ਆਜ਼ਾਦ ਗਰੁੱਪ ਤੇ ਆਪ ਦੇ ਵਲੰਟੀਅਰ ਮੁੜ ਕਾਂਗਰਸ ਵਿੱਚ ਹੋਏ ਸ਼ਾਮਲ, ਸਿੱਧੂ ਨੇ ਕੀਤਾ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਪਿਛਲੀਆਂ ਨਗਰ ਨਿਗਮ ਚੋਣਾਂ ਦੇ ਦੌਰਾਨ ਕਾਂਗਰਸ ਛੱਡ ਕੇ ਆਪ-ਆਜਾਦ ਅਲਾਇੰਸ ਵਿਚ ਸ਼ਾਮਲ ਹੋਏ ਕਾਂਗਰਸ ਦੇ ਚਾਰ ਨੇਤਾ ਬੁੱਧਵਾਰ ਨੂੰ ਮੁਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਫਿਰ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ। ਇਸ ਮੌਕੇ ਤੇ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ ਵੀ ਮੌਜੂਦ ਸਨ।
ਕਾਂਗਰਸ ਵਿਚ ਸ਼ਾਮਲ ਹੋਏ ਨੇਤਾ ਹਨ: ਇੰਦਰਜੀਤ ਸਿੰਘ ਖੋਖਰ, ਪਰਮਿੰਦਰ ਸਿੰਘ ਰੀਹਲ, ਅਤੁਲ ਸ਼ਰਮਾ ਅਤੇ ਖੁਸ਼ਵੰਤ ਸਿੰਘ ਰੂਬੀ, ਚਾਰੇ ਨੇਤਾ ਮੋਹਾਲੀ ਵਿਚ ਪਿਛਲੀਆਂ ਨਗਰ ਨਿਗਮ ਚੋਣਾਂ ਦੇ ਦੌਰਾਨ ਆਪ-ਆਜਾਦ ਅਲਾਇੰਸ ਵਿਚ ਸ਼ਾਮਲ ਹੋ ਗਏ ਸਨ। ਹਾਲਾਂਕਿ ਹੁਣ ਉਹ ਬਲਬੀਰ ਸਿੱਧੂ ਦੀ ਅਗਵਾਈ ਵਿਚ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਪਾਰਟੀ ਵਿਚ ਪਰਤੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਮਹਿਸੂਸ ਕੀਤਾ ਕਿ ਮੁਹਾਲੀ ਨੂੰ ਵਿਕਾਸ ਦੇ ਰਾਹ ਤੇ ਲੈ ਜਾਣ ਦੇ ਲਈ ਸਿਰਫ ਕਾਂਗਰਸ ਪਾਰਟੀ ਅਤੇ ਬਲਬੀਰ ਸਿੱਧੂ ਦੇ ਕੋਲ ਹੀ ਉਹ ਵਿਜਨ ਹੈ। ਬਲਬੀਰ ਸਿੱਧੂ ਨੇ ਆਪਣੀ ਕੁਸ਼ਲ ਅਗਵਾਈ ਦੇ ਨਾਲ ਮੁਹਾਲੀ ਵਿਚ ਆਪਣੇ ਵਿਧਾਇਕ ਦੇ ਕਾਰਜਕਾਲ ਦੇ ਦੌਰਾਨ ਇਸ ਨੂੰ ਸਾਬਤ ਕਰਕੇ ਦਿਖਾਇਆ ਅਤੇ ਉਨ੍ਹਾਂ ਨੇ ਕੈਬੀਨਟ ਮੰਤਰੀ ਦੇ ਰੂਪ ਵਿਚ ਵੀ ਬਹੁਤ ਕੰਮ ਕੀਤਾ। ਮੁਹਾਲੀ ਦੀ ਕਿਸੇ ਹੋਰ ਪਾਰਟੀ ਜਾਂ ਨੇਤਾ ਦੇ ਕੋਲ ਬਲਬੀਰ ਸਿੱਧੂ ਦੇ ਕਰਿਸ਼ਮੇ ਨਾਲ ਮੇਲ ਖਾਣ ਦਾ ਨਜਰੀਆ ਜਾਂ ਸਮਰੱਥਾ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਮੁਹਾਲੀ ਨੂੰ ਵਿਕਾਸ ਦੇ ਰਾਹ ਤੇ ਹੋਰ ਅੱਗੇ ਲੈ ਜਾਣ ਲਈ ਬਲਬੀਰ ਸਿੱਧੂ ਦੇ ਨਾਲ ਚੱਲ ਕੇ ਸਹਿਯੋਗ ਕਰਨ ਦਾ ਫੈਸਲਾ ਕੀਤਾ। ਬਲਬੀਰ ਸਿੱਧੂ ਨੇ ਕਿਹਾ, ਸਾਡਾ ਨਜਰੀਆ ਸਾਫ ਹੈ ਅਤੇ ਇਰਾਦੇ ਮਜਬੂਤ ਹਨ . ਸਾਡੇ ਲਈ ਮੋਹਾਲੀ ਦਾ ਵਿਕਾਸ ਸਭ ਤੋਂ ਪਹਿਲਾਂ ਅਤੇ ਬਾਕੀ ਸਭ ਉਸਦੇ ਬਾਅਦ ਹੈ। ਅਸੀਂ ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਅਸੀਂ ਇਸ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਮੁਹਾਲੀ ਤੋਂ ਫਿਰ ਤੋਂ ਚੋਣਾਂ ਜਿੱਤਣ ਦੇ ਬਾਅਦ ਅਸੀਂ ਅਗਲੇ ਦਿਨ ਤੋਂ ਆਪਣੇ ਕੰਮ ਤੇ ਹੋਵਾਂਗੇ। ਇਸ ਵਿਚਕਾਰ ਵਾਰਡ ਨੰਬਰ 6 ਤੋਂ ਆਪ-ਆਜ਼ਾਦ ਅਲਾਇੰਸ ਤੇ ਨਗਰ ਨਿਗਮ ਦੀ ਚੋਣ ਲੜਨ ਵਾਲੀ ਹਰਜੀਤ ਕੌਰ ਵੀ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…