ਆਈਟੀਆਈ ਵਿੱਚ ਨਵੀਨਤਮ ਹਾਈਟੈੱਕ ਕੰਪਿਊਟਰਾਈਜ਼ਡ ਕਢਾਈ ਮਸ਼ੀਨਾਂ ਦਾ ਉਦਘਾਟਨ

ਅਜੋਕੇ ਮਸ਼ੀਨੀ ਤੇ ਮੁਕਾਬਲਾ ਯੁੱਗ ਵਿੱਚ ਦਸਤਕਾਰੀ ਸਿੱਖਿਆ ਲੜਕੀਆਂ ਲਈ ਵਰਦਾਨ: ਤਨੂ ਕਸ਼ਯਪ

ਲੜਕੀਆਂ ਨੂੰ ਸਵੈ-ਨਿਰਭਰ ਬਣਾਉਣ ਲਈ ਹਰ ਸੰਭਵ ਉਪਰਾਲੇ ਜਾਰੀ ਰੱਖਾਂਗੇ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਅਜੋਕੇ ਮਸ਼ੀਨੀ ਅਤੇ ਮੁਕਾਬਲਾ ਯੁੱਗ ਵਿੱਚ ਦਸਤਕਾਰੀ ਸਿੱਖਿਆ ਲੜਕੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਸ ਨੂੰ ਭਵਿੱਖ ਵਿੱਚ ਨਿਰੰਤਰ ਜਾਰੀ ਰੱਖਣ ਲਈ ਸਮੂਹ ਮੁਲਾਜ਼ਮਾਂ ਨੂੰ ਹਰ ਸੰਭਵ ਉਪਰਾਲੇ ਕਰਦੇ ਰਹਿਣ ਦੀ ਸਖ਼ਤ ਲੋੜ ਹੈ। ਇਹ ਪ੍ਰਗਟਾਵਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਤਨੂ ਕਸ਼ਯਪ ਨੇ ਇੱਥੋਂ ਦੇ ਫੇਜ਼-5 ਸਥਿਤ ਸਰਕਾਰੀ ਆਈਟੀਆਈ (ਲੜਕੀਆਂ) ਵਿੱਚ ਸਵਰਾਜ ਇੰਜਣ ਲਿਮਟਿਡ ਮੁਹਾਲੀ ਵੱਲੋਂ ਸਰਫੇਸ ਆਰਨਾਮੈਂਨਟੇਸ਼ਨ ਤਕਨੀਕ ਟਰੇਡ ਲਈ ਮੁਹੱਈਆ ਕਰਵਾਈਆਂ ਗਈਆਂ ਨਵੀਨਤਮ ਹਾਈਟੈੱਕ ਕੰਪਿਊਟਰਾਈਜ਼ਡ ਕਢਾਈ ਮਸ਼ੀਨਾਂ ਦਾ ਰਸਮੀ ਉਦਘਾਟਨ ਕਰਨ ਉਪਰੰਤ ਸਮਾਰੋਹ ਵਿੱਚ ਜੁੜੀਆਂ ਸਿਖਿਆਰਥਣਾਂ ਅਤੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆ ਕੀਤਾ।
ਸ੍ਰੀਮਤੀ ਤਨੂ ਕਸ਼ਯਪ ਨੇ ਸੰਸਥਾ ਵੱਲੋਂ ਲੜਕੀਆਂ ਦੇ ਉਥਾਨ ਲਈ ਕੀਤੇ ਜਾ ਰਹੇ ਪ੍ਰਭਾਵੀ ਅਤੇ ਸਰਗਰਮ ਉਪਰਾਲਿਆਂ ਲਈ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਦੀ ਪਿੱਠ ਥਾਪੜਦਿਆਂ ਐਲਾਨ ਕੀਤਾ ਕਿ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਆਈਟੀਆਈ ਨੂੰ ਇਕ ਮਾਡਲ ਸੰਸਥਾ ਵਜੋਂ ਵਿਕਸਿਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਸਿਖਿਆਰਥਣਾਂ ਵੱਲੋਂ ਤਿਆਰ ਕੀਤੀ ਗਈ ਵਿਸ਼ੇਸ਼ ਫੁਲਕਾਰੀ ਅਤੇ ਯਾਦਗਾਰੀ ਚਿੰਨ੍ਹ ਨਾਲ ਡਾਇਰੈਕਟਰ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਡਾਇਰੈਕਟਰ ਸ੍ਰੀਮਤੀ ਤਨੂ ਕਸ਼ਯਪ ਨੇ ਲੜਕੀਆਂ ਵੱਲੋਂ ਟਰੇਨਿੰਗ ਦੌਰਾਨ ਤਿਆਰ ਕੀਤੀ ਗਈਆਂ ਦਸਤਕਾਰੀ ਵਸਤਾਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਅਤੇ ਟਰੇਨਿੰਗ ਲਈ ਸਟਾਫ਼ ਵੱਲੋਂ ਅਪਣਾਈ ਜਾ ਰਹੀ ਤਕਨੀਕ ਬਾਰੇ ਜਾਣਕਾਰੀ ਵੀ ਹਾਸਲ ਕੀਤੀ।
ਪ੍ਰਿੰਸੀਪਲ ਨੇ ਸਵਰਾਜ ਇੰਜਨ ਵੱਲੋਂ ਆਈਟੀਆਈ ਵਿੱਚ ਟਰੇਨਿੰਗ ਵਿੱਚ ਸੁਧਾਰ ਲਈ ਦਿੱਤੇ ਸਹਿਯੋਗ ਬਦਲੇ ਕੰਪਨੀ ਦੇ ਡਾਇਰੈਕਟਰ ਅਤੇ ਸੀਈਓ ਮਨਿੰਦਰ ਸਿੰਘ ਗਰੇਵਾਲ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਇਸ ਆਧੁਨਿਕ ਮਸ਼ੀਨਰੀ ਨਾਲ ਟਰੇਨਿੰਗ ਹਾਸਲ ਕਰਨ ਉਪਰੰਤ ਲੜਕੀਆਂ ਸਵੈ-ਰੁਜ਼ਗਾਰ ਚਲਾਉਣ ਦੇ ਸਮਰੱਥ ਹੋ ਸਕਣਗੀਆਂ।

ਇਸ ਮੌਕੇ ਵਧੀਕ ਡਾਇਰੈਕਟਰ ਦਲਜੀਤ ਕੌਰ ਸਿੱਧੂ, ਖੇਤਰੀ ਡਾਇਰੈਕਟਰ ਸ੍ਰੀਮਤੀ ਸਵਾਤੀ ਸੇਠੀ, ਸ੍ਰੀਮਤੀ ਗੁਰਪ੍ਰੀਤ ਕੌਰ ਮੈਨੇਜਰ ਸਵਰਾਜ ਇੰਜਨ, ਮੁਕੇਸ਼ ਬਾਂਸਲ ਪਲਾਂਟ ਮੁਖੀ, ਪਲੇਸਮੈਂਟ ਅਫ਼ਸਰ ਅਮਨਦੀਪ ਸ਼ਰਮਾ, ਟਰੇਨਿੰਗ ਕੋਆਰਡੀਨੇਟਰ ਰਾਕੇਸ਼ ਕੁਮਾਰ, ਗਰੁੱਪ ਇੰਸਟਰਕਟਰ ਸਤਨਾਮ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…