ਭਾਰਤ ਵਿਕਾਸ ਪ੍ਰੀਸਦ ਚੰਡੀਗੜ੍ਹ ਸਾਉਥ-4 ਬਰਾਂਚ ਨੇ ਵਣ-ਮਹਾਉਤਸਵ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਅਗਸਤ:
ਭਾਰਤ ਵਿਕਾਸ ਪ੍ਰੀਸਦ ਚੰਡੀਗੜ੍ਹ ਸਾਉਥ-4 ਬਰਾਂਚ ਨੇ ਗੌਰਮਿੰਟ ਕਾਲਜ ਆਫ ਕਾਮਰਸ ਅਤੇ ਬਿਜਨੈਸ ਐੱਡਮਨਿਸਟਰੇਸ਼ਨ, ਸੈਕਟਰ-50 ਸੀ, ਚੰਡੀਗੜ੍ਹ ਵਿਖੇ 100 ਫੁੱਲਦਾਰ ਤੇ ਫਲਦਾਰ ਬੂਟੇ ਲਗਾ ਕੇ ਆਪਣਾ ਸਾਲਾਨਾ ਵਣ-ਮਹਾਉਤਸਵ ਮਨਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਜਨਰਲ ਸਕੱਤਰ ਜਗਤਾਰ ਸਿੰਘ ਬੈਨੀਪਾਲ ਨੇ ਦਸਿਆ ਕਿ ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਮਨਜੀਤ ਕੌਰ ਬਰਾੜ ਅਤੇ ਹਲਕਾ ਮਿਉਂਸਪਲ ਕੌਂਸਲਰ ਸ੍ਰੀਮਤੀ ਹੀਰਾ ਨੇਗੀ ਨੇ ਜਿੱਥੇ ਕ੍ਰਮਵਾਰ ਸਮਾਗਮ ਦੀ ਪ੍ਰਧਾਨਗੀ ਅਤੇ ਮੁੱਖ ਮਹਿਮਾਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਬੂਟੇ ਲਗਾ ਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ, ਉੱਥੇ ਵਾਤਾਵਰਣ ਨੂੰ ਜ਼ਹਿਰੀਲੇ ਪ੍ਰਦੂਸ਼ਣ ਤੋਂ ਬਚਾਉਣ ਬਾਰੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਮਹੱਤਤਾ ਤੇ ਜੋਰ ਦਿੱਤਾ। ਇਸ ਮੌਕੇ ’ਤੇ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਵੀ ਲਿਆ।
ਇਸ ਮੌਕੇ ਸੰਸਥਾ ਵੱਲੋਂ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਮਨਜੀਤ ਕੌਰ ਬਰਾੜ, ਮਿਉੲਸਪਲ ਕੌਂਸਲਰ ਸ੍ਰੀਮਤੀ ਹੀਰਾ ਨੇਗੀ ਅਤੇ ਕਾਲਜ ਦੀ ਇਨਵਾਇਰਮੈਂਟ ਸੋਸਾਇਟੀ ਐਵਨੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਰਤ ਵਿਕਾਸ ਪ੍ਰੀਸਦ ਦੇ ਜਨਰਲ ਸਕੱਤਰ ਤਿਲਕ ਰਾਜ ਵਧਵਾ ਅਤੇ ਸਾਊਥ-4 ਬਰਾਂਚ ਦੇ ਮੁੱਖ-ਸਲਾਹਕਾਰ ਐਸ.ਸੀ ਗਲਹੋਤਰਾ, ਪੈਟਰਨ ਬੇਅੰਤ ਸਿੰਘ, ਪ੍ਰਧਾਨ ਰਵੀ ਸੰਕਰ ਉੱਪਲ, ਸਕੱਤਰ ਜਗਤਾਰ ਸਿੰਘ ਬੈਨੀਪਾਲ, ਖਜਾਨਚੀ ਵਿਨੇ ਮਲਹੋਤਰਾ, ਉਪ ਪ੍ਰਧਾਨ ਭੁਪਿੰਦਰ ਸਿੰਘ ਤੇ ਦਲਜੀਤ ਅਰੋੜਾ, ਸੰਯੁਕਤ ਸਕੱਤਰ ਡਾ ਐਨ ਕੇ ਕਲਸੀ, ਮਹਿਲਾ ਪ੍ਰਮੁੱਖ ਸ੍ਰੀਮਤੀ ਸੁਦੇਸ਼ ਸਿੰਗਲਾ, ਪੀ ਵੀ ਬਾਤਿਸ਼, ਹਰਦਿਆਲ ਸਿੰਘ, ਰਾਜਵੰਸੀ ਜੈਨ, ਅਰੁਣ ਭੱਲਾ, ਗੋਪਾਲ ਕ੍ਰਿਸ਼ਨ ਗੋਇਲ, ਸੁਦਰਸ਼ਨ ਬੱਬਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…