Share on Facebook Share on Twitter Share on Google+ Share on Pinterest Share on Linkedin ਭਾਰਤੀ-ਅਮਰੀਕੀ ਸੀਮਾ ਵਰਮਾ ਨੇ ਟਰੰਪ ਪ੍ਰਸ਼ਾਸਨ ਵਿੱਚ ਉਚ ਅਹੁਦੇ ਦੀ ਚੁੱਕੀ ਸਹੁੰ ਨਬਜ਼-ਏ-ਪੰਜਾਬ ਬਿਊਰੋ, ਵਾਸ਼ਿੰਗਟਨ, 15 ਮਾਰਚ: ਭਾਰਤੀ-ਅਮਰੀਕੀ ਸੀਮਾ ਵਰਮਾ ਨੇ ਟਰੰਪ ਪ੍ਰਸ਼ਾਸਨ ਵਿੱਚ ਦੇਸ਼ ਦੀ ਮੁੱਖ ਸਿਹਤ ਸੇਵਾ ਏਜੰਸੀ ਦੇ ਉਚ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸੀਮਾ ਟਰੰਪ ਪ੍ਰਸ਼ਾਸਨ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਭਾਰਤੀ ਮੂਲ ਦੀ ਦੂਜੀ ਮੈਂਬਰ ਹੈ। ਇਸ ਤੋੱ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਰਾਸ਼ਟਰਪਤੀ ਪ੍ਰਸ਼ਾਸਨ ਵਿੱਚ ਆਪਣੀਆਂ ਸੇਵਾਵਾਂ ਦੇਣ ਵਾਲੀ ਕੈਬਨਿਟ ਰੈਂਕ ਦੀ ਪਹਿਲੀ ਅਧਿਕਾਰੀ ਬਣੀ ਹੈ। ਉਧਰ, ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੇੱਸ ਨੇ ਵ੍ਹਾਈਟ ਹਾਊਸ ਵਿੱਚ ਸਹੁੰ ਚੁੱਕ ਸਮਾਰੋਹ ਦੌਰਾਨ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਸਿਹਤ ਸੇਵਾ ਦੀ ਮੁੱਖ ਏਜੰਸੀ ਦੀ ਅਗਵਾਈ ਕਰਨ ਲਈ ਅਮਰੀਕਾ ਦੇ ਮੋਹਰੀ ਮਾਹਰਾਂ ਵਿੱਚੋੱ ਇਕ ਦੀ ਚੋਣ ਕੀਤੀ ਹੈ। ਸੀਮਾ ਵਰਮਾ 13 ਕਰੋੜ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਇਕ ਖਰਬ ਡਾਲਰ ਦੀ ਮੈਡੀਕੇਅਰ ਅਤੇ ਮੈਡੀਕਏਡ ਸੇਵਾਵਾਂ ਦੀ ਲੀਡਰਸ਼ਿਪ ਕਰੇਗੀ। ਪ੍ਰਾਈਵੇਟ ਸਿਹਤ ਖੇਤਰ ਵਿਚ ਦੋ ਦਹਾਕਿਆਂ ਤੋਂ ਲੰਮੇ ਯੋਗਦਾਨ ਤੋਂ ਬਾਅਦ ਸੀਮਾ ਨੂੰ ਇਹ ਉਚ ਸੰਘੀ ਅਹੁਦਾ ਹਾਸਲ ਹੋਇਆ ਹੈ। ਸੀਮਾ ਨੇ ਇੰਡੀਆਨਾ, ਓਹੀਓ, ਕੇੱਟੁਕੀ ਅਤੇ ਮਿਸ਼ੀਗਨ ਵਰਗੇ ਸੂਬਿਆਂ ਵਿਚ ਸਿਹਤ ਸੇਵਾ ਸੁਧਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੀਮਾ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਦੀ ਧੰਨਵਾਦੀ ਹਾਂ। ਮੈਂ ਇਸ ਦਲ ਦਾ ਹਿੱਸਾ ਬਣ ਕੇ ਖੁਸ਼ ਹਾਂ। ਸੀਮਾ ਨੇ ਇਸ ਦੇ ਨਾਲ ਹੀ ਕਿਹਾ ਕਿ ਇਸ ਸਮੇੱ ਦੇਸ਼ ਦੀ ਸਿਹਤ ਸੇਵਾ ਚੌਰਾਹੇ ਤੇ ਖੜ੍ਹੀ ਹੈ ਅਤੇ ਉਸ ਨੂੰ ਦਰੁੱਸਤ ਕਰਨ ਤੋੱ ਇਲਾਵਾ ਸਾਡੇ ਕੋਲ ਕੋਈ ਹੋਰ ਬਦਲ ਨਹੀਂ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ