Nabaz-e-punjab.com

ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਗਰੀਬ ਲੋਕਾਂ ਨੂੰ ਸਿਰ ’ਤੇ ਛੱਤ ਨਸੀਬ ਨਹੀਂ ਹੋਈ: ਭਾਨ ਸਿੰਘ ਜੱਸੀ

ਝੁੱਗੀਆਂ ਵਿੱਚ ਰਹਿੰਦੇ ਗਰੀਬ ਬੱਚਿਆਂ ਲਈ ਜੁਝਾਰ ਨਗਰ ਵਿੱਚ ਮੁਫ਼ਤ ਸਿੱਖਿਆ ਕੇਂਦਰ ਖੋਲ੍ਹਿਆ

ਸਿੱਖ ਸੰਘਰਸ਼ ਵਿੱਚ ਸਿਕਲੀਗਰ ਭਾਈਚਾਰੇ ਦੀ ਵੱਡੀ ਕੁਰਬਾਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਪੰਜਾਬ ਦੇ ਪ੍ਰਧਾਨ ਸਮਾਜ ਸੇਵੀ ਭਾਨ ਸਿੰਘ ਜੱਸੀ ਦੀ ਅਗਵਾਈ ਹੇਠ ਇੱਥੋਂ ਦੇ ਜੁਝਾਰ ਨਗਰ ਵਿੱਚ ਝੁੱਗੀਆਂ ਵਿੱਚ ਰਹਿੰਦੇ ਸਿਕਲੀਗਰ ਭਾਈਚਾਰੇ ਦੇ ਗਰੀਬ ਬੱਚਿਆਂ ਲਈ ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਪਣਾ 12ਵਾਂ ਮੁਫ਼ਤ ਈਵਨਿੰਗ ਵਿੱਦਿਅਕ ਕੇਂਦਰ ਖੋਲ੍ਹ ਕੇ ਸੇਵਾ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ। ਝੁੱਗੀਆਂ ਅਤੇ ਸਲੱਮ ਏਰੀਏ ਵਿੱਚ ਰਹਿਣ ਵਾਲੇ ਗ਼ਰੀਬਾਂ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਕੇਂਦਰ ਦਾ ਉਦਘਾਟਨ ਕਰਨ ਉਪਰੰਤ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਗਰੀਬਾਂ ਨੂੰ ਸਿਰ ’ਤੇ ਛੱਤ ਨਸੀਬ ਨਹੀਂ ਹੋਈ। ਉਨ੍ਹਾਂ ਕਿਹਾ ਕਿ ਗ਼ਰੀਬਾਂ ਦੀਆਂ ਬਹੁਤੀਆਂ ਧੀਆਂ ਅਤੇ ਪੁੱਤਰ ਭੁੱਖ ਪੇਟ ਦੀ ਅੱਗ ਬੁਝਾਉਣ ਲਈ ਗੰਦਗੀ ਭਰੀਆਂ ਥਾਵਾਂ ਅਤੇ ਕੂੜੇ ਕਰਕਟ ਦੇ ਢੇਰਾਂ ਤੋਂ ਪੌਲੀਥੀਨ ਦੇ ਲਿਫ਼ਾਫ਼ੇ ਅਤੇ ਪਾਟੀਆਂ ਲੀਰਾਂ ਵਗੈਰਾ ਚੁੱਕਣ ਲਈ ਮਜਬੂਰ ਹਨ।
ਸ੍ਰੀ ਜੱਸੀ ਨੇ ਦੱਸਿਆ ਉਨ੍ਹਾਂ ਦੀ ਸੰਸਥਾ ਤੇਰਾ-ਤੇਰਾ ਸੈਕਰਾਮੈਂਟੋ ਯੂਐਸਏ ਅਤੇ ਹੋਰਨਾਂ ਦਾਨੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਸਾਲ 2003 ਤੋਂ ਲਗਾਤਾਰ ਝੁੱਗੀਆਂ ਅਤੇ ਸਲੱਮ ਖੇਤਰ ਵਿੱਚ ਰਹਿੰਦੇ ਜਿੱਥੇ ਗਰੀਬਾਂ ਬੱਚਿਆਂ ਨੂੰ ਮੁਫ਼ਤ ਈਵਨਿੰਗ ਸਕੂਲ ਚਲਾ ਕੇ ਮੁਫ਼ਤ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ, ਉੱਥੇ ਇਨ੍ਹਾਂ ਬੱਚਿਆਂ ਦੇ ਗਰੀਬ ਮਾਪਿਆਂ ਨੂੰ ਰਾਸ਼ਨ ਮੁਹੱਈਆ ਕੀਤਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸਿੱਖ ਸੰਘਰਸ਼ ਵਿੱਚ ਸਿਕਲੀਗਰ ਭਾਈਚਾਰੇ ਦੀ ਸਾਨਾਮੱਤੀ ਕੁਰਬਾਨੀ ਨੂੰ ਦੇਖਦਿਆਂ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਹਰ ਪੱਖੋਂ ਮਦਦ ਕੀਤੀ ਜਾਵੇਗੀ। ਇਸ ਮੌਕੇ ਬੀਐਸਫੋਰ ਦੇ ਸੀਨੀਅਰ ਆਗੂ ਇੰਜ. ਹਰਨੇਕ ਸਿੰਘ ਚੁੰਨੀ, ਸਿਕਲੀਗਰ ਭਾਈਚਾਰੇ ਦੇ ਪ੍ਰਧਾਨ ਮਹਾਂ ਸਿੰਘ, ਕੁਲਦੀਪ ਸਿੰਘ, ਵੈਦ ਬਲਵੰਤ ਰਾਏ, ਸੁਖਵਿੰਦਰ ਸਿੰਘ, ਪ੍ਰਧਾਨ ਜਗਰੂਪ ਸਿੰਘ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…