸਟਾਫ਼ ਦੀ ਮੰਗ ਤੇ ਜਿੱਥੇ ਰਸੋਈ ਦੀ ਮੁਰੰਮਤ ਕਰਵਾਈ ਉਥੇ ਹੀ ਕਾਂਗਰਸ ਘਾਹ ਅਤੇ ਭੰਗ ਖਤਮ ਕਰਕੇ 40 ਦੇ ਕਰੀਬ ਛਾਂ-ਦਾਰ ਦਰੱਖਤ ਲਗਵਾਏ। ਉਹਨਾਂ ਕਿਹਾ ਕਿ ਸੁਸਾਇਟੀ ਸਕੂਲਾਂ ਦਾ ਦੌਰਾ ਕਰੇਗੀ ਜਿੱਥੇ ਦਰਖਤ ਲਾਉਣ ਲਈ ਥਾਂਹੋਵੇਗੀ ਉੱਥੇ ਦਰਖਤ ਲਾਏ ਜਾਣਗੇ ਅਤੇ ਹੋਰ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਬਚਿੱਤਰ ਸਿੰਘ ਟਿਵਾਣਾ ਅਤੇ ਕੌਂਸਲਰ ਸੁਖਦੇਵ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ । ਇਸ ਮੌਕੇੱ ਸੁਸਾਇਟੀ ਦੇ ਜਨਰਲ ਸਕੱਤਰ ਬਲਬੀਰ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਗਿੱਲ, ਮੀਤ ਪ੍ਰਧਾਨ ਬਲਬੀਰ ਸਿੰਘ ਸੈਣੀ, ਮੈਂਬਰ ਸੁਰਿੰਦਰ ਸਿੰਘ, ਗੁਰਦੀਪ ਸਿੰੰਘ, ਬਲਬੀਰ ਸਿੰਘ 48-ਸੀ, ਅਮਰਜੀਤ ਸਿੰਘ ਨਰ, ਸਰਵਨ ਰਾਮ, ਕੁਲਵੰਤ ਸਿੰਘ ਭੁੱਲਰ, ਹੁਸ਼ਿਆਰ ਚੰਦ ਸਿੰਗਲਾ, ਦੀਦਾਰ ਸਿੰਘ ਬਨਵੈਤ ਅਤੇ ਐਸਡੀਐੱਮ ਦੇ ਸੀਨੀਅਰ ਸਟੈਨੋ ਗੁਰਮੁੱਖ ਸਿੰਘ ਰੁੜਕਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…