ਇੰਦਰਜੀਤ ਸਿੰਘ ਜੰਡਿਆਲਾ ਆਟੋ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 5 ਸਤੰਬਰ:
ਕੁਲਵਿੰਦਰ ਸਿੰਘ ਕਿੰਦਾ ਕੌੰਸਲਰ ਤੇ ਪ੍ਰਿੰਸ ਪਾਸੀ ਸੀਨੀਅਰ ਕਾਂਗਰਸੀ ਆਗੂ ਤੇ ਮਨਜਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਲੋਕਲ ਬੱਸ ਸਟੈਂਡ ਜੰਡਿਆਲਾ ਗੁਰੂ ਵਿਖੇ ਆਟੋ ਯੂਨੀਅਨ ਐਸੋਸੀਏਸ਼ਨ ਜੰਡਿਆਲਾ ਗੁਰੂ ਦੀ ਮੀਟਿੰਗ ਹੋਈ। ਜਿਸ ਵਿਚ ਇੰਦਰਜੀਤ ਸਿੰਘ ਲਾਟੂ ਨੂੰ ਸਰਬਸਮੰਤੀ ਨਾਲ ਆਟੋ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਗੁਰਚਰਨ ਸਿੰਘ ਫੌਜੀ ਨੂੰ ਵਾਈਸ ਪ੍ਰਧਾਨ, ਜਗਤਾਰ ਸਿੰਘ ਜੱਜ ਸਲਾਹਕਾਰ, ਸਤਪਾਲ ਸਿੰਘ ਕਾਲਾ ਸੈਕਟਰੀ, ਬਾਬਾ ਢੋਲੀ ਕੈਸ਼ੀਅਰ, ਗੋਲਡੀ ਸੀਨੀਅਰ ਮੈਬਰ ਨਿਯੁਕਤ ਕੀਤੇ ਗਏ। ਉਪਰੰਤ ਪ੍ਰਿੰਸ ਪਾਸੀ,ਕੁਲਵਿੰਦਰ ਸਿੰਘ ਕਿੰਦਾ ਕੌਂਸਲਰ, ਮਨਜਿੰਦਰ ਸਿੰਘ ਹੈਪੀ ਵੱਲੋ ਨਿਯੁਕਤ ਪ੍ਰਧਾਨ ਇੰਦਰਜੀਤ ਸਿੰਘ ਲਾਟੂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਐਡਵੋਕੇਟ ਅਮਿਤ ਅਰੋੜਾ, ਦਿਲਬਾਗ ਸਿੰਘ, ਜਸਪਾਲ ਸਿੰਘ ਜਾਣੀਆ, ਸੁਖਦੇਵ ਸਿੰਘ, ਗੁਰਦੇਵ ਸਿੰਘ, ਮੋਹਨ ਸਿੰਘ, ਨਿਰਮਲ ਸਿੰਘ ਦੇਵੀਦਾਸਪੁਰਾ, ਮੇਜਰ ਸਿੰਘ , ਸੋਨੂੰ ਆਦਿ ਹਾਜਿਰ ਸਨ।

Load More Related Articles
Load More By Nabaz-e-Punjab
Load More In General News

Check Also

To boost investment in Punjab, Tarunpreet Singh Sond meets CEOs and representatives of top national and international companies

To boost investment in Punjab, Tarunpreet Singh Sond meets CEOs and representatives of top…