nabaz-e-punjab.com

ਮਿਡ ਡੇਅ ਮੀਲ ਸਕੀਮ ਦੇ ਕੁੱਕ ਕਮ ਹੈਲਪਰਾਂ ਦੇ ਮਾਣਭੱਤੇ ਵਿੱਚ ਕੀਤਾ 500 ਰੁਪਏ ਵਾਧਾ: ਅਰੁਣਾ ਚੌਧਰੀ

42647 ਕੁੱਕ ਕਮ ਹੈਲਪਰਾਂ ਨੂੰ ਜੁਲਾਈ ਮਹੀਨੇ ਦਾ ਮਾਣਭੱਤਾ 1200 ਰੁਪਏ ਤੋਂ ਵਧ ਕੇ 1700 ਰੁਪਏ ਮਿਲਿਆ

ਵਧਿਆ ਹੋਇਆ ਮਾਣਭੱਤਾ ਪਹਿਲੀ ਜਨਵਰੀ 2017 ਤੋਂ ਕੀਤਾ ਲਾਗੂ, ਪਿਛਲੇ ਮਹੀਨਿਆਂ ਦਾ ਵੀ ਮਿਲੇਗਾ ਏਰੀਅਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਅਗਸਤ:
ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਸੂਬਾ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਸੇ ਦਿਸ਼ਾ ਵਿੱਚ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਮਿਡ ਡੇਅ ਮੀਲ ਸਕੀਮ ਅਧੀਨ ਕੰਮ ਕਰਦੇ ਕੁੱਕ ਕਮ ਹੈਲਪਰਾਂ ਦੇ ਮਾਣਭੱਤੇ ਵਿੱਚ 500 ਰੁਪਏ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ 42647 ਕੁੱਕ ਕਮ ਹੈਲਪਰਾਂ ਨੂੰ ਜੁਲਾਈ ਮਹੀਨੇ ਦਾ ਵਧਿਆ ਹੋਇਆ ਮਾਣਭੱਤਾ ਦਿੱਤਾ ਗਿਆ ਹੈ।
ਇਹ ਖੁਲਾਸਾ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ ਗਿਆ ਹੈ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ 19 ਦਸੰਬਰ 2016 ਨੂੰ ਮਿਡ ਡੇਅ ਮਿਲ ਸਕੀਮ ਦੇ ਕੁੱਕ ਕਮ ਹੈਲਪਰਾਂ ਦੇ ਮਾਣਭੱਤੇ ਵਿੱਚ 500 ਰੁਪਏ ਵਾਧੇ ਦਾ ਫੈਸਲਾ ਕੀਤਾ ਗਿਆ ਸੀ ਪਰ ਇਸ ਨੂੰ ਲਾਗੂ ਕਰਨ ਲਈ ਕੋਈ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ ਜਿਸ ਨਾਲ ਕੁੱਕ ਕਮ ਹੈਲਪਰਾਂ ਨੂੰ ਪੁਰਾਣਾ ਮਾਣਭੱਤਾ 1200 ਰੁਪਏ ਪ੍ਰਤੀ ਮਹੀਨਾ ਹੀ ਮਿਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਜੀ ਵੱਲੋਂ ਮੁਲਾਜ਼ਮ ਤੇ ਲੋਕ ਪੱਖੀ ਫੈਸਲੇ ਲੈਣ ਲਈ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਨੇ ਵਧੇ ਹੋਏ ਮਾਣਭੱਤੇ ਦਾ ਨੋਟੀਫਿਕੇਸ਼ਨ ਕਰਦਿਆਂ ਜੁਲਾਈ ਮਹੀਨੇ ਦਾ ਵਧਿਆ ਹੋਇਆ ਮਾਣਭੱਤਾ ਦਿੱਤਾ ਹੈ। ਇਹ ਵਧਿਆ ਹੋਇਆ ਮਾਣਭੱਤਾ 1 ਜਨਵਰੀ 2017 ਤੋਂ ਲਾਗੂ ਹੋਵੇਗਾ।
ਸਿੱਖਿਆ ਮੰਤਰੀ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਮਿਡ ਡੇਅ ਮੀਲ ਸਕੀਮ ਅਧੀਨ 42647 ਕੁੱਕ ਕਮ ਹੈਲਪਰ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਨ੍ਹਾਂ ਨੂੰ 10 ਮਹੀਨਿਆਂ ਲਈ 1200 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾਂਦਾ ਹੈ ਅਤੇ ਹੁਣ 500 ਰੁਪਏ ਦੇ ਵਾਧੇ ਨਾਲ 1700 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਮਿਲੇਗਾ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦਾ ਮਾਣਭੱਤਾ ਵਧਿਆ ਹੋਇਆ ਜਾਰੀ ਹੋ ਗਿਆ ਹੈ ਜਦੋਂ ਕਿ ਪਿਛਲੇ ਮਹੀਨਿਆਂ ਦਾ ਵਧਿਆ ਹੋਇਆ ਮਾਣਭੱਤਾ ਏਰੀਅਰ ਦੇ ਰੂਪ ਵਿੱਚ ਜਲਦ ਹੀ ਜਾਰੀ ਹੋ ਜਾਵੇਗਾ। ਕੁੱਕ ਕਮ ਹੈਲਪਰਾਂ ਦੇ ਮਾਣਭੱਤੇ ਵਿੱਚ ਵਾਧੇ ਦੇ ਇਸ ਫੈਸਲੇ ਨਾਲ ਪ੍ਰਤੀ ਮਹੀਨਾ 2,13,23,500 (2.13 ਕਰੋੜ) ਰੁਪਏ ਹੋਰ ਬਜਟ ਮੁਹੱਈਆ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…