ਭਾਰਤ-ਪਾਕਿਸਤਾਨ: ਵਾਹਗਾ ਬਾਰਡਰ ’ਤੇ ਰਿਟਰੀਟ ਫੌਰੀ ਰੱਦ ਹੋਵੇ: ਰਾਮੂਵਾਲੀਆ

ਨਬਜ਼-ਏ-ਪੰਜਾਬ, ਮੁਹਾਲੀ, 24 ਸਤੰਬਰ:
ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪਾਕਿਸਤਾਨ-ਭਾਰਤ ਵਾਹਗਾ ਬਾਰਡਰ ਉੱਤੇ ਹੁੰਦੀ ਰਿਟਰੀਟ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਕਿਉਂ ਜੋ ਇਹ ਰਿਟਰੀਟ ਦੋਵਾਂ ਮੁਲਕਾਂ ਦੇ 8-10 ਸਾਲ ਦੇ ਬੱਚਿਆਂ ਤੋਂ ਸ਼ੁਰੂ ਹੋ ਕੇ ਬੁਢਾਪੇ ਤੱਕ ਦਿਲਾਂ ਵਿੱਚ ਨਫ਼ਰਤ ਅਤੇ ਦੁਸ਼ਮਣੀ ਪੱਕੀ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦ ਉੱਤੇ ਰਿਟਰੀਟ ਦੇ ਨਾਮ ਉੱਤੇ ਇਹ ਰਸਮ ਅਸਲ ਵਿੱਚ 3horiographic 4isplay of hate ਕਿਹਾ ਜਾ ਸਕਦਾ ਹੈ।
ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਇਹ ਰਸਮ ਹੇਠ ਪੰਜ ਐਕਸ਼ਨ ਕਰਦੀ ਹੈ। ਜਿਨ੍ਹਾਂ ਵਿੱਚ ਪਹਿਲਾ ਐਕਸ਼ਨ ਪੱਕੇ ਦੁਸ਼ਮਣਾਂ ਵਾਂਗ ਅੱਖਾਂ ਨਾਲ ਅੱਖਾਂ ਮਿਲਾ ਕੇ ਇੱਕ ਦੂਜੇ ਨੂੰ ਖ਼ਤਮ ਕਰਨ ਦੀ ਚੁਨੌਤੀ ਦੇਣਾ, ਸਦੀਵੀ ਦੁਸ਼ਮਣਾਂ ਵਾਂਗ ਅੱਖਾਂ ਦੀ ਹਰਕਤ, ਦੋਵੇਂ ਪਾਸੇ ਕਾਤਲਾਂ ਵਰਗੇ ਚਿਹਰੇ ਬਣਾਉਣੇ। ਚਿਹਰੇ ਦਾ ਵਤੀਰਾ ਅਪਮਾਨਜਨਕ ਹੋਣਾ। ਭਾਵੇਂ ਨਕਲੀ ਹੀ ਸਹੀ ਪਰ ਦੋਵਾਂ ਗੁਆਂਢੀ ਮੁਲਕਾਂ ਦੇ ਜਵਾਨ ਇਕ ਦੂਜੇ ਨੂੰ ਮਾਰ ਮੁਕਾਉਣ ਵਾਲੇ ਅੰਦਾਜ਼ ਵਿੱਚ ਨਜ਼ਰ ਆਉਂਦੇ ਹਨ। ਸਰਹੱਦ ’ਤੇ ਜਵਾਨਾਂ ਦੀ ਹਰ ਹਰਕਤ ਦੋਵਾਂ ਦੇਸ਼ਾਂ ਦੀ ਦੁਸ਼ਮਣੀ ਮਿਟਾਉਣ ਦੀ ਥਾਂ ਧਰੂ ਤਾਰੇ ਜਿੰਨਾ ਉੱਚਾ ਚਮਕਾਉਣ ਅਤੇ ਵਧਾਉਣ ਦਾ ਕੰਮ ਕਰਦੀ ਹੈ। ਇਹ ਸਾਰਾ ਜ਼ਹਿਰੀਲਾ ਵਰਤਾਰਾ 1959 ਤੋਂ ਲੈ ਕੇ ਹੁਣ ਤੱਕ ਚੱਲਿਆ ਆ ਰਿਹਾ ਹੈ, ਜੋ ਰੋਜ਼ਾਨਾ ਦੁਸ਼ਮਣੀ ਦੀ ਅੱਗ ਵਿੱਚ ਪੈਟਰੋਲ ਪਾਉਣ ਦਾ ਕੰਮ ਕਰਦਾ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਲੋਕ ਭਲਾਈ ਪਾਰਟੀ ਬਾਹਗਾ ਬਾਰਡਰ ’ਤੇ ਰਿਟਰੀਟ ਵਾਲੀ ਪਰੰਪਰਾ ਖ਼ਤਮ ਕਰਨ ਲਈ ਦੋਵੇਂ ਪਾਸੇ ਜਨ ਚੇਤਨਾ ਮੁਹਿੰਮ ਵਿੱਢੀ ਜਾਵੇਗੀ ਤਾਂ ਜੋ ਦੋਵੇਂ ਮੁਲਕਾਂ ਵਿੱਚ ਦੁਸ਼ਮਣੀ ਦੀ ਅੱਗ ਨੂੰ ਸ਼ਾਂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਧੋਖੇਬਾਜ਼ ਟਰੈਵਲ ਏਜੰਟਾਂ ਤੋਂ ਪੰਜਾਬ ਦੀ ਜਵਾਨੀ ਬਚਾਉਣ ਲਈ ਜਲਦੀ ਹੀ ਆਮ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਜਾਗਰੂਕਤਾ ਦਾ ਹੋਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਝ ਠੱਗ ਟਰੈਵਲ ਏਜੰਟਾਂ ਨੇ ਪਿਛਲੇ ਪੰਜ ਦਹਾਕੇ ਵਿੱਚ ਪੰਜਾਬੀਆਂ ਤੋਂ ਅਰਬਾਂ ਖਰਬਾਂ ਰੁਪਏ ਲੁੱਟੇ ਹਨ ਅਤੇ ਨੌਜਵਾਨ ਮੁਟਿਆਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧੋਖੇਬਾਜ਼ ਟਰੈਵਲ ਏਜੰਟਾਂ ਦਾ ਸ਼ਿਕਾਰ ਹਜ਼ਾਰਾਂ ਪੰਜਾਬੀਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਆਰਥਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹੀ ਨਹੀਂ ਬਹੁਤ ਸਾਰੇ ਪੰਜਾਬੀ ਨੌਜਵਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਜੰਗਲਾਂ ਅਤੇ ਜੇਲ੍ਹਾਂ ਵਿੱਚ ਧੱਕੇ ਜਾ ਰਹੇ ਹਨ। ਇਸ ਮੌਕੇ ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…