
ਏਡੀਜੀਪੀ ਅਮਰਦੀਪ ਸਿੰਘ ਰਾਏ ਵੱਲੋਂ ਭਾਰਤੀਯ ਅੰਬੇਦਕਰ ਮਿਸ਼ਨ ਦੀ ਵੈਬਸਾਈਟ ਦਾ ਉਦਘਾਟਨ
ਭਾਰਤੀਯ ਅੰਬੇਦਕਰ ਮਿਸ਼ਨ ਅਜਿਹੀਆਂ ਸੰਸਥਾਵਾਂ ਦੀ ਸਮਾਜ ਨੂੰ ਵੱਡੀ ਦੇਣ: ਏਡੀਜੀਪੀ ਰਾਏ
ਸਮਾਜ ਸੇਵਾ ਨੂੰ ਸਮਰਪਿਤ ਹੈ ਭਾਰਤੀਯ ਅੰਬੇਦਕਰ ਮਿਸ਼ਨ: ਦਰਸ਼ਨ ਸਿੰਘ ਕਾਂਗੜਾ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਅਪਰੈਲ:
ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜਥੇਬੰਦੀ ਭਾਰਤੀਯ ਅੰਬੇਦਕਰ ਮਿਸ਼ਨ ਵੱਲੋਂ ਆਪਣੀ ਗਤੀਵਿਧੀਆਂ ਨੂੰ ਹੋਰ ਵਧਾਉਣ ਲਈ ਬਣਾਈ ਵੈਬਸਾਈਟ ਨੂੰ ਰਿਲੀਜ਼ ਕਰਨ ਲਈ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਮੈਂਬਰ ਐਸਸੀ ਕਮਿਸ਼ਨ ਪੰਜਾਬ ਅਤੇ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਦੀ ਅਗਵਾਈ ਹੇਠ ਸੈਕਟਰ-8, ਚੰਡੀਗੜ੍ਹ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਅਮਰਦੀਪ ਸਿੰਘ ਰਾਏ ਏਡੀਜੀਪੀ ਪੰਜਾਬ ਪੁਲੀਸ ਨੇ ਆਪਣੇ ਕਰ ਕਮਲਾਂ ਨਾਲ ਵੈਬਸਾਈਟ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ ਏਡੀਜੀਪੀ ਰਾਏ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਦੀ ਸਮਾਜ਼ ਨੂੰ ਬਹੁਤ ਵੱਡੀ ਦੇਣ ਹੈ, ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਹਨ ਕਿ ਭਾਰਤੀਯ ਅੰਬੇਦਕਰ ਮਿਸ਼ਨ ਸੂਬੇ ਅੰਦਰ ਪੂਨਮ ਕਾਂਗੜਾ ਅਤੇ ਦਰਸ਼ਨ ਸਿੰਘ ਕਾਂਗੜਾ ਦੀ ਦੇਖਰੇਖ ਹੇਠ ਸਮਾਜ ਸੇਵੀ ਕੰਮਾਂ ਵਿੱਚ ਜੁਟਿਆ ਹੋਇਆ ਹੈ। ਉਨ੍ਹਾਂ 2020 ਵਿੱਚ ਦੇਸ਼ ਅੰਦਰ ਲੱਗੇ ਲਾਕਡਾਉਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਭਾਰਤੀਯ ਅੰਬੇਦਕਰ ਮਿਸ਼ਨ ਵੱਲੋਂ ਪੰਜਾਬ ਭਰ ਵਿੱਚ ਜਿੱਥੇ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਰਾਸ਼ਨ, ਦਵਾਈਆਂ ਅਤੇ ਹੋਰ ਜ਼ਰੂਰਤ ਦਾ ਸਮਾਨ ਘਰ-ਘਰ ਜਾ ਕੇ ਮਹੱਈਆ ਕਰਵਾਇਆ ਗਿਆ। ਉੱਥੇ ਹੀ ਅਨੇਕਾਂ ਲਾਚਾਰ ਲੋਕਾਂ ਨੂੰ ਭਰਤੀ ਕਰਵਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਹੈ ਮਿਸ਼ਨ ਅਤੇ ਇਹਨਾਂ ਦੇ ਸਾਰੇ ਵਲੰਟੀਅਰ ਵਧਾਈ ਦੇ ਪਾਤਰ ਹਨ।
ਇਸ ਮੌਕੇ ਦਰਸ਼ਨ ਕਾਂਗੜਾ ਨੇ ਕਿਹਾ ਕਿ ਮਿਸ਼ਨ ਦੀਆਂ ਗਤੀਵਿਧੀਆਂ ਅਤੇ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਮੀਡੀਆ, ਸੋਸ਼ਲ ਮੀਡੀਆ ਅਤੇ ਹਰ ਮੰਚ ਤੇ ਮਿਸ਼ਨ ਦੀ ਗੱਲ ਰੱਖਣ ਲਈ ਸਮਾਜ਼ ਸੇਵਾ ਨੂੰ ਸਮਰਪਿਤ ਭਾਰਤੀਯ ਅੰਬੇਦਕਰ ਮਿਸ਼ਨ ਦੇ ਸਾਥੀ ਜ਼ੋ ਸਿਰਫ਼ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਬੜੀ ਸਰਗਰਮੀ ਨਾਲ ਕੰਮ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਭਾਰਤੀਯ ਅੰਬੇਦਕਰ ਮਿਸ਼ਨ ਇੱਕ ਗੇਰ ਸਿਆਸੀ ਜੱਥੇਬੰਦੀ ਹੈ ਜ਼ੋ ਸਮਾਜ ਨੂੰ ਜੋੜਨ ਲਈ ਅਤੇ ਇੱਕ ਚੰਗੀ ਸੋਚ ਵਾਲੇ ਲੋਕਾਂ ਨੂੰ ਇੱਕਜੁੱਟ ਕਰਨ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਭਾਰਤੀਯ ਅੰਬੇਦਕਰ ਮਿਸ਼ਨ ਲਈ ਮਾਣ ਦੀ ਗੱਲ ਹੈ ਕਿ ਅੱਜ ਇਸ ਜਥੇਬੰਦੀ ਵਿੱਚ ਹਰ ਵਰਗ ਦੇ ਲੋਕ ਹਰ ਪੱਧਰ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਫਲ ਬਣਾਉਣ ਲਈ ਬੜੀ ਮਜ਼ਬੂਤੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਿਸ਼ਨ ਵੱਲੋਂ 16 ਅਪਰੈਲ ਨੂੰ ਸੰਗਰੂਰ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਚੰਗੀ ਕਾਰਗੁਜ਼ਾਰੀ ਵਾਲੀਆਂ ਸੰਸਥਾਵਾਂ ਅਤੇ ਸਪੋਰਟਸ ਕਲੱਬਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਸ੍ਰੀਮਤੀ ਹਰਜਿੰਦਰ ਕੌਰ ਚੱਬੇਵਾਲ ਸੂਬਾ ਪ੍ਰਧਾਨ ਮਹਿਲਾ ਵਿੰਗ, ਮੁਕੇਸ਼ ਰਤਨਾਕਰ ਸੂਬਾ ਪ੍ਰਧਾਨ ਯੂਥ ਵਿੰਗ, ਮੈਡਮ ਮੰਜੂ ਹਰਕਿਰਨ ਸੂਬਾ ਸੀਨੀਅਰ ਮੀਤ ਪ੍ਰਧਾਨ, ਸੋਸ਼ਲ ਮੀਡੀਆ ਦੇ ਕੁਲਵਿੰਦਰ ਮੰਡ, ਅਮਰਿੰਦਰ ਸਿੰਘ ਬੱਬੀ, ਸੁਖਪਾਲ ਸਿੰਘ ਭੰਮਾਬੱਦੀ ਜ਼ਿਲ੍ਹਾ ਪ੍ਰਧਾਨ ਵੀ ਹਾਜ਼ਰ ਸਨ।