ਭਾਰਤ ਵਿੱਚ ਮਾਨਸਿਕ ਰੋਗੀਆਂ ’ਤੇ ਅਤਿਆਚਾਰ ਵਿੱਚ ਵਾਧਾ: ਪ੍ਰਭ ਆਸਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਜਨਵਰੀ:
ਸਥਾਨਕ ਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਨਿਆਸਰੇ ਨਾਗਰਿਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵਿੱਚ ਰਹਿੰਦੇ ਲਵਾਰਸ ਨਾਗਰਿਕਾਂ ਨੇ ਆਪਣੇ ਆਜ਼ਾਦ ਦੇਸ਼ ਵਿੱਚ ਆਪਣੇ ਹੱਕ ਮੰਗਦਿਆਂ ਰਾਜਨੀਤਕ ਅਤੇ ਧਾਰਮਿਕ ਪਾਰਟੀਆਂ ਨੂੰ ਇਸ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਦੇਸ਼ ਵਿੱਚ ਡਿਮੇਂਸ਼ੀਆਂ, ਮਾਨਸਿਕ ਰੋਗ, ਦਿਮਾਗੀ ਅਤੇ ਸਰੀਕਰ ਪੱਖੋਂ ਕਮਜ਼ੋਰ ਲੱਖਾਂ ਨਾਗਰਿਕ ਰੋਜ਼ਾਨਾ ਦੇਸ਼ ਅੰਦਰ ਸਵਾਰਥੀ ਲੋਕਾਂ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਰੁੱਲ-ਰੁੱਲ ਕੇ ਮਰ ਰਹੇ ਹਨ। ਪਰ ਸਰਕਾਰ ਵੱਲੋਂ ਇਨ੍ਹਾਂ ਰੁਲ ਰਹੇ ਨਾਗਰਿਕਾਂ ਦੇ ਇਲਾਜ, ਸੰਭਾਲ, ਸੁਧਾਰ ਅਤੇ ਪੁਨਰਵਾਸ ਦਾ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਜੋ ਕਿ ਅਤਿ ਮੰਦਭਾਗਾ ਹੈ।
ਅਜਿਹੇ ਨਾਗਰਿਕਾਂ ਲਈ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਸਪੈਸ਼ਲ ਲੋੜੀਂਦਾ ਬਜਟ ਰੱਖਿਆ, ਨਾ ਹੀ ਅਜਿਹੇ ਨਾਗਰਿਕਾਂ ਲਈ ਕਿਸੇ ਤਰ੍ਹਾਂ ਦੀ ਹੈਲਪਲਾਈਨ ਸ਼ੁਰੂ ਕੀਤੀ ਅਤੇ ਨਾ ਹੀ ਕੋਈ ਅਜਿਹਾ ਇੰਤਜਾਮ ਕੀਤਾ ਜਿਥੋਂ ਇਨ੍ਹਾਂ ਨੂੰ ਸਹਾਰਾ ਮਿਲ ਸਕੇ। ਧਾਰਮਿਕ ਕੇਂਦਰਾਂ ਦੀਆ ਗੋਲਕਾਂ ਵਿੱਚੋਂ ਵੀ ਹਿੱਸਾ ਇਨ੍ਹਾਂ ਨਿਆਸਰੇ ਪ੍ਰਾਣੀਆਂ ਦੀ ਸਮਸਿਆਵਾਂ ਦੇ ਹੱਲ ਲਈ ਲਗਣਾ ਚਾਹੀਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਮੁੱਖ ਪ੍ਰਬੰਧਕ ‘ਪ੍ਰਭ ਆਸਰਾ’ ਨੇ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਨਾਗਰਿਕਾਂ ਦੇ ਇਲਾਜ ਅਤੇ ਪੁਨਰਵਾਸ ਲਈ ਲਈ ਸਪੈਸ਼ਲ ਬਜਟ ਦੇ ਨਾਲ ਨਾਲ ਇਨ੍ਹਾਂ ਲਈ ਸ਼ੈਲਟਰ ਹੋਮ, ਪੁਨਰਵਾਸ ਕੇਂਦਰ ਅਤੇ ਸਪੈਸ਼ਲ ਸਕੂਲ ਖੋਲਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਨਾਗਰਿਕਾਂ ਨੂੰ ਵੀ ਬਿਨ੍ਹਾਂ ਭੇਦ ਭਾਵ ਵਿਕਾਸ ਦਾ, ਦੁਬਾਰਾ ਠੀਕ ਹੋਣ ਦਾ ਮੌਕਾ ਮਿਲ ਸਕੇ ਅਤੇ ਇਹ ਵੀ ਆਦਰ ਸਤਿਕਾਰ ਨਾਲ ਆਪਣੀ ਜ਼ਿੰਦਗੀ ਜੀਅ ਸਕਣ। ਇਸ ਲਈ ਧਾਰਮਿਕ ਕੇਂਦਰਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਇਨ੍ਹਾਂ ਨਾਗਰਿਕਾਂ ਵੱਲ ਤੁਰੰਤ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…