ਸੈਕਟਰ-78 ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਕਲੈਪਸ ਫਿਟਨੈਸ ਜਿਮ ਦਾ ਉਦਘਾਟਨ

14 ਹਜ਼ਾਰ ਵਰਗ ਫੁੱਟ ਏਰੀਆ ਵਿੱਚ ਜਿਮ ਅਤੇ ਕਰੋਸਫਿੱਟ ਟਰੇਨਿੰਗ ਦੀ ਸਹੂਲਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਗਸਤ:
ਇੱਥੋਂ ਦੇ ਸੈਕਟਰ-78 ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਕਲੈਪਸ ਫਿਟਨੈਸ ਜਿਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਜਿਮ ਦੇ ਉਦਘਾਟਨ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਜਿਮ ਪ੍ਰਬੰਧਕ ਤਨਵੀਰ ਸਿੰਘ ਤੇ ਜਸਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਕਲੈਪਸ ਫਿਟਨੈਸ ਜਿਮ 14 ਹਜ਼ਾਰ ਵਰਗ ਫੁੱਟ ਖੇਤਰ ਵਿੱਚ ਖੋਲ੍ਹਿਆ ਗਿਆ ਹੈ ਅਤੇ ਇੱਥੇ ਫਿਟਨੈਸ ਲਈ ਪੂਰੀ ਤਰ੍ਹਾਂ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ ਜਦੋਂਕਿ ਟਾਪ ਫਲੋਰ ਦੀ ਛੱਤ ਉੱਤੇ ਕ੍ਰੋਸਫਿੱਟ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੱਥੇ ਹਾਈ ਇੰਟੈਂਸਟੀ ਵਰਕਆਊਟ, ਗਰੁੱਪ ਐਕਟੀਵਿਟੀਜ਼, ਭੰਗੜਾ, ਯੋਗਾ, ਜੂੰਬਾ ਆਦਿ ਕਰਵਾਏ ਜਾਣਗੇ ਜਦੋਂਕਿ ਇੱਥੇ ਸੋਨਾ, ਸਪਾ ਆਦਿ ਸੁਵਿਧਾਵਾਂ ਵੀ ਉਪਲਬਧ ਹੋਣਗੀਆਂ। ਇਸ ਮੌਕੇ ਉੱਤਮ ਸਿੰਘ ਸਭਰਵਾਲ, ਡਾ. ਜਸਬੀਰ ਸਿੰਘ, ਦਵਿੰਦਰ ਵਾਲੀਆ, ਕਮਲਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਗਿੱਲ (ਤਿੰਨੇ ਕੌਂਸਲਰ), ਵਿਕਟਰ ਨਿਹੋਲਕਾ, ਬਲਜਿੰਦਰ ਸਿੰਘ ਵਾਲੀਆ, ਬਾਲਕ੍ਰਿਸ਼ਨ ਗੋਇਲ, ਅਮਨਦੀਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles

Check Also

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ ਨਬਜ਼-ਏ-ਪੰ…