nabaz-e-punjab.com

ਆੜ੍ਹਤੀਆਂ ਖ਼ਿਲਾਫ਼ ਬਦਲੇ ਦੀ ਭਾਵਨਾ ਨਾਲ ਕਾਰਵਾਈ ਤੋਂ ਗੁਰੇਜ਼ ਕਰੇ ਆਮਦਨ ਕਰ ਵਿਭਾਗ: ਬਡਹੇੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਵੀ ਹਨ ਨੇ ਪੰਜਾਬ ਆੜਤੀਆ ਸੰਮਤੀ ਦੇ ਪ੍ਰਧਾਨ ਵਿਜੇ ਕਾਲੜਾ ਜੋ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਵੀ ਹਨ ਸਮੇਤ ਹੋਰ ਆੜਤੀਆਂ ਦੇ ਦਫ਼ਤਰਾਂ ਅਤੇ ਘਰਾਂ ਵਿਖੇ ਆਮਦਨ ਕਰਨ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਬਦਲਾ ਲਊ ਭਾਵਨਾ ਨਾਲ ਕੀਤੀ ਗਈ ਹੈ ਕਿਉਂਕਿ ਆੜਤੀ ਭਾਈਚਾਰਾ ਕਿਸਾਨ ਸੰਘਰਸ਼ ਦੀ ਖੁੱਲ੍ਹ ਕੇ ਹਮਾਇਤ ਕਰ ਰਿਹੈ ਹੈ ਮੋਦੀ ਸਰਕਾਰ ਕਿਸਾਨ ਨੂੰ ਦਬਾਉਣ ਲਈ ਘਟੀਆ ਹੱਥਕੰਡੇ ਵਰਤ ਰਹੀ ਹੈ ਇਥੇ ਹੀ ਬੱਸ ਨਹੀਂ ਕੇਂਦਰੀ ਏਜੰਸੀ ਆਈਬੀ ਅਤੇ ਇਨਫੋਰਸਮੈਂਟ ਵਿਭਾਗ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਬਾਲਗ ਪੋਤਰੇ ਪੋਤਰੀਆਂ ਨੂੰ ਨੋਟਿਸ ਭੇਜੇ ਗਏ ਹਨ ਜੋ ਕਿ ਬਹੁਤ ਹੀ ਨਿੰਦਾਯੋਗ ਗੈਰ-ਇਖਲਾਕੀ ਕਾਰਵਾਈ ਹਨ।
ਸ੍ਰੀ ਬਡਹੇੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਉਦਯੋਗਿਕ ਘਰਾਣਿਆਂ ਦੇ ਇਸ਼ਾਰੇ ’ਤੇ ਭਾਜਪਾ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦਾ ਸਿਆਸੀ ਕੀਤਾ ਕਿਉਂਕਿ ਉਪਰੋਕਤ ਦੋਵੇਂ ਆਗੂ ਮੋਦੀ ਤੋਂ ਬਹੁਤ ਸੀਨੀਅਰ ਸਨ ਅਤੇ ਉਦਯੋਗਿਕ ਘਰਾਣਿਆਂ ਦੇ ਹੱਥਾਂ ਵਿੱਚ ਨਹੀਂ ਸਨ ਖੇਡਦੇ ਨਰਿੰਦਰ ਮੋਦੀ ਨੂੰ ਭਾਜਪਾ ਨੇ ਪ੍ਰਧਾਨ ਮੰਤਰੀ ਨਹੀਂ ਬਣਾਇਆ ਸਗੋਂ ਅੰਬਾਨੀ ਅਤੇ ਅਡਾਨੀ ਨਾਲ਼ ਸੌਦੇਬਾਜ਼ੀ ਕਰਕੇ ਅਤੇ ਹਿੰਦੂ ਭਾਈਚਾਰੇ ਨੂੰ ਰਾਮ ਮੰਦਰ ਦਾ ਮੁੱਦਾ ਬਣਾ ਕੇ ਧਾਰਮਿਕ ਤੌਰ ’ਤੇ ਜਜ਼ਬਾਤੀ ਕਰਕੇ ਕੁਰਸੀ ਹਥਿਆਈ ਹੈ। ਜਿਸ ਤਰ੍ਹਾਂ ਪੰਜਾਬ ਅੰਦਰ ਬਾਦਲ ਪਰਿਵਾਰ ਸਿੱਖਾਂ ਨੂੰ ਸਾਕਾ ਨੀਲਾ ਤਾਰਾ ਅਤੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਦੇ ਉਭਾਰ ਕੇ ਹਰ ਚੋਣ ਵਿੱਚ ਜਜ਼ਬਾਤੀ ਤੌਰ ‘ਤੇ ਬਲੈਕ ਮੇਲ ਕਰਕੇ ਪੰਜਾਬ ਵਿੱਚ ਸਰਕਾਰ ਬਣਾ ਕੇ ਅਤੇ ਕੇਂਦਰ ਵਿੱਚ ਮੰਤਰੀ ਪਦ ਹਾਸਲ ਕਰਦਾ ਰਿਹਾ ਕੇਵਲ ਬਾਦਲ ਪਰਿਵਾਰ ਦਾ ਕਾਰੋਬਾਰ ਵਧਾਉਂਦਾ ਰਿਹਾ ਪਰ ਪੰਜਾਬ ਅਤੇ ਸਿੱਖ ਕੌਮ ਦਾ ਕੁੱਝ ਨਹੀਂ ਸਵਾਰਿਆ ਉਲਟਾ ਆਪਣੇ ਹਿੱਤਾਂ ਲਈ ਵਰਤਦਾ ਰਿਹੈ ਬਾਦਲ ਅਤੇ ਮੋਦੀ ਦੋਵੇਂ ਦਾ ਕਿਸਾਨ ਵਿਰੋਧੀ ਕਾਨੂੰਨਾਂ ਦੇ ਮੁੱਦੇ ’ਤੇ ਪਰਦਾਫਾਸ਼ ਹੋ ਗਿਆ ਹੈ, ਹੁਣ ਬਾਦਲ ਪਰਵਾਰ ਆਪਣੀ ਸਥਿਤੀ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਮੋਦੀ ਉਦਯੋਗਿਕ ਘਰਾਣਿਆਂ ਨਾਲ ਵਿੱਤੀ ਸਹਾਇਤਾ ਕਰਨ ਲਈ ਉਨ੍ਹਾਂ ਨੂੰ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਕੇ ਉਦਯੋਗਿਕ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਜ਼ੋਰ ਲਗਾ ਰਿਹਾ ਹੈ ਅਤੇ ਗਰੀਬ ਕਿਸਾਨ ਮਜ਼ਦੂਰਾਂ ਨੂੰ ਘਸਿਆਰੇ ਬਣਾਉਣ ਭਾਵ ਬਰਬਾਦ ਕਰਨ ’ਤੇ ਤੁਲਿਆ ਹੋਇਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਜੇਕਰ ਮੋਦੀ ਜ਼ਿੱਦ ਛੱਡ ਦੇਵੇ ਤਾਂ ਕਿਸਾਨ ਮਸਲਾ ਇੱਕ ਦਿਨ ਵਿੱਚ ਹੱਲ ਹੋ ਸਕਦਾ ਹੈ ਇਸ ਲਈ ਮੋਦੀ ਨੂੰ ਕੇਵਲ ਉਦਯੋਗਿਕ ਘਰਾਣਿਆਂ ਦਾ ਹੇਜ ਛੱਡਣ ਦੀ ਲੋੜ ਹੈ ਇਖਲਾਕੀ ਤੌਰ ’ਤੇ ਲੋਕ ਹਿੱਤ ਵਿੱਚ ਫੈਸਲਾ ਲੈਣਾ ਚਾਹੀਦਾ ਹੈ। ਇਸੇ ਵਿੱਚ ਦੇਸ਼ ਦੀ ਭਲਾਈ ਹੈ ਜੇਕਰ ਮੋਦੀ ਜ਼ਿੱਦ ਨਹੀਂ ਛੱਡਦੇ ਤਾਂ ਦੇਸ਼ ਦਾ ਹਾਲਤ ਖ਼ਰਾਬ ਹੋਣ ਦਾ ਵੱਡਾ ਖਤਰਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …