Nabaz-e-punjab.com

ਪਾਣੀ ਦੇੇ ਬਿੱਲਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਗਮਾਡਾ ਦੇ ਬਾਹਰ ਧਰਨਾ, ਸੈਕਟਰ ਵਾਸੀਆਂ ਨੇ ਰੋਸ ਮਾਰਚ ਕੱਢਿਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐੱਡ ਡਿਵੈਲਪਮੈਂਟ ਵੈਲਫੇਅਰ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਗਮਾਡਾ ਖੇਤਰ ਅਧੀਨ ਆਉਂਦੇ ਸੈਕਟਰਾਂ ਦੇ ਮਿਤੀ 1/9/2017 ਤੋਂ 5:5 ਗੁਣਾ ਪਾਣੀ ਦੇ ਬਿੱਲਾਂ ਵਿੱਚ ਕੀਤਾ ਵਾਧਾ ਅਤੇ ਸੈਕਟਰ-76 ਤੋਂ 80 ਦੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ ਅਲਾਟੀਆਂ ਨੇ ਬੁੱਧਵਾਰ ਨੂੰ ਸੈਕਟਰ-79 ਤੋਂ ਲੈ ਕੇ ਲੈ ਕੇ ਗਮਾਡਾ ਭਵਨ ਤੱਕ ਰੋਸ ਮਾਰਚ ਕੀਤਾ। ਜਿਸ ਵਿੱਚ ਸੈਕਟਰ-76 ਤੋਂ 80 ਦੇ ਵਸਨੀਕਾਂ ਨੇ ਸਕੂਟਰਾਂ/ਕਾਰਾਂ ਰਾਹੀਂ ਰੋਸ ਮਾਰਚ ਵਿੱਚ ਭਾਗ ਲਿਆ। ਰੋਸ ਮਾਰਚ ਕਰਨ ਤੋਂ ਪਹਿਲਾਂ ਅਲਾਟੀਆਂ ਵੱਲੋੱ ਪੁਲਵਾਮਾ ਵਿਖੇ ਸ਼ਹੀਦ ਹੋਏ ਫੌਜੀ ਨੌਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਦੋ ਮਿੰਟ ਦਾ ਮੌਨ ਧਾਰਨ ਵੀ ਕੀਤਾ ਗਿਆ। ਰੋਸ ਮਾਰਚ ਦੌਰਾਨ ਅਲਾਟੀਆਂ ਵੱਲੋੱ ਗਮਾਡਾ ਅਧਿਕਾਰੀਆਂ ਅਤੇ ਸਰਕਾਰ ਵਿਰੁੱਧ ਨਾਆਰੇ ਲਾਉਂਦੇ ਹੋਏ ਸੈਕਟਰ-62 ਦੇ ਗਮਾਡਾ ਭਵਨ ਦੇ ਬਾਹਰ ਪਹੁੰਚੇ।
ਇਸ ਧਰਨੇ ਦੌਰਾਨ ਸੰਬੋਧਨ ਕਰਦਿਆਂ ਕੌਂਸਲਰ ਬੌਬੀ ਕੰਬੋਜ ਨੇ ਸਭ ਤੋਂ ਪਹਿਲਾਂ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਜਥੇਦਾਰ ਕੁੰਭੜਾ ਨੇ ਪਾਣੀ ਦੇ ਵਧੇ ਰੇਟਾਂ ਵਿਰੁੱਧ ਜੋ ਸੰਘਰਸ਼ ਸ਼ੁਰੂ ਕੀਤਾ ਸੀ, ਉਸ ਨੂੰ ਹੁਣ ਤੇਜ ਕੀਤਾ ਜਾਵੇਗਾ ਅਤੇ ਪਾਣੀ ਦੇ ਵਧੇ ਰੇਟਾਂ ਨੂੰ ਵਾਪਸ ਕਰਵਾਉਣ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਗਮਾਡਾ ਖੇਤਰ ਅਧੀਨ ਆਉਂਦੇ ਸੈਕਟਰਾਂ ਦੇ ਮਿਤੀ 01/09/2017 ਤੋਂ 5:5 ਗੁਣਾ ਪਾਣੀ ਦੇੇ ਬਿੱਲਾਂ ਵਿੱਚ ਵਾਧੇ ਨੂੰ ਵਾਪਸ ਕਰਵਾਉਣ ਨੂੰ ਲੈ ਕੇ ਕਮੇਟੀ ਵੱਲੋੱ ਮਕਾਨ ਉਸਾਰੀ ਸਹਿਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ, ਸਰਕਾਰ ਦੇ ਹੋਰ ਨੁਮਾਇੰਦਿਆਂ ਅਤੇ ਗਮਾਡਾ ਦੇ ਉੱਚ-ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਮੰਗ-ਪੱਤਰ ਦਿੱਤੇ ਗਏ ਪ੍ਰੰਤੂ ਡੇਢ ਸਾਲ ਦਾ ਬੀਤਣ ਦੇ ਬਾਵਜੂਦ ਵੀ ਪਾਣੀ ਦੇ ਬਿੱਲਾ ਵਿੱਚ ਕੀਤਾ ਵਾਧਾ ਵਾਪਿਸ ਨਹੀਂ ਲਿਆ ਗਿਆ।
ਬੁਲਾਰਿਆਂ ਨੇ ਕਿਹਾ ਕਿ ਗਮਾਡਾ ਵਿੱਚ ਸੈਕਟਰ-76 ਤੋਂ 80 ਵਿੱਚ 23 ਏਕੜ ਜਮੀਨ ਜਿਸ ਦਾ ਕਿ 31 ਅਕਤੂਬਰ 2018 ਨੂੰ ਕਬਜਾ ਲੈ ਲਿਆ ਗਿਆ ਹੈ ਪ੍ਰੰਤੂ ਹਾਲੇ ਤੱਕ ਗਮਾਡਾ ਵੱਲੋਂ ਇਸ ਜ਼ਮੀਨ ਦਾ ਵਿਕਾਸ ਨਹੀਂ ਕੀਤਾ ਗਿਆ। ਜਿਸ ਕਾਰਨ ਅਲਾਟਮੈਂਟ ਤੋੱ ਵਾਝੇ ਰਹਿੰਦੇ ਕਰੀਬ 200 ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਮਿਲਣ ਵਿੱਚ ਦੇਰੀ ਹੋ ਰਹੀ ਹੈ। ਇਸ ਤੋਂ ਇਲਾਵਾ ਗਮਾਡਾ ਵੱਲੋਂ ਸੜਕਾਂ ਤੇ ਪ੍ਰੀਮਿਕਸ ਦਾ ਕੰਮ ਪੂਰਾ ਕਰਨ, ਸੈਕਟਰ-76 ਤੋਂ 80 ਅਤੇ ਸੈਕਟਰ-85 ਅਤੇ ਸੈਕਟਰ-89 ਨੂੰ ਵੰਡਦੀ ਸੜਕ ਨੂੰ ਚਾਲੂ ਹਾਲਤ ਵਿੱਚ ਕਰਨ, ਸੈਕਟਰ-79 ਦਾ ਵਾਟਰ ਵਰਕਸ ਚਾਲੂ ਕਰਨ, ਹਾਊਸਫੈਡ ਅਤੇ ਸੈਕਟਰ-76 ਤੋਂ 80 ਦੀਆਂ ਸੜਕਾਂ ਅਤੇ ਪਾਰਕਾਂ ਦੇ ਬਾਹਰ ਪੇਵਰ ਲਗਾਉਣਾ, ਸੈੈਕਟਰ-78 ਅਤੇ ਸੈਕਟਰ-79 ਦੀ ਸੜਕ ਦੇ ਨਜਾਇਜ ਤੌਰ ਤੇ ਰੇਤੇ ਬਜਰੀ ਦੇ ਡੰਪ ਅਤੇ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਨੂੰ ਹਟਾਉਣਾ, ਸੈਕਟਰ-77 ਦੇ ਪਾਰਕਾਂ ਅਤੇ ਬਾਕੀ ਸੈਕਟਰਾਂ ਦੇ ਰਹਿੰਦੇ ਪਾਰਕਾਂ ਦਾ ਵਿਕਾਸ ਆਦਿ ਦੇ ਕੰਮਾਂ ਵਿੱਚ ਦੇਰੀ ਕੀਤੀ ਜਾ ਰਹੀ ਹੈ। ਜਿਸ ਕਾਰਨ ਕਮੇਟੀ ਨੂੰ ਮਜਬੂਰ ਹੋ ਕੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੋਸ ਮਾਰਚ ਕਰਨਾ ਪਿਆ। ਇਸ ਮੌਕੇ ਆਗੂਆਂ ਨੇ ਗਮਾਡਾ/ਸਰਕਾਰ ਨੂੰ ਪਾਣੀ ਦੇ ਬਿਲਾਂ ਵਿੱਚ ਵਾਧਾ ਵਾਪਿਸ ਲੈਣ ਅਤੇ ਸੈਕਟਰ-76 ਤੋਂ 80 ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਅਤੇ ਚਿਤਾਵਨੀ ਦਿਤੀ ਕਿ ਜੇਕਰ ਮੰਗਾਂ ਨੂੰ ਤੁਰੰਤ ਹੱਲ ਨਾ ਕੀਤਾ ਤਾਂ ਕਮੇਟੀ ਨੂੰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਕਮੇਟੀ ਦੇ ਸੀਨੀ.ਮੀਤ ਪ੍ਰਧਾਨ ਮੇਜਰ ਸਿੰਘ, ਪ੍ਰੈਸ ਸਕੱਤਰ ਸਰਦੂਲ ਸਿੰਘ ਪੂਨੀਆ ਅਤੇ ਸੈਕਟਰ-77 ਅਤੇ ਸੈਕਟਰ-79 ਦੇ ਪ੍ਰਧਾਨ ਦਿਆਲ ਚੰਦ ਅਤੇ ਐਮਪੀ ਸਿੰਘ ਨੇ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…