ਭਾਰਤ ਵਿੱਚ ਮਹਾਂਮਾਰੀ ਬਣ ਚੁੱਕੀ ਹੈ ਬਾਂਝਪਣ ਦੀ ਸਮੱਸਿਆ: ਡਾ. ਪਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਸਥਾਨਕ ਫੋਰਟਿਸ ਹਸਪਤਾਲ ਦੇ ਆਈ.ਵੀ.ਐਫ. ਬਲੂਮ ਦੇ ਨਿਰਦੇਸ਼ਕ ਅਤੇ ਫੈਡਰੇਸ਼ਨ ਆਫ਼ ਆਬਸਟੇਟਿਕਸ ਐਂਡ ਗਾਇਨੋਕਾਲਾਜੀਕਲ ਸੋਸਾਇਟੀ ਆਫ਼ ਇੰਡੀਆ ਦੇ ਸਾਬਕਾ ਜਨਰਲ ਸਕੱਤਰ ਡਾਕਟਰ ਰਿਸ਼ੀਕੇਸ਼ ਡੀ.ਪਾਈ ਨੇ ਕਿਹਾ ਕਿ ਅੱਜ ਦੀ ਘੜੀ ਦੇਸ਼ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਬੱਚਾ ਪੈਦਾ ਕਰਨ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਾਂਝਪਣ ਦੀ ਬਿਮਾਰੀ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਉਨਾਂ ਮੁਤਾਬਿਕ ਇਹ ਸਮੱਸਿਆ ਪਿਛਲੇ ਸਾਲਾਂ ਦੌਰਾਨ 20 ਤੋਂ 30 ਫੀਸਦੀ ਤੱਕ ਵਧੀ ਹੈ, ਜਿਸ ਤੋਂ ਦੇਸ਼ ਦੀ 10 ਤੋਂ 14 ਫੀਸਦੀ ਅਬਾਦੀ ਪੀੜਤ ਹੈ। ਉਨ੍ਹਾਂ ਕਿਹਾ ਕਿ ਨਵੀਂਆਂ ਖੋਜਾਂ ਵਿੱਚ ਪਤਾ ਲੱਗਾ ਹੈ ਕਿ ਇਹ ਬਿਮਾਰੀ ਸ਼ਹਿਰੀ ਖੇਤਰ ਦੇ ਨੌਜਵਾਨਾਂ ਵਿੱਚ ਜ਼ਿਆਦਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰ ਦੇ ਹਰ ਛੇਵੇਂ ਜੋੜੇ ਪਿੱਛੇ ਇੱਕ ਜੋੜਾ ਇਸ ਸਮੱਸਿਆ ਤੋਂ ਪੀੜਤ ਹੈ।ਉਨ੍ਹਾਂ ਕਿਹਾ ਕਿ ਬਾਂਝਪਣ ਲਈ ਬੇਸ਼ੱਕ ਅੌਰਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਸੱਚਾਈ ਇਹ ਹੈ ਕਿ ਇਸ ਲਈ 40 ਫੀਸਦੀ ਮਰਦ ਜ਼ਿੰਮੇਵਾਰ ਹਨ। ਡਾਟਕਰ ਪਾਈ ਨੇ ਕਿਹਾ ਕਿ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਪੁਰਸ਼ਾਂ ਨੂੰ ਸ਼ਰਮ ਛੱਡ ਕੇ ਆਪਣੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਪਨ ਦੋਸ਼, ਜਲਦੀ ਖਾਲਸ ਹੋਣਾ, ਸ਼ੂਗਰ ਆਦਿ ਅਨੇਕਾਂ ਅਜਿਹੇ ਕਾਰਨ ਹਨ, ਜਿਹੜੇ ਬਾਂਝਪਣ ਲਈ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਅਜੌਕੇ ਦੌਰ ਵਿੱਚ ਸਿਗਰਟਨੋਸ਼ੀ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀਆਂ ਕਾਰਨ ਸ਼ੁਕਰਾਣੂਆਂ ਦੀ ਕਮੀ ਪੈਦਾ ਹੋ ਜਾਂਦੀ ਹੈ। ਆਈਵੀਐਫ ਕੰਸਲਟੈਂਟ ਡਾਕਟਰ ਪੂਜਾ ਮਹਿਤਾ ਮੁਤਾਬਕ ਸਿਹਤ ਵਿਗਿਆਨ ਵਿੱਚ ਐਨੀ ਕੁ ਤਰੱਕੀ ਹੋ ਚੁੱਕੀ ਹੈ ਕਿ ਘੱਟ ਸ਼ੁਕਰਾਣੂਆਂ ਜਾਂ ਉਨ੍ਹਾਂ ਦੇ ਨਾ ਹੋਣ ਦੀ ਸਥਿਤੀ ਵਿੱਚ ਵੀ ਮਰਦ ਹੁਣ ਪਿਤਾ ਬਣ ਸਕਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਪਤਾ ਲੱਗ ਜਾਵੇ ਤਾਂ ਨਾ ਸਿਰਫ਼ ਪੈਸੇ ਦੀ ਬੱਚਤ ਹੁੰਦੀ ਹੈ, ਬਲਕਿ ਸਮੇਂ ਸਿਰ ਇਲਾਜ ਵੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਈਵੀਐਫ ਇਲਾਜ ਨਹੀਂ ਬਲਕਿ ਨਵਾਂ ਜੀਵਨ ਪੈਦਾ ਕਰਨ ਦੀ ਇੱਕ ਵਿਧੀ ਹੈ।ਉਨ੍ਹਾਂ ਕਿਹਾ ਕਿ ਕੋਸ਼ਿਸ ਕੀਤੀ ਜਾਣੀ ਚਾਹੀਦੀ ਹੈ ਕਿ ਚੰਗੀ ਲੈਬੋਰੇਟਰੀ ਤੋਂ ਟੈਸਟ ਕਰਵਾਏ ਜਾਣ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…