Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਵੱਲੋਂ 9ਵੀਂ ਤੋਂ ਬਾਰ੍ਹਵੀਂ ਤੱਕ ਦੀ ਰਜਿਸਟ੍ਰੇਸ਼ਨ ਤੇ ਕੰਟੀਨਿਊਸ਼ਨ ਦੇ ਸ਼ਡਿਊਲ ਵਿੱਚ ਵਾਧਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਮੂਹ ਸਰਕਾਰੀ ਸਕੂਲਾਂ ਅਤੇ ਬੋਰਡ ਨਾਲ ਸਬੰਧਤ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਲਈ ਮੌਜੂਦਾ ਸਿੱਖਿਆ ਸੈਸ਼ਨ 2018-19 ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਅਤੇ ਕੰਟੀਨਿਊਏਸ਼ਨ ਦਾ ਸ਼ਡਿਊਲ ਵਿੱਚ ਵਾਧਾ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਬੰਧਤ ਸਕੂਲ ਹੁਣ ਬੋਰਡ ਵੱਲੋਂ ਨਵੀਆਂ ਜਾਰੀ ਰਜਿਸਟ੍ਰੇਸ਼ਨ/ਕੰਨੀਨਿਊਏਸ਼ਨ ਰਿਟਰਨ ਭਰਨ ਸਬੰਧੀ ਹਦਾਇਤਾਂ ਮੁਤਾਬਕ ਹੀ ਆਨਲਾਈਨ ਐਂਟਰੀ ਕਰਨ, ਫਾਈਨਲ ਪ੍ਰਿੰਟ ਦੀ ਕਾਪੀ (ਸਮੇਤ ਦਸਤਾਵੇਜ਼) ਵੀ ਨਵੇਂ ਸ਼ਡਿਊਲ ਮੁਤਾਬਕ ਬੋਰਡ ਦੇ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਦੀ ਮੁੱਖ ਰਿਟਰਨ ਬਿਨਾਂ ਲੇਟ ਫੀਸ ਨਾਲ ਆਨਲਾਈਨ ਐਂਟਰੀ ਅਤੇ ਫੀਸ ਚਲਾਨ ਜਨਰੇਟ ਕਰਨ ਦੀ ਆਖੀਰ ਮਿਤੀ ਪਹਿਲਾਂ 29 ਅਗਸਤ ਨਿਰਧਾਰਿਤ ਕੀਤੀ ਗਈ ਸੀ ਜੋ ਹੁਣ 6 ਸਤੰਬਰ ਤੱਕ ਵਧਾ ਦਿੱਤੀ ਗਈ। ਇੰਝ ਹੀ ਫੀਸ ਚਲਾਨ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਪਹਿਲਾਂ 6 ਸਤੰਬਰ ਨਿਰਧਾਰਿਤ ਕੀਤੀ ਸੀ, ਹੁਣ 13 ਸਤੰਬਰ ਕੀਤੀ ਗਈ ਹੈ। ਲੇਟ ਫੀਸ ਨਾਲ ਆਨਲਾਈਨ ਐਂਟਰੀ ਅਤੇ ਫੀਸ ਚਲਾਨ ਜਨਰੇਟ ਕਰਨ ਅਤੇ ਫੀਸ ਚਲਾਨ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੀਆਂ ਆਖਰੀ ਮਿਤੀਆਂ ਪਹਿਲਾਂ ਜਾਰੀ ਸ਼ਡਿਊਲ ਮੁਤਾਬਕ ਹੀ ਰਹਿਣਗੀਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੇਵਲ ਦੂਜੇ ਰਾਜਾਂ ਜਾਂ ਬੋਰਡਾਂ ਤੋਂ ਆਏ ਵਿਦਿਆਰਥੀਆਂ ਦੀ ਰਿਟਰਨ ਦੇ ਫਾਈਨਲ ਪ੍ਰਿੰਟ ਅਤੇ ਚਲਾਨ ਸਬੰਧੀ ਅਸਲ ਦਸਤਾਵੇਜ਼ਾਂ ਦੀ ਕਾਪੀ ਬੋਰਡ ਦੇ ਜ਼ਿਲ੍ਹਾ ਪੱਧਰੀ ਖੇਤਰ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ