ਮੁਹਾਲੀ ਏਅਰਪੋਰਟ ਨੇੜੇ ਐਰੋਸਿਟੀ ਵਿੱਚ ਨਵੇਂ ਡਾਕਖਾਨੇ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਡਾਕ ਵਿਭਾਗ ਭਾਰਤ ਸਰਕਾਰ ਵੱਲੋਂ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜੇ ਐਰੋਸਿਟੀ ਵਿੱਚ ਪੈਂਦੇ ਅਲਫਾ ਬਲਾਕ-ਬੀ ਦੇ ਮਕਾਨ ਨੰਬਰ-1259 ਵਿੱਚ ਨਵਾਂ ਡਾਕਘਰ ਖੋਲ੍ਹਿਆ ਗਿਆ ਹੈ, ਜਿਸ ਦਾ ਉਦਘਾਟਨ ਡਾਕ ਵਿਭਾਗ ਚੰਡੀਗੜ੍ਹ ਦੇ ਸੀਨੀਅਰ ਸੁਪਰਡੈਂਟ ਪੋਸਟਲ ਹਰਜਿੰਦਰ ਸਿੰਘ ਭੱਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਵਸਨੀਕਾਂ ਵੱਲੋਂ ਕਾਫ਼ੀ ਸਮੇਂ ਤੋਂ ਡਾਕਘਰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਡਾਕਘਰ ਵਿੱਚ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਨਵੇਂ ਡਾਕਘਰ ਵਿੱਚ ਆਧਾਰ ਕਾਰਡ ਬਣਾਉਣ ਦੀ ਸੁਵਿਧਾ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵਾਂ ਡਾਕਘਰ ਖੁੱਲ੍ਹੇ ਜਾਣ ਨਾਲ ਐਰੋਸਿਟੀ ਅਤੇ ਉਦਯੋਗਿਕ ਖੇਤਰ ਦੇ ਲੋਕਾਂ ਨੂੰ ਕਾਫ਼ੀ ਲਾਭ ਮਿਲੇਗਾ।

ਇਸ ਮੌਕੇ ਐਰੋਸਿਟੀ ਦੀ ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਡਾਕ ਵਿਭਾਗ ਵੱਲੋਂ ਡਾਕਖਾਨਾ ਖੋਲ੍ਹਣ ਲਈ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀ ਬ੍ਰਿਜ ਭੂਸ਼ਨ, ਮੋਨਿਕਾ ਸੀੜ੍ਹਾਂ, ਰਿਸ਼ੀਪਾਲ ਏਐਸਪੀ ਅਤੇ ਪੋਸਟਲ ਯੂਨੀਅਨ ਦੇ ਖੇਤਰੀ ਸਕੱਤਰ ਬਲਜਿੰਦਰ ਸਿੰਘ ਰਾਏਪੁਰ ਕਲਾਂ, ਹਰੀਸ਼ ਸ਼ਰਮਾ, ਸੁਰਿੰਦਰ ਪਾਲ ਸਿੰਘ, ਰੁਪਿੰਦਰ ਕੌਰ, ਮਨਦੀਪ ਪੁਰੀ, ਸੰਜੀਵ ਕੁਮਾਰ, ਵਿਨੋਦ ਗੁਲ੍ਹਾਟੀ, ਨਰਿੰਦਰਪਾਲ ਸੂਦ, ਰਵੀ ਕੁਮਾਰ, ਸਤਨਾਮ ਸਿੰਘ, ਪਵਿੱਤਰ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …