ਸਬਜ਼ੀਆਂ ਦੇ ਭਾਅ ਵਿੱਚ ਵਾਧਾ ਹੋਣ ਕਾਰਨ ਰਸੋਈ ਦਾ ਗਣਿਤ ਵਿਗੜਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਦਸੰਬਰ:
ਮੌਸਮੀ ਸਬਜ਼ੀਆ ਅਕਸਰ ਸਰਦੀ ਦੇ ਮੌਸਮ ਵਿੱਚ ਸਸਤੀਆ ਹੋ ਜਾਂਦੀਆਂ ਹਨ ਪਰ ਇਸ ਵਾਰ ਸਬਜ਼ੀਆਾ ਦੇ ਭਾਅ ਆਮ ਦਿਨਾਂ ਨਾਲੋਂ ਤੇਜ਼ ਹੋਣ ਕਰਕੇ ਸਬਜ਼ੀ ਖ਼ਰੀਦਣ ਤੋਂ ਪਹਿਲਾ ਕਈ ਵਾਰ ਸੋਚਣਾ ਪੈਂਦਾ ਹੈ । ਲੋਕਾਂ ਦੇ ਅਨੁਸਾਰ ਮਹਿੰਗੀਆ ਸਬਜ਼ੀਆ ਨੇ ਰਸੋਈ ਦੇ ਬਜਟ ਨੂੰ ਪੂਰੀ ਤਰ੍ਹਾ ਬਿਗਾੜ ਕੇ ਰੱਖ ਦਿੱਤਾ ਹੈ। ਸਥਾਨਕ ਸ਼ਹਿਰ ਦੀ ਸਬਜੀ ਮੰਡੀ ਵਿਚ ਸਬਜੀ ਖਰੀਦਣ ਆਏ ਸਥਾਨਕ ਸ਼ਹਿਰ ਨਿਵਾਸੀ ਗੋਲਡੀ ਸ਼ੁਕਲਾ ਨੇ ਸਬਜੀਆਂ ਦੇ ਭਾਅ ਵਿੱਚ ਆਏ ਉਛਾਲ ਬਾਰੇ ਦੱਸਿਆ ਕਿ ਪ੍ਰਚੂਨ ਵਿਚ ਹਰ ਸਬਜ਼ੀ ਦੇ ਭਾਅ ਵਿਚ ਕਈ ਗੁਣਾਂ ਵਾਧਾ ਹੋਇਆ ਹੈ।
ਉਨਾਂ ਕਿਹਾ ਕਿ ਜਿਥੇ ਪਹਿਲਾਂ ਗਾਜਰ ਗੋਭੀ 15 ਤੋਂ 20 ਰੁਪਏ ਮਿਲਦੀ ਸੀ ਅੱਜ ਇਹ 40 ਤੋਂ 50 ਰੁਪਏ ਮਿਲ ਰਹੀ ਹੈ , ਜੋ ਪਿਆਜ 20 ਤੋਂ 25 ਰੁਪਏ ਮਿਲਦੇ ਸੀ ਉਹ 60 ਤੋਂ 70 ਰੁਪਏ ਮਿਲ ਰਹੇ ਹਨ ਤੇ ਉਥੇ ਹੀ ਟਮਾਟਰ 80 ਤੋਂ 90 ਰੁਪਏ ਵਿੱਕ ਰਹੇ ਹਨ । ਇਸ ਸਭ ਬਾਰੇ ਜਦੋਂ ਇੱਕ ਸਬਜੀ ਵਿਕਰੇਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਜਿਥੇ ਉਹ ਸਬਜੀਆਂ ਦੇ ਭਾਅ ਵਿੱਚ ਆ ਰਹੇ ਇਸ ਉਛਾਲ ਨੂੰ ਪਿਛਲੇ ਸਮੇਂ ਦੌਰਾਨ ਮੌਸਮ ਵਿਚ ਆਈ ਖ਼ਰਾਬੀ ਨੂੰ ਮੰਨਦੇ ਹਨ ਤੇ ਉਥੇ ਹੀ ਦਿਨੋਂ ਦਿਨੀਂ ਮਹਿੰਗੀ ਹੋ ਰਹੀ ਸਬਜ਼ੀਆਂ ਦਾ ਇੱਕ ਕਾਰਨ ਸੂਬੇ ਦੇ ਕਿਸਾਨਾਂ ਵੱਲੋਂ ਸਬਜ਼ੀਆਂ ਦੀ ਕਾਸ਼ਤ ਤੋਂ ਮੂੰਹ ਮੋੜੇ ਜਾਣਾ ਵੀ ਹੈ ।
ਕਿ ਕਹਿਣਾ ਕਿਸਾਨ ਆਗੂ ਦਾ
ਇਸ ਸਬੰਧੀ ਜਦੋਂ ਅਗਾਂਹ ਵਧੂ ਸਟੇਟ ਅਵਾਰਡੀ ਕਿਸਾਨ ਦਲਵਿੰਦਰ ਸਿੰਘ ਕਿਸ਼ਨਪੁਰਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦੀ ਸਬਜੀਆਂ ਦੇ ਸਹੀ ਭਾਅ ਨਾ ਮਿਲਣ ਕਾਰਣ ਹੀ ਕਿਸਾਨਾਂ ਦਾ ਸਬਜੀਆਂ ਦੀ ਬਿਜਾਈ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ ਅਤੇ ਸਰਕਾਰ ਸਬਜ਼ੀਆਂ ਦੇ ਭਾਅ ਨੂੰ ਕੰਟਰੋਲ ਵਿੱਚ ਲਿਆਉਣ ਲਈ ਕੋਈ ਠੋਸ ਨੀਤੀ ਬਣਾਵੇ। ਜਿਸ ਨਾਲ ਕਿਸਾਨ ਨੂੰ ਵੀ ਫਾਇਦਾ ਹੋਵੇ ਅਤੇ ਲੋਕਾਂ ਨੂੰ ਵੀ ਸਬਜ਼ੀਆਂ ਵਾਜਿਬ ਭਾਅ ’ਤੇ ਮਿਲਣ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…