nabaz-e-punjab.com

ਗੁਰਦਾਸਪੁਰ ਵਿੱਚ ਰਾਜ ਪੱਧਰੀ ਅਜ਼ਾਦੀ ਦਿਵਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਨਾਮਨਾ ਖੱਟਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ

ਮੁੱਖ ਮੰਤਰੀ ਨੇ ਐਸਪੀ ਹਰਵਿੰਦਰ ਵਿਰਕ, ਡਾ. ਜਸਵੰਤ ਸਿੰਘ ਸਮੇਤ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਕੀਤਾ ਸਨਮਾਨਿਤ

ਨਬਜ਼-ਏ-ਪੰਜਾਬ ਬਿਊਰੋ, ਗੁਰਦਾਸਪੁਰ, 15 ਅਗਸਤ:
ਗੁਰਦਾਸਪੁਰ ਵਿਖੇ ਮਨਾਏ ਗਏ ਰਾਜ ਪੱਧਰੀ ਅਜ਼ਾਦੀ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਵੱਖ-ਵੱਖ ਖੇਤਰਾਂ ਵਿਚ ਨਾਮਨਾ ਖੱਟਣ ਵਾਲੀਆਂ 45 ਹਸਤੀਆਂ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸਮਾਰੋਹ ਦੌਰਾਨ ਮੁੱਖ ਮੰਤਰੀ ਵਲੋਂ ਸਨਮਾਨਿਤ ਸਖਸ਼ੀਅਤਾਂ ਨੂੰ ਦੁਸ਼ਾਲਾ, ਸਨਮਾਨ ਚਿੰਨ ਤੇ ਨਕਦ ਇਨਾਮ ਵੰਡੇ ਗਏ।
ਮੁੱਖ ਮੰਤਰੀ ਵੱਲੋਂ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਮੁਹਾਲੀ ਦੇ ਡਾ. ਜਸਵੰਤ ਸਿੰਘ ਮੁਹਾਲੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਸੁਰਜੀਤ ਸਿੰਘ ਦੂਹੜੇ, ਜਲੰਧਰ, ਇੰਦਰ ਸਿੰਘ ਗੋਗੀਆ, ਫਿਰੋਜਪੁਰ, ਰਵੀ ਐਸ ਆਹਲੂਵਾਲੀਆ, ਪਟਿਆਲਾ, ਡਾ. ਭੁਪਿੰਦਰ ਸਿੰਘ, ਪਠਾਨਕੋਟ, ਸੋਹਨ ਸਿੰਘ ਮਹੇਸ਼ਵਰੀ, ਬਠਿੰਡਾ, ਵਿਜੇ ਗੋਇਲ, ਬਠਿੰਡਾ, ਕੇਵਲ ਕ੍ਰਿਸ਼ਨ, ਬਠਿੰਡਾ, ਵਿਜੇ ਕੁਮਾਰ, ਬਠਿੰਡਾ, ਸਤਨਾਮ ਸਿੰਘ, ਹੁਸ਼ਿਆਰਪੁਰ, ਪਿਆਰਾ ਸਿੰਘ, ਸੰਗਰੂਰ, ਤੇਜਿੰਦਰ ਕੌਰ ਐਸਏਐਸ ਮੁਹਾਲੀ, ਡਾ. ਸ਼ਰਨਜੀਤ ਕੌਰ ਸਿੱਧੂ ਸ੍ਰੀ ਅੰਮ੍ਰਿਤਸਰ, ਅਮਰਜੀਤ ਸਿੰਘ, ਬਠਿੰਡਾ, ਡਾ. ਰਹਿਮਾਨ ਅਖ਼ਤਰ, ਪਟਿਆਲਾ, ਅਲੀ ਮੁਹੰਮਦ ਰਾਜਪੁਰਾ, ਪਟਿਆਲਾ, ਗੁਰਮੀਤ ਸਿੰਘ ਪਟਿਆਲਾ, ਮਿਸ ਮਨਪ੍ਰੀਤ ਕੌਰ ਸੰਗਰੂਰ, ਡਾ. ਰਾਮ ਸਕਲ ਗੁਰਦਾਸਪੁਰ, ਡਾ. ਵਿਕਰਮ ਰਾਜ, ਪਟਿਆਲਾ, ਅਮਰੀਕ ਸਿੰਘ ਗੁਰਦਾਸਪੁਰ, ਡਾ.ਦਮਨਜੀਤ ਸੰਧੂ ਪਟਿਆਲਾ, ਨਰੇਸ਼ ਕੁਮਾਰ ਗੁਰਦਾਸਪੁਰ, ਗੋਲੂ ਮਾਨ ਮੁਕਤਸਰ, ਡਾ. ਧਰਮ ਸਿੰਘ ਸੰਧੂ, ਲੁਧਿਆਣਾ, ਦਰਸ਼ਨ ਅਰੋੜਾ ਲੁਧਿਆਣਾ, ਚਰਨਜੀਤ ਸਿੰਘ, ਸੰਗਰੂਰ, ਯਸ਼ਪਾਲ ਬਾਂਗੀਆ, ਲੁਧਿਆਣਾ, ਮਿਸ ਪੂਨਮ ਸ੍ਰੀ ਅੰਮ੍ਰਿਤਸਰ, ਰਾਜ ਰਜਿੰਦਰ ਸਿੰਘ ਸ੍ਰੀ ਅੰਮ੍ਰਿਤਸਰ, ਹਜ਼ੂਰਾ ਸਿੰਘ ਲੁਧਿਆਣਾ, ਨਰੇਸ਼ ਕੁਮਾਰ ਲੁਧਿਆਣਾ, ਲਵਲੇਸ਼ ਕੁਮਾਰ ਲੁਧਿਆਣਾ, ਸ਼ੁਦਾਗਰ ਸਿੰਘ ਪਟਿਆਲਾ, ਦਵਿੰਦਰ ਸਿੰਘ ਐਸਏਐਸ ਮੁਹਾਲੀ, ਹਰਿੰਦਰ ਸਿੰਘ ਪਟਿਆਲਾ, ਰਜਿੰਦਰ ਸਿੰਘ, ਫਰੀਦਕੋਟ, ਸ੍ਰੀਮਤੀ ਵਤਸੁਲਾ ਕੁਮਾਰੀ ਹੁਸ਼ਿਆਰਪੁਰ, ਗੁਰਬਚਨ ਸਿੰਘ, ਸ੍ਰੀ ਅੰਮ੍ਰਿਤਸਰ ਅਤੇ ਤਰਸੇਮ ਸਿੰਘ ਸਕੱਤਰ ਸੰਗਰੂਰ ਨੂੰ ਸਨਮਾਨਿਤ ਕੀਤਾ ਗਿਆ। ਹਰਵਿੰਦਰ ਸਿੰਘ ਵਿਰਕ ਐਸ.ਪੀ ਇੰਵੈਸਟੀਗੇਸ਼ਨ ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਫਤਹਿਗੜ੍ਹ ਸਾਹਿਬ, ਏਐਸਆਈ ਤੇਜਿੰਦਰ ਸਿੰਘ ਪਟਿਆਲਾ, ਏਐਸਆਈ ਪੁਸ਼ਪਿੰਦਰ ਸਿੰਘ ਬਠਿੰਡਾ ਅਤੇ ਹੌਲਦਾਰ ਸੰਜੀਵ ਕੁਮਾਰ ਬਠਿੰਡਾ ਨੂੰ ਬਹਾਦਰੀ ਦੇ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…