nabaz-e-punjab.com

ਭਾਰਤ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੈ: ਕਾਮਰੇਡ ਰਘੁਨਾਥ ਸਿੰਘ

ਭਾਰਤ ਸਮੂਹ ਦੇਸ਼ ਵਾਸੀਆਂ ਦਾ ਸਾਂਝਾ ਮੁਲਕ ਹੈ, ਇਕੱਲਾ ਹਿੰਦੂਆਂ ਦਾ ਨਹੀ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵੱਲੋਂ ਹਿੰਦੋਸਤਾਨ ਨੂੰ ਹਿੰਦੂਆਂ ਦਾ ਦੇਸ਼ ਕਰਾਰ ਦੇਣ ਉਤੇ ਸਖਤ ਟਿਪਣੀ ਕਰਦੇ ਹੋਏ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਕਿ ਭਾਰਤ ਸਾਰੇ ਭਾਰਤੀਆਂ ਦਾ ਦੇਸ਼ ਹੈ ਨਾ ਕਿ ਇਕਲੇ ਹਿੰਦੂਆਂ ਦਾ। ਰਘੁਨਾਥ ਸਿੰਘ ਨੇ ਕਿਹਾ ਕਿ ਭਾਰਤ ਨੂੰ ਿਂਹੰਦੂ ਰਾਸ਼ਟਰ ਬਣਾਉਣਾ ਲਈ ਘੜੇ ਜਾ ਰਹੇ ਮਨਸੂਬੇ ਭਾਰਤ ਦੇ ਸੰਵੀਧਾਨ ਦੀ ਭਾਵਨਾ ਦੇ ਪੂਰੀ ਤਰਾਂ ਉਲਟ ਹਨ। ਕਿਉਂਕਿ ਭਾਰਤ ਇਕ ਬੁਹ ਭਾਸ਼ੀ ਦੇਸ਼ ਹੈ ਜਿੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਭਾਰਤ ’ਚ ਹਿੰਦੂਆਂ ਤੋਂ ਇਲਾਵਾ ਮੁਸਲਮਾਨ, ਸਿੱੱਖ, ਇਸਾਈ, ਬੋਧੀ, ਜੈਨੀ ਅਤੇ ਅਨੇਕਾ ਹੋਰ ਧਰਮਾਂ ਦੇ ਲੋਕ ਵੀ ਰਹਿੰਦੇ ਹਨ। ਇਸੇ ਲਈ ਭਾਰਤ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੈ। ਇਸ ਲਈ ਭਾਰਤ ਨੂੰ ਹਿੰਦੂਆਂ ਦਾ ਦੇਸ਼ ਕਹਿਣਾ ਜਾਂ ਭਾਰਤ ਵਿੱਚ ਪੈਦਾ ਹੋਣ ਵਾਲੇ ਹਰ ਵਿਅਕਤੀ ਨੂੰ ਹਿੰਦੂ ਕਹਿਣਾ ਭਾਰਤ ਦੇ ਧਰਮ ਨਿਰਪੱਖ ਢਾਂਚੇ ਨੂੰ ਕਮਜ਼ੋਰ ਕਰਨਾ ਹੋਵੇਗਾ।
ਭਾਰਤ ਨੂੰ ਹਿੰਦੂਆਂ ਦਾ ਦੇਸ਼ ਕਹਿਣ ਵਾਲੇ ਫਿਰਕੂ ਬਿਆਨ ਵਾਲੇ ਆਗੂ ਅਤੇ ਸੰਗਠਨ ਹਕੀਕਤ ਵਿੱਚ ਭਾਰਤ ਦੇ ਧਰਮ ਨਿਰਪਖ ਜਮੂਹਰੀ ਢਾਂਚੇ, ਭਾਰਤ ਦੀ ਏਕਤਾ ਤੇ ਅਖੰਡਤਾ, ਫਿਰਕੂ ਅਮਨ ਅਤੇ ਭਾਈਚਾਰਕ ਏਕਤਾ ਲਈ ਗੰਭੀਰ ਖਤਰੇ ਖੜ੍ਹੇ ਕਰ ਰਹੇ ਹਨ। ਕਿਉਂਕਿ ਆਰ.ਐਸ.ਐਸ ਭਾਜਪਾ ਅਤੇ ਸੰਘ ਬਰਮੰਡ ਦੇ ਹੋਰ ਕੱਟੜਪੰਥੀ ਸੰਗਠਨਾਂ ਵੱਲੋਂ ਦਿੱਤੇ ਜਾ ਰਹੇ ਫਿਰਕੂ ਬਿਆਨਾਂ ਦਾ ਭਾਵ ਘੱਟ ਗਿਣਤੀ ਫਿਰਕਿਆਂ ਵਿੱਚ ਬੈਠੇ ਸਮਰਾਜੀ ਸ਼ਹਿ ਪ੍ਰਾਪਤ ਭਾਰਤ ਵਿਰੋਧੀ , ਅੱਤਵਾਦੀ ਵਖਵਾਦੀ ਅਤੇ ਬੁਨਿਆਦਪ੍ਰਸਤ ਅਨਸਰਾਂ ਨੂੰ ਹੀ ਪੱੁਜ ਰਿਹਾ ਹੈ।
ਕਾਮਰੇਡ ਰਘੁਨਾਥ ਨੇ ਸੀਟੂ ਨਾਲ ਸਬੰਧਤ ਸਾਰੀਆਂ ਯੂਨੀਅਨਾਂ ਅਤੇ ਮਿਹਨਤਕਸ਼ ਲੋਕਾਂ ਨੂੰ ਸੱਦਾ ਦਿੱਤਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬੇ ਘੜਨ ਵਾਲਿਆਂ ਸਮੇਤ ਹਰ ਪ੍ਰਕਾਰ ਦੇ ਫਿਰਕੂ ਵੱਖਵਾਦੀ ਅਤੇ ਭਾਰਤ ਵਿਰੋਧੀ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਭਾਰਤ ਦੇ ਜਮੂਹਰੀ ਅਤੇ ਧਰਮ ਨਿਰਪੱਖ ਢਾਂਚੇ, ਏਕਤਾ ਅੰਖਡਤਾ ਅਤੇ ਅਮਨ ਦੀ ਰਾਖੀ ਲਈ ਕੰਮ ਕਰਨ। ਕਾਮਰੇਡ ਰਘੁਨਾਥ ਨੇ ਕਿਹਾ ਕਿ ਭਾਰਤ ਦੇ ਮਿਹਨਕਸ਼ ਲੋਕ ਹੀ ਭਾਰਤ ਦੇ ਜਮੂਹਰੀ ਧਰਮ ਨਿਰਪਖਤਾ ਏਕਤਾ ਅਖੰਡਤਾ ਅਤੇ ਅਮਨ ਦੀ ਰਾਖੀ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …