
ਐਡਵੋਕੇਟ ਪ੍ਰਿੰਸ ਵੱਲੋਂ ਫੇਜ਼-3 ’ਚ ਨਵਾਂ ਟਿਊਬਵੈੱਲ ਲੋਕ-ਅਰਪਣ
ਅਕਾਲੀ ਦਲ ਤੇ ਸੇਵਾ ਤੇ ਵਿਕਾਸ ਨੂੰ ਤਰਜ਼ੀਹ ਦਿੱਤੀ : ਐਡਵੋਕੇਟ ਪ੍ਰਿੰਸ
ਨਿਊਜ਼ ਡੈਸਕ, ਮੁਹਾਲੀ, 11 ਦਸੰਬਰ
ਇੱਥੋਂ ਦੇ ਫੇਜ਼-3ਬੀ1 ਵਿੱਚ ਅੱਜ ਇਸ ਖੇਤਰ ਦੇ ਅਕਾਲੀ ਕੌਂਸਲਰ ਅਤੇ ਯੂਥ ਵਿੰਗ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਵੱਲੋਂ ਕਰੀਬ 55 ਲੱਖ ਦੀ ਲਾਗਤ ਨਾਲ ਤਿਆਰ ਪੀਣ ਵਾਲੇ ਪਾਣੀ ਦਾ ਟਿਊਬਵੈਲ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਟਿਊਵੈੱਬਲ ਦੇ ਸ਼ੁਰੂ ਹੋਣ ਨਾਲ ਖੇਤਰ ਦੀ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ ਕਿਉਂਕਿ ਪਹਿਲਾਂ ਇਸ ਖੇਤਰ ਵਿੱਚ ਕੇਵਲ ਇੱਕ ਹੀ ਟਿਊਬਵੈਲ ਹੋਣ ਕਾਰਨ ਕਾਫੀ ਹਿੱਸੇ ਵਿੱਚ ਪਾਣੀ ਦੀ ਸਪਲਾਈ ਨਹੀਂ ਪਹੁੰਚ ਰਾਹ ਸੀ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਜ ਨਵਾਂ ਟਿਊਬਵੈਲ ਲੋਕ-ਅਰਪਣ ਕਰਨ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਪ੍ਰਿੰਸ ਨੇ ਕਿਹਾ ਕਿ ਅਕਾਲੀ ਦਲ ਨੇ ਸਮੁੱਚੇ ਮੁਹਾਲੀ ਸ਼ਹਿਰ ਦੇ ਵਿਕਾਸ ’ਤੇ 2400 ਕਰੋੜ ਤੋਂ ਵੱਧ ਦੀ ਰਕਮ ਖਰਚੀ ਹੈ। ਉਨ੍ਹਾਂ ਕਿਹਾ ਕਿ ਅੱਜ ਮੁਹਾਲੀ ਸ਼ਹਿਰ ਦਾ ਕੋਈ ਵੀ ਕੋਣਾ ਅਜਿਹਾ ਨਹੀਂ ਹੈ, ਜਿਥੇ ਵਿਕਾਸ ਕਾਰਜ ਨਾ ਚੱਲ ਰਹੇ ਹੋਣ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਸ਼ਹਿਰ ਨੂੰ ਕੈਲੇਫੋਰਨੀਆ ਦੀ ਤਰਜ਼ ’ਤੇ ਵਿਕਸਿਤ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਲਗਾਤਾਰ ਲੋੜ ਅਨੁਸਾਰ ਸਹਿਰ ਲਈ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਵੈਲਫੇਅਰ ਐਸੋਸੀਏਸ਼ਨ ਵੱਲੋਂ ਐਡਵੋਕੇਟ ਪ੍ਰਿੰਸ ਦਾ ਉਚੇਚੇ ਤੌਰ ’ਤੇ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ ਗਿਆ।
ਇਸ ਮੌਕੇ ਹਰਜੀਤ ਸਿੰਘ ਟਰਾਂਸਪੋਰਟਰ, ਐਨ. ਐਸ. ਭੰਗੂ, ਹਰਜਿੰਦਰ ਸਿੰਘ ਗਿੱਲ, ਜਸਵੰਤ ਸਿੰਘ ਸੈਣੀ, ਡਾ: ਬੀ. ਐਸ.ਚੰਦੋਕ, ਐਸ. ਐਸ. ਸੰਧੂ, ਐਨ. ਐਸ. ਮਿਨਹਾਸ, ਏ. ਐਲ. ਵਰਮਾ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਬਬਰਾ, ਐਸ. ਕੇ. ਭੰਡਾਰੀ, ਲਲਿਤ ਸ਼ਰਮਾ, ਓਮ ਪ੍ਰਕਾਸ਼, ਪਵਨ ਕੁਮਾਰ, ਏ. ਐਸ. ਚੀਮਾ, ਐਨ. ਐਸ. ਪਾਊਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।