
ਵਾਰਡ ਨੰਬਰ-34 ਤੋਂ ਆਜ਼ਾਦ ਗਰੁੱਪ ਦੇ ਉਮੀਦਵਾਰ ਸੁਖਦੇਵ ਪਟਵਾਰੀ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਮੁਹਾਲੀ ਨਗਰ ਨਿਗਮ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਆਜ਼ਾਦ ਗਰੁੱਪ ਵੱਲੋਂ ਵਾਰਡ ਨੰਬਰ-34 ਤੋਂ ਚੋਣ ਲੜ ਰਹੇ ਸੁਖਦੇਵ ਸਿੰਘ ਪਟਵਾਰੀ ਨੇ ਮੁੰਡੀ ਕੰਪਲੈਕਸ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਸਮਰਥਕ ਵੀ ਹਾਜ਼ਰ ਸਨ। ਮੁੰਡੀ ਕੰਪਲੈਕਸ ਦੇ ਘਰ-ਘਰ ਜਾ ਕੇ ਪਟਵਾਰੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਤੋਂ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਨਹੀਂ, ਸਗੋਂ ਕਿਰਦਾਰ ਨੂੰ ਚੁਣਨ। ਉਨ੍ਹਾਂ ਵਾਰਡ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੋ ਉਨ੍ਹਾਂ ਨੇ ਪਹਿਲਾਂ ਆਪਣੇ ਪਿਛਲੇ ਵਾਰਡ ਵਿੱਚ ਕੰਮ ਕੀਤੇ ਹਨ, ਹੁਣ ਉਹ ਇਸ ਤੋਂ ਵੀ ਜ਼ਿਆਦਾ ਤਨੋ-ਮਨੋ ਵਾਰਡ ਲਈ ਕੰਮ ਕਰਨਗੇ। ਵੋਟਾਂ ਨੂੰ ਅਪੀਲ ਕਰਨ ਪਹੁੰਚੇ ਸੁਖਦੇਵ ਸਿੰਘ ਪਟਵਾਰੀ ਨੂੰ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ਦੇ ਕੰਮਾਂ ਬਾਰੇ ਜਾਣਦੇ ਹਨ, ਲੋਕਾਂ ਨੇ ਕਿਹਾ ਕਿ ਇਸ ਵਾਰ ਸਾਨੂੰ ਲੋਕਾਂ ਦੇ ਕੰਮ ਕਰਨ ਵਾਲਾ, ਹਰ ਸਮੇਂ ਲੋਕਾਂ ਨਾਲ ਖੜ੍ਹਨ ਵਾਲਾ ਅਤੇ ਇਕ ਉਚੇ ਕਿਰਦਾਰ ਦਾ ਉਮੀਦਵਾਰ ਮਿਲਿਆ ਹੈ। ਵੋਟਰਾਂ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਕਿ ਅਸੀਂ ਇਕ ਸਹੀ ਅਤੇ ਯੋਗ ਉਮੀਦਵਾਰ ਨੂੰ ਆਪਣਾ ਐਮਸੀ ਚੁਣਾਂਗੇ।
ਇਸ ਮੌਕੇ ਤੇਜਾ ਸਿੰਘ ਨਾਹਰਾ, ਚਰਨਪ੍ਰੀਤ ਸਿੰਘ ਲਾਂਬਾ, ਸੋਭਾ ਗੌਰੀਆ, ਮਨਪ੍ਰੀਤ ਕੌਰ ਲਾਂਬਾ, ਗੁਰਮੇਲ ਕੌਰ, ਨਰਿੰਦਰ ਕੌਰ, ਨੀਲਮ ਧੂੜੀਆ, ਕਮਲਜੀਤ ਕੌਰ ਉਬਰਾਏ, ਸੀਮਾ ਚੰਦਨ, ਲਾਭ ਕੌਰ, ਜਗਤਾਰ ਸਿੰਘ ਸ਼ੇਰਗਿੱਲ, ਕਮਲਾਸ਼ ਕੁਮਾਰ, ਚਰਨਜੋਤ ਸਿੰਘ ਨਾਗਰਾ, ਬਲਜੀਤ ਕੌਰ ਲਵਿੰਦਰ ਕੌਰ, ਰਜਿੰਦਰ ਕੁਮਾਰ, ਜੀਵਨ ਸਿੰਘ ਮੁੰਡੀ ਆਦਿ ਵੀ ਹਾਜ਼ਰ ਸਨ।