Share on Facebook Share on Twitter Share on Google+ Share on Pinterest Share on Linkedin ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਵੱਲੋ ਭਾਰਤੀ ਸੰਵਿਧਾਨ ਸੁਰੱਖਿਅਤ-ਦੇਸ਼ ਸੁਰੱਖਿਅਤ ਮੁਹਿੰਮ ਵਿੱਢਣ ਦਾ ਫੈਸਲਾ ਮੋਦੀ ਸਰਕਾਰ ਵੱਲੋਂ ਐਸਸੀ ਬੱਚਿਆਂ ਨੂੰ ਦਿੱਤੀ ਜਾ ਰਹੀ ਮੁਫ਼ਤ ਸਿੱਖਿਆ ਦੀ ਸੁਵਿਧਾ ਵਾਪਸ ਲੈਣ ਦੀ ਜ਼ੋਰਦਾਰ ਨਿਖੇਧੀ ਕਰਨੈਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 9 ਦਸੰਬਰ: ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਵਲੋ ਸਵਿਧਾਨ ਸੁਰਖਿਅਤ-ਦੇਸ ਸੁਰਖਿਅਤ ਮੁਹਿੰਮ ਚਲਾਉਣ ਦਾ ਫੈਸਲਾ। ਇਹ ਫੈਸਲਾ ਸੰਘਰਸ ਕਮੇਟੀ ਦੀ ਹੰਗਾਮੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਕੌਂਸਲਰ ਮਹਿੰਦਰ ਸਿੰਘ ਢਿੱਲੋਂ ਵਾਇਸ ਚੇਅਰਮੈਨ ਜ਼ਿਲ੍ਹਾ ਕਾਂਗਰਸ ਕਮੇਟੀ, ਕੌਂਸਲਰ ਮੋਹਨ ਲਾਲ ਕਾਲਾ ਪ੍ਰਧਾਨ ਆਦਿ ਧਰਮ ਸਮਾਜ ਪੰਜਾਬ, ਜਗਦੇਵ ਸਿੰਘ ਬਿੱਟੂ ਸਕੱਤਰ ਰਾਮਦਾਸੀਆ ਵੈਲਫੇਅਰ ਸੋਸਾਇਟੀ ਪੰਜਾਬ, ਰਾਮਜੀ ਦਾਸ ਕਾਲਾ ਮੀਤ ਪ੍ਰਧਾਨ ਬਾਲਮੀਕ ਸਭਾ, ਸੁੱਚਾ ਰਾਮ ਸਾਬਕਾ ਮੀਤ ਪ੍ਰਧਾਨ ਨਗਰ ਕੌਸਲ ਮੋਰਿੰਡਾ ਅਤੇ ਬਸਪਾ ਦੇ ਹਲਾਕਾ ਇੰਚਾਰਜ ਗੁਰਦਰਸਨ ਸਿੰਘ ਢੋਲਣਮਾਜਰਾ ਦੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ । ਇਸ ਸਮੇ ਵੱਖ ਵੱਖ ਐਸ ਸੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਮੋਦੀ ਸਰਕਾਰ ਵੱਲੋਂ ਐਸਸੀ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਮੁਫ਼ਤ ਉੱਚ ਸਿੱਖਿਆ ਸਹੂਲਤ ਵਾਪਸ ਲੈਣ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਕੇਦਰ ਸਰਕਾਰ ਵਲੋ ਐਸ ਸੀ ਵਿਰੋਧੀ ਲਏ ਫੈਸਲੇ ਨਾਲ ਅੱਧ ਵਿਚਕਾਰ ਲਟਕੇ ਹਜ਼ਾਰਾਂ ਐਸਸੀ ਵਿਦਿਆਰਥੀ ਨੂੰ ਪਾਰ ਲੰਘਾਉਣ ਲਈ ਉਹਨਾਂ ਦੀ ਬਾਂਹ ਫੜਨ। ਕਿਉਂਕਿ ਕੇਂਦਰ ਵੱਲੋਂ ਮੁਫ਼ਤ ਸਿੱਖਿਆ ਸਹੁਲਤ ਵਾਪਸ ਲੈਣ ਨਾਲ ਹਜਾਰਾ ਐਸ ਸੀ ਵਿਦਿਆਰਥੀ ਕਾਲਜਾਂ ਦੀਆਂ ਫੀਸਾਂ ਨਾ ਦੇਣ ਕਾਰਨ ਵੱਖ ਵੱਖ ਕੋਰਸ ਅੱਧ ਵਿਚਕਾਰ ਛੱਡਣ ਲਈ ਮਜਬੂਰ ਹੋ ਰਹੇ ਹਨ। ਇਸ ਸਮੇ ਇੱਕ ਮਤਾ ਪਾਸ ਕਰਕੇ ਇਹ ਵੀ ਮੰਗ ਕੀਤੀ ਕਿ ਵੱਖ ਵੱਖ ਟਰਸਟਾਂ,ਬੋਰਡਾਂ ਅਤੇ ਕਾਰਪੋਰੇਸਨਾਂ ਦੇ ਚੇਅਰਮੈਨ, ਵਾਇਸ ਚੇਅਰਮੈਨ ਅਤੇ ਡਾਇਰੈਕਟਰਾਂ ਦੀਆਂ ਨਿਯੁਕਤੀਆਂ ਵਿੱਚ ਕਾਨੂੰਨ ਮੁਤਾਬਕ ਐਸਸੀ ਵਰਗ ਨੂੰ ਬਣਦਾ ਮਾਣ ਦਿਤਾ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਘੋਲਾ ਨੇ ਦੱਸਿਆ ਕਿ ਇਸ ਸਬੰਧੀ ਸੰਘਰਸ ਕਮੇਟੀ ਵਲੋ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿਤਾ ਜਾਵੇਗਾ। ਇਸ ਸਮੇ ਸਮੂਹ ਬੁਲਾਰਿਆਂ ਵਲੋ ਦੇਸ ਦੇ ਸਵਿਧਾਨ ਦੇ ਨਿਰਮਾਤਾ ਅਤੇ ਪਹਿਲੇ ਕਾਨੂੰਨ ਮੰਤਰੀ ਡਾ ਭੀਮ ਰਾੳ ਅੰਬੇਦਕਰ ਜੀ ਨੂੰ ਸਰਧਾਜਲੀਆਂ ਭੇਟ ਕੀਤੀਆਂ ਗਈਆਂ ਅਤੇ ਉਹਨਾ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਪ੍ਰਣ ਕੀਤਾ ਗਿਆ। ਬੁਲਾਰਿਆਂ ਨੇ ਆਖਿਆ ਕਿ ਸੰਘਰਸ ਕਮੇਟੀ ਵਲੋ ਸਵਿਧਾਨ ਸੁਰੱਖਿਅਤ-ਦੇਸ ਸੁਰਖਿਅਤ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਐਸਸੀ ਸਮਾਜ ਦੇ ਨੇਤਾ ਰਾਓ ਵਰਿੰਦਰ ਸਵੈਨ, ਕਰਨੈਲ ਸਿੰਘ, ਹੈੱਡ ਮਾਸਟਰ ਗੁਰਦੇਵ ਸਿੰਘ ਤੂਰ, ਕੈਪਟਨ ਕਰਮਜੀਤ ਸਿੰਘ, ਰਾਜਿੰਦਰ ਸਿੰਘ ਚਕੱਲਾਂ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਸੰਤੋਖ ਸਿੰਘ ਛਿੱਬਰ, ਦਵਿੰਦਰ ਸਿੰਘ ਮਾਛੀਪੁਰ,ਰਘਵੀਰ ਸਿੰਘ ਬਡਾਲਾ, ਐਡਵੋਕੇਟ ਪਰਮਿੰਦਰ ਸਿੰਘ ਤੂਰ,ਅਜੀਤ ਸਿੰਘ ਛਿੱਬਰ, ਕਰਮਜੀਤ ਸਿੰਘ ਅਤੇ ਜਸਪਾਲ ਸਿੰਘ ਦੂਮਣਾ, ਐਡਵੋਕੇਟ ਕਮਲਜੀਤ ਕੌਰ ਦੂਮਣਾ, ਰਣਧੀਰ ਸਿੰਘ ਸਰਪੰਚ ਚਲਾਕੀ, ਕੇਸਰ ਸਿੰਘ ਮੋਰਿੰਡਾ, ਨਸੀਬ ਸਿੰਘ ਚੇਅਰਮੈਨ ਰਵਿਦਾਸ ਸਭਾ ਮੋਰਿੰਡਾ, ਸਤਵੰਤ ਸਿੰਘ ਦਤਾਰਪੁਰ, ਕੁਲਵਿੰਦਰ ਸਿੰਘ ਕਲਹੇੜੀ, ਨਿਰਮਲ ਸਿੰਘ ਮੇਹਰਵਾਨ, ਕੌਸਲਰ ਪਰਮਜੀਤ ਕੌਰ ਅਤੇ ਚਰਨਜੀਤ ਕੌਰ, ਸਾਬਕਾ ਕੌਸਲਰ ਸਤਵੰਤ ਕੌਰ, ਸਾਬਕਾ ਕੌਸਲਰ ਮਨਜੀਤ ਕੌਰ,ਗੁਰਮੀਤ ਸਿੰਘ ਚੋਪੜਾ, ਹਰਜਿੰਦਰ ਸਿੰਘ ਛਿੱਬਰ, ਗਿਆਨ ਸਿੰਘ ਸਰੋਆ, ਸੋਨੀ ਸਾਗੀ, ਸੁਖਵਿੰਦਰ ਸਿੰਘ ਹੈਪੀ, ਦਵਿੰਦਰ ਸਿੰਘ ਸੁਪਰਡੈਟ, ਸਰਬਜੀਤ ਸਿੰਘ, ਹਰਬੰਸ ਸਿੰਘ ਬੱਗਾ, ਦਿਲਬਾਗ ਸਿੰਘ, ਮੇਜਰ ਸਿੰਘ, ਰਣਜੀਤ ਸਿੰਘ ਆਦਿ ਆਗੂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ