Share on Facebook Share on Twitter Share on Google+ Share on Pinterest Share on Linkedin ਡੇਰਾਬੱਸੀ ਵਾਰਡ ਨੰਬਰ-4 ਤੇ ਵਾਰਡ ਨੰਬਰ-5 ਦੇ ਪਾਰਕ ਵਿੱਚ ਓਪਨ ਜਿਮ ਦਾ ਉਦਘਾਟਨ ਇਲਾਕਾ ਨਿਵਾਸੀਆਂ ਨੂੰ ਓਪਨ ਜਿਮ ਤੋਂ ਹੋਵੇਗਾ ਲਾਭ: ਰਣਜੀਤ ਰੈਡੀ ਵਿਕਰਮ ਜੀਤ ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 6 ਜੁਲਾਈ: ਡੇਰਾਬਸੀ ਹਲਕੇ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਸਥਾਨਕ ਵਾਰਡ ਨੰਬਰ-4 ਅਤੇ ਵਾਰਡ ਨੰਬਰ-5 ਦੇ ਪਾਰਕ ਵਿੱਚ ਓਪਨ ਜਿਮ ਦਾ ਉਦਘਾਟਨ ਕਾਂਗਰਸ ਲੀਡਰ ਰਣਜੀਤ ਸਿੰਘ ਰੈਡੀ ਵੱਲੋਂ ਕੀਤਾ ਗਿਆ। ਇਸ ਮੌਕੇ ਰੈਡੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਪਾਰਕਾਂ ਨੂੰ ਵਧੀਆ ਤਰੀਕੇ ਨਾਲ ਵਿਕਸਤ ਕਰਕੇ ਸੈਰਗਾਹ ਬਣਾਇਆ ਜਾਵੇਗਾ। ਪਾਰਕਾਂ ਦੀ ਸਾਫ਼ ਸਫ਼ਾਈ ਅਤੇ ਫੁੱਲ, ਝੂਟੇ ਅਤੇ ਸਾਮਾਨ ਦੀ ਰਾਖੀ ਕਰਨੀ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਇਲਾਕਾ ਨਿਵਾਸੀਆਂ ਨੇ ਦੀਪਇੰਦਰ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਰਡ ਨੰਬਰ-4 ਦੇ ਮੁੱਖ ਸੇਵਾਦਾਰ ਐਡਵੋਕੇਟ ਵਿਕਰਾਂਤ, ਵਾਰਡ ਨੰਬਰ-5 ਤੋਂ ਚਮਨ ਸੈਣੀ, ਵਾਰਡ ਨੰਬਰ-15 ਤੋਂ ਕ੍ਰਿਸ਼ਨ ਧੀਮਾਨ, ਗੁਲਮੋਹਰ ਸਿਟੀ ਤੋਂ ਗੁਰਮੀਤ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ