ਇਲਾਹਾਬਾਦ ਵਿੱਚ ਇੰਡੀਅਨ ਏਅਰਫੋਰਸ ਦਾ ਚੇਤਕ ਹੈਲੀਕਾਪਟਰ ਕਰੈਸ਼
ਮੁੰਬਈ ਪਦਮਾਵਤੀ ਦੇ ਸੈਟ ਤੇ ਲਗਾਈ ਗਈ ਅੱਗ
ਨਬਜ਼-ਏ-ਪੰਜਾਬ ਬਿਊਰੋ, ਇਲਾਹਾਬਾਦਮੁੰਬਈ, 15 ਮਾਰਚ:
ਉੱਤਰ ਪ੍ਰਦੇਸ਼ ਵਿੱਚ ਇਲਾਹਾਬਾਦ ਦੇ ਕੋਲ ਏਅਰਫੋਰਸ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਹਾਦਸੇ ਵਿੱਚ ਹੈਲੀਕਾਪਟਰ ਦੇ ਦੋਵੇੱ ਪਾਇਲਟ ਸੁਰੱਖਿਅਤ ਹਨ। ਬਾਮਰੌਲੀ ਤੋੱ ਉਡਾਣ ਭਰੀ ਸੀ। ਭਾਰਤੀ ਹਵਾਈ ਫੌਜ ( ਆਈ.ਏ.ਐਫ.) ਦਾ ਇਕ ਚੇਤਕ ਹੈਲੀਕਾਪਟਰ ਅੱਜ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦੇ ਨੇੜੇ ਬਾਮਰੌਲੀ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ।
ਹਵਾਈ ਫੌਜ ਦੇ ਬੁਲਾਰੇ ਦੇ ਮੁਤਾਬਕ ਇਹ ਹੈਲੀਕਾਪਟਰ ਨਿਯਮਿਤ ਸਿਖਲਾਈ ਉਡਾਣ ਤੇ ਸੀ ਅਤੇ ਇਲਾਹਾਬਾਦ ਵਿੱਚ ਬਾਮਰੌਲੀ ਦੇ ਨੇੜੇ ਇਸ ਵਿੱਚ ਤਕਨੀਕੀ ਖਰਾਬੀ ਆਉਣ ਦੇ ਬਾਅਦ ਪਾਇਲਟ ਨੇ ਇਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫਲਤਾ ਨਹੀੱ ਮਿਲੀ ਅਤੇ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਦੋਵੇੱ ਪਾਇਲਟ ਇਸ ਤੋੱ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਰਹੇ। ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।
ਉਧਰ, ਫ਼ਿਲਮ ਨਿਰਦੇਸ਼ਕ ਸੰਜੇ ਲੀਲ੍ਹਾ ਭੰਸਾਲੀ ਤੇ ਕਰਨੀ ਸੈਨਾ ਵਲੋੱ ਜੈਪੁਰ ਵਿੱਚ ਮਾਰਕੁੱਟ ਤੋੱ ਬਾਅਦ ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਅਣਪਛਾਤੇ ਲੋਕਾਂ ਨੇ ਫ਼ਿਲਮ ਪਦਮਾਵਤੀ ਦੇ ਸੈਟ ’ਤੇ ਅੱਗ ਲਗਾ ਦਿੱਤੀ ਹੈ। ਪਦਮਾਵਤੀ ਫ਼ਿਲਮ ਸ਼ੁਰੂਆਤ ਤੋਂ ਹੀ ਵਿਵਾਦਾਂ ਦੇ ਘੇਰੇ ਵਿੱਚ ਬਣੀ ਹੋਈ ਹੈ।