nabaz-e-punjab.com

ਬਿਜਲੀ ਬਿਲਾਂ ਦੇ ਭੁਗਤਾਨ ਲਈ ਅਕਾਉਂਟਰ ’ਤੇ ਸਹੂਲਤਾਂ ਵਿੱਚ ਵਾਧਾ ਕੀਤਾ ਜਾਵੇ: ਕਰਨਲ ਸੰਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਗਸਤ:
ਮੁਹਾਲੀ ਡਿਵੈਲਪਮੈਂਟ ਅਤੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਰਨਲ ਐਚ ਐਸ ਸੰਘਾ ਨੇ ਮੰਗ ਕੀਤੀ ਹੈ ਕਿ ਬਿਜਲੀ ਬਿਲ ਭੁਗਤਾਨ ਦੀ ਸਹੂਲਤ ਵਿੱਚ ਸੁਧਾਰ ਕੀਤਾ ਜਾਵੇ। ਅੱਜ ਇੱਕ ਬਿਆਨ ਵਿੱਚ ਕਰਨਲ ਸੰਘਾ ਨੇ ਕਿਹਾ ਕਿ ਮੁਹਾਲੀ ਸ਼ਹਿਰ ਵਿੱਚ ਬਿਜਲੀ ਬਿਲ ਭਰਨ ਲਈ ਕਾਊੱਟਰ ਬਣੇ ਹੋਏ ਹਨ, ਫੇਜ਼-1 ਵਿੱਚ ਵੀ ਅਜਿਹਾ ਹੀ ਇੱਕ ਕਾਊੱਟਰ ਹੈ, ਜਿਸ ਦੇ ਬਾਹਰ ਬਿਲ ਭੁਗਤਾਨ ਦਾ ਸਮਾਂ ਸਵੇਰੇ 8 ਵਜੇ ਤੋੱ ਸ਼ਾਮ 8 ਵਜੇ ਤੱਕ ਦਾ ਲਿਖਿਆ ਹੋਇਆ ਹੈ। ਇੱਥੇ ਇਹ ਵੀ ਲਿਖਿਆ ਹੋਇਆ ਹੈ ਕਿ ਬਿਲ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਲਏ ਜਾਣਗੇ।
ਉਹਨਾਂ ਕਿਹਾ ਕਿ ਉਹ 11 ਅਗਸਤ ਨੂੰ ਉੱਥੇ ਬਿਲ ਭਰਨ ਗਏ ਤਾਂ ਕਾਊੱਟਰ ਬੰਦ ਸੀ ਅਤੇ ਖਿੜਕੀ ਉੱਪਰ ਲਿਖ ਕੇ ਲਾਇਆ ਸੀ ‘ਸਰਵਰ ਡਾਊਨ’। ਉਸ ਮੌਕੇ ਹੋਰ ਵੀ ਖਪਤਕਾਰ ਨਿਰਾਸ਼ ਹੋ ਕੇ ਵਾਪਸ ਮੁੜ ਰਹੇ ਸਨ। ਉਹਨਾਂ ਕਿਹਾ ਕਿ ਉਹ 13 ਅਗਸਤ ਦਿਨ ਐਤਵਾਰ ਨੂੰ ਉੱਥੇ 9 ਵਜੇ ਬਿਲ ਜਮਾਂ ਕਰਵਾਉਣ ਗਏ ਤਾਂ ਵੇਖਿਆ ਕਿ ਖਿੜਕੀ ਖੁਲੀ ਹੈ ਪਰ ਕਾਊੱਟਰ ਨੂੰ ਤਾਲਾ ਲੱਗਿਆ ਹੈ। ਫੇਰ ਉਹ 10 ਵਜੇ ਉੱਥੇ ਗਏ ਤਾਂ ਵੀ ਤਾਲਾ ਲੱਗਿਆ ਸੀ। ਉਹਨਾਂ ਕਿਹਾ ਕਿ ਜਦੋੱ ਬਿਲ ਭਰਨ ਦਾ ਸਮਾਂ ਸਵੇਰੇ 8 ਵਜੇ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਵੀ 10 ਵਜੇ ਤੱਕ ਬਿਲ ਭਰਨੇ ਸ਼ੁਰੂ ਕਿਉਂ ਨਹੀਂ ਕੀਤੇ ਜਾਂਦੇੇ।
ਉਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਵੀ ਹਲਾਤ ਅਜਿਹੇ ਸਨ ਕਿ ਜਦੋੱ ਬਿਜਲੀ ਬਿਲ ਭਰਨ ਜਾਂਦੇ ਸਨ ਤਾਂ ਕਰਮਚਾਰੀ ਕਹਿ ਦਿੰਦੇ ਸੀ ਕਿ ਬਿਜਲੀ ਨਹੀਂ ਹੈ। ਇਸ ਕਰਕੇ ਕੰਪਿਊਟਰ ਨਹੀਂ ਚਲੇਗਾ। ਉਸ ਸਮੇਂ ਵਧੀਕ ਐਸਈ ਸ੍ਰੀ ਐਚਐਸ ਬੋਪਾਰਾਏ ਨਾਲ ਗੱਲ ਕਰਨ ’ਤੇ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਬਿਜਲੀ ਨਾ ਹੋਣ ਤੇ ਪੁਰਾਣੇ ਢੰਗ ਨਾਲ ਹੀ ਰਸੀਦ ਦਿੱਤੀ ਜਾਵੇ। ਇਸ ਤਰ੍ਹਾਂ ਜਨਤਾ ਨੂੰ ਕਾਫੀ ਸਹੂਲਤ ਹੋ ਗਈ ਸੀ।
ਉਹਨਾਂ ਕਿਹਾ ਕਿ ਜੇਕਰ ਸਰਵਰ ਡਾਊਨ ਹੋਵੇ ਤਾਂ ਹੁਣ ਵੀ ਹੱਥਾਂ ਨਾਲ ਹੀ ਬਿਲ ਭਰਕੇ ਰਸੀਦ ਦਿੱਤੀ ਜਾਵੇ। ਸ਼ਨੀਵਾਰ ਅਤੇ ਐਤਵਾਰ ਨੂੰ ਕਰਮਚਾਰੀਆਂ ਨੂੰ ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਬਿਲ ਭਰਨ ਦਾ ਸਮਾਂ ਤਬਦੀਲ ਕਰਕੇ ਉਸ ਦੀ ਜਾਣਕਾਰੀ ਦਿੱਤੀ ਜਾਵੇ। ਇਸੇ ਤਰ੍ਹਾਂ ਕਾਊਂਟਰ ’ਤੇ ਸੀਨੀਅਰ ਸਿਟੀਜਨ ਅਤੇ ਬੀਬੀਆਂ ਲਈ ਵੱਖਰੀਆਂ ਲਾਈਨਾਂ ਲਗਾਈਆਂ ਜਾਣ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …