
ਸ੍ਰੀ ਹਰੀ ਮੰਦਰ ਸੰਕੀਰਤਨ ਸਭਾ ਫੇਜ਼-5 ਵਿੱਚ ਆਜ਼ਾਦੀ ਦਿਵਸ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਗਸਤ:
ਘਨੱਈਆ ਜੀ ਕੇਅਰ, ਸਰਵਿਸ ਤੇ ਵੈਲਫੇਅਰ ਸੁਸਾਇਟੀ ਵੱਲੋਂ ਸ੍ਰੀ ਹਰੀ ਮੰਦਰ ਸੰਕੀਰਤਨ ਸਭਾ ਫੇਜ਼-5 ਮੁਹਾਲੀ ਸਾਹਮਣੇ ਵਾਲੇ ਪਾਰਕ ਵਿਖੇ ਆਜਾਦੀ ਦਿਵਸ ਦੇ ਮੌਕੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਗੁਰਬਖ਼ਸ਼ ਸਿੰਘ ਸੈਣੀ ਵੱਲੋਂ ਕੀਤੀ ਗਈ। ਇਸ ਮੌਕੇ ਤੇ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਗੀਤ, ਕਵਿਤਾ ਆਦਿ ਪੇਸ਼ ਕੀਤੇ ਗਏ। ਜਿਸ ਵਿੱਚ ਤੋਨਿਸ ਕੋਹਲੀ, ਕਿਰਤੀ, ਜਸਕਰਨ, ਮਨਪ੍ਰੀਤ, ਯਾਜਨਾ, ਕਨਿਸਕਾ, ਭਵਿਸ਼ਿਆ, ਦੀਪਕ ਵੱਲੋਂ ਦੇਸ਼ ਭਗਤੀ ਤੇ ਕਵਿਤਾਵਾਂ ਸੁਣਾ ਕੇ ਸਾਰਿਆਂ ਦਾ ਮਨੋਰੰਜਨ ਕੀਤਾ। ਇਸੇ ਤਰ੍ਹਾਂ ਹੀ ਗੋਰਾਸ਼, ਪਰੀ, ਗਾਵਿਸ਼, ਭੱਵਿਆ, ਅਰਚਿਤ ਵੱਲੋਂ ਵੀ ਦੇਸ਼ ਭਗਤੀ ਸਬੰਧੀ ਨਾਟਕ ਅਤੇ ਗੀਤ ਸੁਣਾ ਕੇ ਦੇਸ਼ ਭਗਤਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਤੇ ਸ੍ਰੀ ਗੁਰਬਖਸ਼ ਸਿੰਘ ਸੈਣੀ ਵੱਲੋਂ ਸਾਰੇ ਪਤਵੰਤਿਆ ਤੇ ਮੌਜੂਦਾ ਲੋਕਾਂ ਨੂੰ ਦੇਸ਼ ਭਗਤੀ ਲਈ ਪ੍ਰੇਰਿਆ ਅਤੇ ਨਾਲ ਹੀ ਆਜਾਦੀ ਦਿਵਾਉਣ ਵਾਲੇ ਦੇਸ਼ ਭਗਤਾ ਨੂੰ ਯਾਦ ਕਰਦਿਆਂ ਦਿੱਲੋਂ ਨਿੱਘੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਡਾ. ਓਮ ਪ੍ਰਕਾਸ਼ ਬੱਬਰ, ਡਾ. ਐਸ ਪੀ ਵਾਤਿਸ਼, ਸਰਵਸ੍ਰੀ ਪਰਸਨ ਸਿੰਘ, ਬਲਵੀਰ ਸਿੰਘ, ਮਿਸ ਰਾਜੀਵ, ਪ੍ਰਵੀਨ, ਰਜਨੀ, ਰੇਖਾ, ਪ੍ਰਕਾਸ਼ੋ ਆਦਿ ਵੀ ਸ਼ਾਮਿਲ ਹੋਏ। ਇਸੇ ਦੌਰਾਨ ਕੇਂਦਰੀ ਵਿੱਦਿਆਲਿਆ ਸਕੂਲ ਫੇਜ਼-3ਬੀ1 ਵਿਖੇ ਆਜ਼ਾਦੀ ਦਿਵਸ ਮਨਾਇਆ। ਇਸ ਮੌਕੇ ਪ੍ਰਿੰਸੀਪਲ ਏ.ਕੇ. ਮੋਰੀਆ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਬੱਚਿਆਂ ਨੇ ਕੀਰਤਨ ਅਤੇ ਸਭਿਆਚਾਰਕ ਸਮਾਗਮ ਪੇਸ਼ ਕੀਤਾ।