Share on Facebook Share on Twitter Share on Google+ Share on Pinterest Share on Linkedin ਭਾਰਤ-ਪਾਕਿਸਤਾਨ ਦੀ ਦੋਸਤੀ ਨਾਲ ਹੋਵੇਗਾ ਕਸ਼ਮੀਰ ਸਮੱਸਿਆਵਾਂ ਦਾ ਹੱਲ: ਫਾਰੂਖ ਅਬਦੁੱਲਾ ਨਬਜ਼-ਏ-ਪੰਜਾਬ ਬਿਊਰੋ, ਸ੍ਰੀ ਨਗਰ, 30 ਅਗਸਤ: ਵਿਰੋਧੀ ਨੈਸ਼ਨਲ ਕਾਨਫਰੰਸ (ਨੈਕਾਂ) ਦੇ ਆਗੂ ਫਾਰੂਖ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਸਮੱਸਿਆ ਦਾ ਹਲ ਫਿਰ ਹੀ ਹੋ ਸਕਦਾ ਹੈ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋਸਤੀ ਹੋਵੇਗੀ। ਦੋਵਾਂ ਦੇਸ਼ਾਂ ਵਿਚਕਾਰ ਲੜਾਈ ਵਿੱਚ ਸਭ ਤੋੱ ਵਧ ਨੁਕਸਾਨ ਕਸ਼ਮੀਰ ਦੇ ਲੋਕਾਂ ਦਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਧਾਰਾ 35ਏ ਤੇ ਸਾਨੂੰ ਕੋਈ ਸਮਝੌਤਾ ਮਨਜ਼ੂਰ ਨਹੀਂ ਹੈ। ਜੇਕਰ ਕਸ਼ਮੀਰ ਚੋੱ 35ਏ ਹਟਾਈ ਗਈ ਤਾਂ ਅਸੀਂ ਇਸ ਦੇ ਵਿਰੋਧ ਵਿੱਚ ਜਾਨ ਦੀ ਬਾਜੀ ਲਗਾ ਦੇਵਾਂਗਾ ਅਤੇ ਅਜਿਹਾ ਕਰਨ ਵਾਲੇ ਨੂੰ ਉਹ ਸਭ ਤੋਂ ਪਹਿਲੇ ਵਿਅਕਤੀ ਹੋਣਗੇ। ਅਬਦੁੱਲਾ ਨੇ ਕਿਹਾ ਕਿ ਅੱਲਾਹ ਮਹਿਬੂਬਾ ਮੁਫ਼ਤੀ ਨੂੰ ਤਾਕਤ ਦੇਵੇ ਤਾਂ ਕਿ ਉਹ ਧਾਰਾ 35ਏ ਦੀ ਰੱਖਿਆ ਕਰ ਸਕੇ ਕਿਉੱਕਿ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਸਭ ਤੋਂ ਵਧ ਹੈ। ਸ਼੍ਰੀਨਗਰ ਵਿੱਚ ਆਪਣੀ ਪਾਰਟੀ ਦੇ ਕਾਰਜਕਰਤਾਂ ਨਾਲ ਬੈਠਕ ਕਰਦੇ ਹੋਏ ਫਰੂਖ ਨੇ ਕਿਹਾ ਕਿ ਸਾਨੂੰ ਲੋਕਾਂ ਵਿਚ ਜਾ ਕੇ ਉਨ੍ਹਾਂ ਨੂੰ ਧਾਰਾ ਬਾਰੇ ਵਿੱਚ ਦੱਸਣਾ ਹੋਵੇਗਾ ਅਤੇ ਉਨ੍ਹਾਂ ਨੂੰ ਸੰਗਠਿਤ ਕਰਨਾ ਹੋਵੇਗਾ ਤਾਂ ਕਿ ਕਸ਼ਮੀਰ ਦੀ ਜਨਤਾ ਵਿੱਚ ਉਸ ਦੇ ਪ੍ਰਤੀ ਜਾਗਰੂਕਤਾ ਆ ਸਕੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਕਸ਼ਮੀਰ ਦੇ ਖ਼ਿਲਾਫ਼ ਸਾਜ਼ਿਸ਼ ਕਰ ਰਹੀ ਹੈ। ਦੇਸ਼ ਵਿੱਚ ਸਾਰੇ ਧਰਮ ਦੇ ਲੋਕਾਂ ਨੂੰ ਰਹਿਣ ਦਾ ਅਧਿਕਾਰ ਹੈ ਪਰ ਭਾਜਪਾ ਦੇਸ਼ ਵਿੱਚ ਭੇਦਭਾਵ ਦੀ ਭਾਵਨਾ ਨੂੰ ਵਧਾ ਰਹੀ ਹੈ। ਜੇਕਰ ਭਾਰਤ ਨੂੰ ਇਕ ਰੱਖਣਾ ਹੈ ਤਾਂ ਦੂਜੇ ਧਰਮ ਦੇ ਲੋਕਾਂ ਦਾ ਆਦਰ ਕਰਨਾ ਹੋਵੇਗਾ। ਜੀਐੈਸਟੀ ਤੇ ਅਬਦੁੱਲਾ ਨੇ ਕਿਹਾ ਕਿ ਇਸ ਮੁੱਦੇ ’ਤੇ ਕਸ਼ਮੀਰ ਦੀ ਜਨਤਾ ਨੂੰ ਧੋਖੇ ਵਿੱਚ ਰੱਖਿਆ ਗਿਆ ਅਤੇ ਹੁਣ ਇਸ ਦਾ ਅਸਰ ਆਮ ਜਨਤਾ ਅਤੇ ਦੁਕਾਨਦਾਰਾਂ ’ਤੇ ਪੈ ਰਿਹਾ ਹੈ। ਦਫ਼ਤਰ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ, ਚੌਧਰੀ ਮੁਹੰਮਦ ਰਮਜਾਨ, ਮੀਰ ਸੈਫੂ ਲੱਲਾਹ, ਨਾਸਿਰ ਅਸਲਮ ਵਾਣੀ, ਕੈਸਰ ਜਮਸ਼ੇਦ ਲੋਨ ਅਤੇ ਸ਼ਰੀਫੂਦੀਨ ਸ਼ਾਰੀਕ ਆਦਿ ਮੌਜ਼ੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ