Nabaz-e-punjab.com

ਉਦਯੋਗਿਕ ਖੇਤਰ ਦੇ ਬਦਲਦੇ ਨਕਸ਼-ਨੁਹਾਰ ਤੇ ਲੋੜਾਂ ਦੇ ਮੱਦੇਨਜ਼ਰ ਅਧਿਕਾਰੀਆਂ ਦੀ ਕਾਰਜ ਕੁਸ਼ਲਤਾ ਵਧਾਉਣ ਦੀ ਲੋੜ

ਆਈਐਸਬੀ ਵਿੱਚ ਉਦਯੋਗ ਤੇ ਵਣਜ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਕਾਰਜ-ਕੁਸ਼ਲਤਾ ਵਧਾਉਣ ਲਈ ਵਰਕਸ਼ਾਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮੈਗਸੀਪਾ) ਅਤੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਸਾਂਝੇ ਤੌਰ ’ਤੇ ‘ਟਰੇਨਿੰਗ ਨੀਡ ਐਨਾਲਸਿਸ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਉਦਯੋਗ ਤੇ ਵਣਜ ਵਿਭਾਗ ਪੰਜਾਬ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਉਦਯੋਗਿਕ ਖੇਤਰ ਦੇ ਬਦਲਦੇ ਨਕਸ਼-ਨੁਹਾਰ ਅਤੇ ਲੋੜਾਂ ਦੇ ਮੱਦੇਨਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਾਰਜ ਕੁਸ਼ਲਤਾ ਵਧਾਉਣ ਦੀ ਲੋੜ ਹੈ ਤਾਂ ਜੋ ਅਜੋਕੇ ਤਰੱਕੀ ਦੇ ਯੁੱਗ ਵਿੱਚ ਸਮੇਂ ਦੇ ਹਾਣੀ ਬਣਿਆ ਜਾ ਸਕੇ।
ਉਨ੍ਹਾਂ ਸਿਖਲਾਈ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨਿਵੇਸ਼ ਵਧਾਉਣ ਲਈ ਜਿੱਥੇ ਉਦਯੋਗਾਂ ਲਈ ਸਹੂਲਤਾਂ ਤੇ ਉਦਯੋਗਪੱਖੀ ਸਕੀਮਾਂ ਦੀ ਜ਼ਰੂਰਤ ਹੁੰਦੀ ਹੈ, ਉੱਥੇ ਹੀ ਸਕੀਮਾਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਲਈ ਮਿਹਨਤੀ ਤੇ ਕੁਸ਼ਲ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜ਼ਰੂਰਤ ਵੀ ਹੁੰਦੀ ਹੈ। ਸ੍ਰੀਮਤੀ ਮਹਾਜਨ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਤਕਨਾਲੋਜੀ ਅਤੇ ਖਪਤਕਾਰਾਂ ਦੇ ਵਿਹਾਰ ਵਿੱਚ ਆ ਰਹੀ ਤਬਦੀਲੀ ਦੇ ਮੱਦੇਨਜ਼ਰ ਵਪਾਰ ਦਾ ਢੰਗ ਬਦਲਿਆ ਹੈ। ਉਦਯੋਗਾਂ ਨਾਲ ਵੱਖ ਵੱਖ ਪੱਧਰ ’ਤੇ ਹੋਏ ਸੰਵਾਦ ਤੋਂ ਇਹ ਪਤਾ ਲਗਦਾ ਹੈ ਕਿ ਅੱਜ ਕੱਲ੍ਹ ਵਪਾਰ ਸਾਰੇ ਭਾਈਵਾਲਾਂ ਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੇ ਹੁਨਰ ਵਿਕਾਸ ਨਾਲ ਜੁੜਿਆ ਹੈ ਤਾਂ ਜੋ ਸਾਰੇ ਉਪਲਬਧ ਸਰੋਤਾਂ ਦਾ ਭਰਪੂਰ ਲਾਹਾ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਦਯੋਗਾਂ ਦੀ ਇਸ ਬਦਲਦੀ ਨਕਸ਼-ਨੁਹਾਰ ਅਤੇ ਲੋੜਾਂ ਦੇ ਮੱਦੇਨਜ਼ਰ ਵਿਭਾਗ ਅਧਿਕਾਰੀਆਂ/ਕਰਮਚਾਰੀਆਂ ਦੀ ਕਾਰਜ ਕੁਸ਼ਲਤਾ ਵਧਾਉਣ ਦੀ ਲੋੜ ਪੈਦਾ ਹੋਈ ਹੈ ਅਤੇ ਇਸੇ ਜ਼ਰੂਰਤ ਦੇ ਮੱਦੇਨਜ਼ਰ ਵਿਭਾਗ ਨੇ ਮਹਾਤਮਾ ਗਾਂਧੀ ਸਟੇਟ ਿÎੲੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਦੇ ਸਹਿਯੋਗ ਨਾਲ ਇਹ ਵਰਕਸ਼ਾਪ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਿਖਲਾਈ, ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਕੁਸ਼ਲਤਾ, ਮੁਹਾਰਤ ਅਤੇ ਪ੍ਰਭਾਵ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ, ਜੋ ਬਦਲੇ ਵਿੱਚ ਉਦਯੋਗੀਕਰਨ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਦੱਸਿਆ ਕਿ ਨਿਰੰਤਰ ਸਿਖਲਾਈ ਪ੍ਰੋਗਰਾਮ ਤਹਿਤ ਇਹ ਪ੍ਰਸਤਾਵਿਤ ਸਿਖਲਾਈ ਕਲੈਰੀਕਲ ਪੱਧਰ ਤੋਂ ਲੈ ਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਤੇ ਵਧੀਕ ਡਾਇਰੈਕਟਰ ਨੂੰ ਮੁੱਖ ਦਫਤਰ ਵਿੱਚ ਸਿਖਲਾਈ ਦਿੱਤੀ ਜਾਵੇਗੀ। ਇਹ ਇਸ ਕਰਕੇ ਕੀਤਾ ਜਾ ਰਿਹਾ ਹੈ, ਕਿਉਂ ਜੋ ਨਿਵੇਸ਼ਕ ਕਿਸੇ ਕਲਰਕ ਪੱਧਰ ਦੇ ਕਰਮਚਾਰੀ ਤੋਂ ਹੀ ਸਲਾਹ ਮਸ਼ਵਰਾ ਲੈ ਸਕੇ ਤੇ ਜੀਐਮ-ਡੀਆਈਸੀ ਤੱਕ ਜਾਣ ਦੀ ਲੋੜ ਹੀ ਨਾ ਪਵੇ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ, ਵਿਭਾਗ ਵੱਲੋਂ ਇਕ ਕੌਂਪਰੀਹੈਂਸਿਵ ਟ੍ਰੇਨਿੰਗ ਨੀਡ ਐਨਾਲਸਿਸ (ਟੀਐਨਏ) ਦਸਤਾਵੇਜ਼ ਜਲਦ ਹੀ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੀਐਨਏ ਦਸਤਾਵੇਜ਼ ਵਿੱਚ ਦੂਜੇ ਸੂਬਿਆਂ ਵੱਲੋਂ ਅਪਣਾਈਆਂ ਗਈਆਂ ਬੈਸਟ ਪ੍ਰੈਕਟਿਸਿਸ ਸ਼ਾਮਲ ਹੋਣ ਤੋਂ ਇਲਾਵਾ ਟੀਮ ਬਣਾਉਣ, ਲੀਡਰਸ਼ਿਪ, ਸੰਚਾਰ, ਪੇਸ਼ਕਸ, ਨੈਗੋਸ਼ੀਏਸ਼ਨ ਸਕਿੱਲਜ਼ ਆਦਿ ਵਰਗੇ ਮੈਨੇਜਮੈਂਟ ’ਤੇ ਜੈਨੇਰਿਕ ਮੋਡਿਊਲ ਅਤੇ ਸੂਬਾ ਤੇ ਭਾਰਤ ਸਰਕਾਰ ਦੀਆਂ ਨੀਤੀਆਂ ਜਾਣਕਾਰੀ ਸ਼ਾਮਲ ਹੋਵੇਗੀ।
ਇਸ ਤੋਂ ਪਹਿਲਾਂ ਵਰਕਸ਼ਾਪ ਦੀ ਸ਼ੁਰੂਆਤ ਮੌਕੇ ਉਦਯੋਗ ਤੇ ਵਣਜ ਵਿਭਾਗ ਦੇ ਡਾਇਰੈਕਟਰ ਸਿਬਨ ਸੀ ਨੇ ਮਹਿਮਾਨਾਂ, ਉੱਚ ਅਧਿਕਾਰੀਆਂ, ਐਸੋਸੀਏਸ਼ਨਾਂ ਤੇ ਫੀਲਡ ਸਟਾਫ਼ ਦਾ ਸਵਾਗਤ ਕਰਦਿਆਂ ਵਿਭਾਗ ਵੱਲੋਂ ਉਦਯੋਗਾਂ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਸਬੰਧੀ ਪੇਸ਼ਕਾਰੀ ਵੀ ਦਿੱਤੀ। ਪਹਿਲੇ ਟੈਕਨੀਕਲ ਸੈਸ਼ਨ ਦੌਰਾਨ ਕੇਰਲਾ ਸਰਕਾਰ ਦੇ ਪ੍ਰਮੁੱਖ ਸਕੱਤਰ ਸੰਜੇ ਗਰਗ, ਤੇਲੰਗਾਨਾ ਸਰਕਾਰ ਦੇ ਕਮਿਸ਼ਨਰ ਨਦੀਮ ਅਹਿਮਦ, ਰਜਤ ਅਗਰਵਾਲ ਸੀਈਓ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਨੇ ਆਪੋ-ਆਪਣੇ ਸੂਬਿਆਂ ਨਾਲ ਸਬੰਧਤ ਪੇਸ਼ਕਾਰੀਆਂ ਦਿੱਤੀਆਂ। ਉਨ੍ਹਾਂ ਸਬੰਧਤ ਸਰਕਾਰਾਂ ਵੱਲੋਂ ਉਦਯੋਗਾਂ ਤੇ ਨਿਵੇਸ਼ ਸਬੰਧੀ ਚੁੱਕੇ ਗਏ ਕਦਮਾਂ ਸਬੰਧੀ ਵਿਸਥਾਰ ’ਚ ਚਾਨਣਾ ਪਾਇਆ।
ਦੂਜੇ ਟੈੈਕਨੀਕਲ ਸੈਸ਼ਨ ਵਿੱਚ ਐਮਐਸਐਮਈ ਦੇ ਡਾਇਰੈਕਟਰ ਮੇਜਰ ਸਿੰਘ, ਡਾ. ਗੁਲਸ਼ਨ ਸ਼ਰਮਾ, ਐਸਐਮ ਗੋਇਲ, ਸੰਜੀਵ ਸੇਠੀ, ਆਰਐਸ ਸਚਦੇਵਾ, ਉਪਕਾਰ ਸਿੰਘ ਆਹੂਜਾ, ਯੋਗੇਸ਼ ਸਾਗਰ, ਕੇਐਸ ਬਰਾੜ, ਦਲਜੀਤ ਸਿੰਘ ਫਿੱਕੀ, ਵਿਸ਼ਵ ਬੰਧੂ ਸਮੇਤ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਉਦਯੋਗਾਂ ਲਈ ਮਾਹੌਲ ਹੋਰ ਸਾਜਗਾਰ ਬਣਾਉਣ ਲਈ ਆਪੋ-ਆਪਣੇ ਸੁਝਾਅ ਦਿੱਤੇ। ਅਖੀਰ ਵਿੱਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਦੀ ਡਾਇਰੈਕਟਰ ਸ੍ਰੀਮਤੀ ਜਸਪ੍ਰੀਤ ਤਲਵਾਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਉੱਦਮੀਆਂ ਵੱਲੋਂ ਦਿੱਤੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਅਤੇ ਇਸ ਸਬੰਧੀ ਹੋਰ ਸਿਖਲਾਈ ਪ੍ਰੋਗਰਾਮ ਉਲੀਕੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…