nabaz-e-punjab.com

ਭਾਰਤ ਜ਼ਰੂਰੀ ਕੰਪੋਨੈਂਟ ਦੇ ਨਿਰਮਾਣ ਨਾਲ ਸੁਪਰ ਕੰਪਿਊਟਿੰਗ ਦੇ ਖੇਤਰ ਵਿੱਚ ਆਤਮ-ਨਿਰਭਰ ਬਣਨ ਲਈ ਤਿਆਰ: ਸੰਜੇ ਧੋਤਰੇ

ਸੀ-ਡੈਕ ਮੁਹਾਲੀ ਅਤੇ ਐਨਐਸਐਮ ਹੋਸਟ ਇੰਸਟੀਚਿਊਟਸ ਵਿਚਕਾਰ ਸਮਝੌਤਾ ਸਹੀਬੱਧ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਭਾਰਤ ਦੀਆਂ ਵਿਸ਼ੇਸ਼ ਚੁਨੌਤੀਆਂ ਦੇ ਹੱਲ ਲਈ ਅਕਾਦਮਿਕ, ਉਦਯੋਗ, ਵਿਗਿਆਨਕ ਅਤੇ ਖੋਜ ਕਮਿਊਨਿਟੀ, ਐਮਐਸਐਮਈਜ਼ ਅਤੇ ਸਟਾਰਟ-ਅੱਪਸ ਨੂੰ ਲੋੜੀਂਦੀ ਕੰਪਿਊਟੇਸ਼ਨਲ ਪਾਵਰ ਮੁਹੱਈਆ ਕਰਵਾਉਣ ਲਈ ਰਾਸ਼ਟਰੀ ਸੁਪਰ ਕੰਪਿਊਟਿੰਗ ਮਿਸ਼ਨ (ਐਨਐਸਐਮ) ਦੀ ਸਥਾਪਨਾ ਕੀਤੀ ਗਈ ਹੈ। ਇਹ ਪ੍ਰਗਟਾਵਾ ਇਲੈਕਟ੍ਰੋਨਿਕ ਅਤੇ ਸੂਚਨਾ ਤਕਨਾਲੋਜੀ, ਸਿੱਖਿਆ ਅਤੇ ਸੰਚਾਰ ਬਾਰੇ ਕੇਂਦਰੀ ਰਾਜ ਮੰਤਰੀ ਸੰਜੇ ਧੋਤਰੇ ਨੇ ਸੀ-ਡੈਕ ਮੁਹਾਲੀ ਵਿਖੇ ਸੈਂਟਰ ਫਾਰ ਡਿਵੈਲਪਮੈਂਟ ਐਡਵਾਂਸਡ ਕੰਪਿਊਟਿੰਗ (ਸੀ-ਡੈਕ) ਅਤੇ ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ (ਐਨਐਸਐਮ) ਦੇ ਹੋਸਟ ਇੰਸਟੀਚਿਊਟਸ ਦੇ ਡਾਇਰੈਕਟਰਾਂ ਦਰਮਿਆਨ ਸਮਝੌਤਾ ਸਹੀਬੱਧ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਸੈਂਟਰ ਫਾਰ ਡਿਵੈਲਪਮੈਂਟ ਆਫ਼ ਐਡਵਾਂਸ ਕੰਪਿਊਟਿੰਗ (ਸੀ-ਡੈਕ) ਨੇ ਪਹਿਲਾਂ ਹੀ ਆਈਆਈਟੀ ਬੀਐਚਯੂ, ਆਈਆਈਟੀ ਖੜਗਪੁਰ, ਆਈਆਈਐਸਆਰ ਪੁਣੇ ਅਤੇ ਜੇਐਨਸੀਏਐਸਆਰ ਬੰਗਲੌਰ ਵਿਖੇ ਸੁਪਰ ਕੰਪਿਊਟਿੰਗ ਈਕੋ ਸਿਸਟਮ ਸਥਾਪਤ ਕੀਤਾ ਹੈ ਅਤੇ ਹੁਣ ਭਾਰਤ ਵਿਚ ਸੁਪਰ ਕੰਪਿਊਟਿੰਗ ਕੰਪੋਨੈਂਟ ਦੇ ਨਿਰਮਾਣ ਨਾਲ ਕੰਪਿਊਟੇਸ਼ਨਲ ਸਾਇੰਸ ਤਕਨੀਕਾਂ ਦੀ ਵਰਤੋਂ ਕਰਦਿਆਂ ਖੋਜ ਅਤੇ ਨਵੀਨਤਾ ਦੀ ਗਤੀ ਨੂੰ ਤੇਜ਼ ਕਰ ਰਿਹਾ ਹੈ ਜੋ ਕਿ ਆਤਮ-ਨਿਰਭਰ ਭਾਰਤ ਵੱਲ ਇਕ ਕਦਮ ਹੈ। ਇਸ ਸਮਝੌਤੇ ਦਾ ਮੰਤਵ ਭਾਰਤ ਵਿਚ ਅਸੈਂਬਲੀ ਅਤੇ ਨਿਰਮਾਣ ਲਈ ਸੁਪਰ ਕੰਪਿਊਟਿੰਗ ਬੁਨਿਆਦੀ ਢਾਂਚੇ ਦੀ ਸਥਾਪਨਾ ਕਰਨਾ ਅਤੇ ਆਈਆਈਐਸਸੀ ਬੰਗਲੌਰ, ਆਈਆਈਟੀ ਕਾਨਪੁਰ, ਆਈਆਈਟੀ ਰੁੜਕੀ, ਆਈਆਈਟੀ ਹੈਦਰਾਬਾਦ, ਆਈਆਈਟੀ ਗੁਹਾਟੀ, ਆਈਆਈਟੀ ਮੰਡੀ, ਆਈਆਈਟੀ ਗਾਂਧੀ ਨਗਰ, ਐਨਆਈਟੀ ਤ੍ਰਿਚੀ, ਐਨਏਬੀਆਈ ਮੁਹਾਲੀ ਅਤੇ ਆਈਆਈਟੀ ਮਦਰਾਸ ਵਿਖੇ ਐਚਪੀਸੀ ਐਂਡ ਏਐਲ ਵਿੱਚ ਸਿਖਲਾਈ ਲਈ ਐਨਐਸਐਮ ਨੋਡਲ ਸੈਂਟਰ, ਆਈਆਈਟੀ ਖੜਗਪੁਰ, ਆਈਆਈਟੀ ਗੋਆ ਅਤੇ ਆਈਆਈਟੀ ਪਲੱਕੜ ਵਿਖੇ ਜ਼ਰੂਰੀ ਕੰਪੋਨੈਂਟ ਸਥਾਪਤ ਕਰਨਾ ਹੈ।
ਇਸ ਮੌਕੇ ਸੀ-ਡੈਕ ਡਾਇਰੈਕਟਰ ਜਨਰਲ ਨੇ ਕਿਹਾ ਕਿ ਆਈਆਈਐਸਸੀ, ਆਈਆਈਟੀਜ਼, ਐਨਆਈਟੀ, ਐਨਏਬੀਆਈ ਵਰਗੇ ਰਾਸ਼ਟਰੀ ਪ੍ਰਮੁੱਖ ਅਕਾਦਮਿਕ ਅਤੇ ਖੋਜ ਸੰਸਥਾਵਾਂ ਆਪਣੀ ਤਕਨੀਕੀ ਮੁਹਾਰਤ ਲਈ ਵਿਸ਼ਵ ਪੱਧਰ ’ਤੇ ਪ੍ਰਸਿੱਧ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਭਾਈਵਾਲੀ ਨਾਲ ਭਾਰਤ ਦੀ ਸਮਰੱਥਾ ਵਧਾਉਣ, ਵਿਗਿਆਨਕਾਂ ਅਤੇ ਖੋਜ ਕਰਤਾਵਾਂ ਨੂੰ ਅਤਿ-ਆਧੁਨਿਕ ਸੁਪਰ ਕੰਪਿਊਟਿੰਗ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਮਿਲੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…