Share on Facebook Share on Twitter Share on Google+ Share on Pinterest Share on Linkedin ਭਾਰਤੀ ਚੋਣ ਕਮਿਸ਼ਨ ਦੀ ਦੁਨੀਆ ਭਰ ਵਿੱਚ ਸ਼ੁੱਧ ਸੋਨੇ ਵਰਗੀ ਪਛਾਣ: ਵੀ.ਕੇ. ਸਿੰਘ ਚੋਣ ਕਮਿਸ਼ਨ ਵੱਲੋਂ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਨੂੰ ਈਵੀਐਮ ਮਸ਼ੀਨਾਂ ਦੀ ਚੁਣੌਤੀ ਵਿੱਚ ਭਾਗ ਲੈਣ ਦਾ ਖੁੱਲ੍ਹਾ ਸੱਦਾ ਚੁਣੌਤੀ ਵਿੱਚ ਭਾਗ ਲੈਣ ਵਾਲੀਆਂ ਇੱਛੂਕ ਰਾਜਸੀ ਪਾਰਟੀਆਂ 26 ਮਈ ਤੱਕ ਆਪਣੀ ਸਹਿਮਤੀ ਈਮੇਲ ਰਾਹੀਂ ਭੇਜਣ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਮਈ: ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਵੀ.ਕੇ. ਸਿੰਘ ਨੇ ਇਥੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜ ਰਾਜਾਂ (ਉਤਰ ਪ੍ਰਦੇਸ਼,ਉਤਰਾਖੰਡ,ਪੰਜਾਬ,ਗੋਆ ਅਤੇ ਮਨੀਪੁਰ)ਵਿੱਚ ਹੋਈਆਂ ਚੋਣਾ ਵਿੱਚ ਭਾਗ ਲੈਣ ਵਾਲੀਆਂ ਮਾਨਤਾ ਪ੍ਰਾਪਤ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਨੂੰ ਈ.ਵੀ.ਐਮ ਚੁਣੋਤੀ ਵਿੱਚ ਭਾਗ ਲੈਣ ਦਾ ਖੁਲ਼੍ਹਾ ਸੱਦਾ ਦਿੱਤਾ ਗਿਆ ਹੈ।ਇਸ ਚੁਣੋਤੀ ਵਿੱਚ ਭਾਗ ਲੈਣ ਵਾਲੇ ਪਾਰਟੀ ਦੀ ਤਰਫੋਂ ਈ.ਵੀ.ਐਮ. ਚੁਣੋਤੀ ਵਿਚ ਭਾਗ ਲੈਣ ਲਇ ਤਿੰੰਨ ਵਿਅਕਤੀਆਂ ਨੂੰ ਨਾਮਜਦ ਕੀਤਾ ਜਾ ਸਕਦਾ ਹੈ ਅਤੇ ਆਪਣੀ ਮੰਨਜੂਰੀ 26 ਮਈ 2017 ਨੂਮ ਸ਼ਾਮ ਪੰਜ ਵਜੇ ਤੱਕ ਈਮੇਲ ਆਈ.ਡੀ. (evmchallenge0eci.gov.in), ਤੇ ਨਿਰਧਾਰਤ ਪ੍ਰਫਾਰਮੇ ਤੇ ਭਰ ਕੇ ਭੇਜ ਦੇਣ। ਮੁੱਖ ਚੋਣ ਅਫਸਰ ਪੰਜਾਬ ਨੇ ਕਿਹਾ ਈ.ਵੀ.ਐਮ.ਨਾਲ ਛੇੜਛਾੜ ਸੰਭਵ ਨਹੀਂ ਹੈ ਕਿਉਕਿ ਇਨ੍ਹਾਂ ਇਕ ਤਾਂ ਤੋਂ ਦੂਸਰੀ ਥਾ ਲਿਜਾਉਣ ਵੇਲੇ ਅਤੇ ਇਨ੍ਹਾਂ ਦੇ ਰੱਕਯ ਵਾਲੇ ਸਥਾਨ ਦੀ ਦੋ ਘੇਰਿਆਂ ਵਾਲੀ ਸੁਰੱਖਿਆਂ ਪਰਤ ਹੁੰਦੀ ਹੈ ਅਤੇ ਇਨ੍ਹਾਂ ਦੀ ਸੁਰੱਖਿਆਂ ਹਰ ਪੰਦਰਵਾੜੇ ਚੈਕ ਕੀਤੀ ਜਾਂਦੀ ਹੈ ਅਤੇ ਚੋਣ ਅਧਿਕਾਰੀਆਂ ਵੱਲੋਂ ਕੇਵਲ ਇਨ੍ਹਾਂ ਦੀ ਸੁਰੱਖਿਆ ਜਾਂਚ ਕੀਤੀ ਹੈ ਜਾਦੀ ਹੈ ਪ੍ਰੰਤੂ ਇਨ੍ਹਾਂ ਸਟਰੋਗ ਰੂਮਜ਼ ਨੁੰ ਖੋਲਿਆਂ ਨਹੀਂ ਜਾਦਾ। ਚੋਣ ਨਾ ਹਣ ਦੀ ਸੂਰਤ ਵਿੱਚ ਵੀ ਇਨ੍ਹਾਂ ਸਟਰੋਗ ਰੂਮਜ਼ ਵਿੱਚ ਕਿਸੇ ਅਣਅਧਿਕਾਰਤ ਵਿਅਕਤੀ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਦਾ। ਈ.ਵੀ.ਐਮ ਦੀ ਸਲਾਨਾ ਜਾਂਚ ਜ਼ਿਲ੍ਹਾ ਚੋਣ ਅਫਸਰਾਂ ਵੱਲੋਂ ਕਰਵਾਈ ਜਾਂਦੀ ਹੈ ਜਿਸ ਦੀ ਰਿਪੋਰਟ ਸਿੱਧੇ ਤੋਰ ਤੇ ਭਾਰਤੀ ਚੋਣ ਕਮਿਸ਼ਨ ਨੂੰ ਭੇਜੀ ਜਾਂਦੀ ਹੈ। ਸਟਰੋਗ ਹਮੇਸ਼ ਹੀ ਵੱਖ- ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆ ਦੀ ਹਾਜਰੀ ਵਿੱਚ ਹੀ ਖੋਲ੍ਹਿਆ ਜਾਦਾ ਹੈ। ੳ.ਟੀ.ਪੀ. ਸਾਫਟਵੇਅਰ ਅਤੇ ਭਾਰਤੀ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਪਈਆਂ ਈ.ਵੀ.ਐਮ. ਨਾਲ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦੀ ਹੇਰਫੇਰ ਨਹੀਂ ਕਰ ਸਕਦਾ ਫਿਰ ਵੀ ਜੇ ਕੋਈ ਛੇੜਛਾੜ ਦੀ ਕੋਸ਼ਿਸ ਕਰਦਾ ਹੈ ਤਾ ਮਸ਼ੀਨ ਕੰਮ ਕਰਨਾ ਬੰਦ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਭਾਰਤ ਦੀ ਨਾਮੀ ਸਰਕਾਰੀ ਕੰਪਨੀਆਂ ਭਾਰਤੀ ਇਲੈਕਟ੍ਰੋਨਿਕ ਲਿਮਟਿਡ ਬੰਗਲੋਰ ਅਤੇ ਇਲੈਕਟਰੋਨਿਕ ਕਾਰਪੋਰੇਸ਼ਨ ਆਫ ਇੰਡੀਆ ਲਿ.ਹੈੈਦਰਾਬਾਦ ਵੱਲੋਂ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਕੰਪਨੀਆਂ ਵੱਲੋਂ ਸਾਫਟਵੇਅਰ ਵੀ ਖੁੱਦ ਹੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਨਤਮ ਕਿਸਮ ਦੀ ਤਕਨੀਕ ਸਦਕੇ ਭਾਰਤੀ ਚੋਣ ਕਮਿਸ਼ਨ ਦੀਆਂ ਈ.ਵੀ.ਐਮ. ਮਸ਼ੀਨਾਂ ਨਾਲ ਕਿਸੇ ਕਿਸਮ ਦੀ ਛੇੜਛਾੜ ਅਸੰਭਵ ਹੈ ਕਿਉਕਿ ਇਨ੍ਹਾਂ ਵਿੱਚ ਸਰਵੋਤਤਮ ਕਿਸਮ ਤਕਨੀਕ ਉ.ਟੀ.ਪੀ. ਵਰਗੀ ਤਕਨੀਕ, ਮਾਈਕਰੋਕੰਟਰੋਲ, ਡਾਇਨਮਮਿਕ ਕੋਡਿੰਗ ਆਫ ਕੀ ਕੋਡਜ, ਡੇਟ ਐਂਡ ਟਾਈਮ ਸਟੈਪਿੰਗ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਈ.ਵੀ.ਐਮ ਟਰੈਕਿੰਗ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਇਸ ਨੂੰ 100 ਫੀਸਦੀ ਟੈਪਰ ਪਰੂਫ ਬਨਾਉਦੀ ਹੈ। ਇਸ ਤੋਂ ਇਲਾਵਾ ਨਵੀਂ ਐਮ3 ਈ.ਵੀ.ਐਮ. ਵਿੱਚ ਛੇੜਛਾੜ ਲੱਬੂ ਯੰਤਰ ਅਤੇ ਸੈਲਫ ਡਾਇਗਨੋਸਟਿਕ ਸਿਸਟਮ ਵੀ ਫਿੱਟ ਕੀਤਾ ਗਿਆ ਹੈ। ਸ੍ਰੀ ਵੀਕੇ ਸਿੰਘ ਨੇ ਕਿਹਾ ਕਿ ਬੀਤੀ 10 ਅਪ੍ਰੈਲ 2017 ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਕਾਰਵਾਈ ਗਈ ਮੀਟਿੰਗ ਵਿੱਚ ਦੇਸ਼ ਦੀਆਂ 30 ਮਾਨਤਾ ਪ੍ਰਾਪਤ ਪਾਰਟੀਆਂ ਵੱਲੋਂ ਵੀ.ਵੀ.ਐਮ. ਦੀ ਵਰਤੋਂ ਸਬੰਧੀ ਕੁੱਝ ਸ਼ੰਕੇ ਪ੍ਰਗਟਾਏ ਗਏ ਸਨ ਅਤੇ ਕੁਝ ਪਾਰਟੀਆਂ ਵੱਲੋਂ 31-03-2017 ਨੂੰ ਮੱਧ ਪ੍ਰਦੇਸ਼ ਦੇ ਭਿੰਡ ਅਤੇ ਰਾਜਸਥਾਨ ਦੇ ਧੋਲਪੁਰ ਵਿਖੇ ਵੀ.ਵੀ.ਪੀ.ਏ.ਟੀ. ਦੇ ਪ੍ਰਦਰਸ਼ਨ ਦੋਰਾਨ ਹੋਈ ਘਟਨਾ ਸਬੰਧੀ ਵੀ ਸੁਆਲ ਚੁਕੇ ਗਏ। ਮੀਟਿੰਗ ਦੋਰਾਨ ਕਮਿਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਭਵਿੱਖ ਵਿੱਚ ਹੋਣ ਵਾਲੀਆ ਸਾਰੀਆਂ ਚੋਣਾਂ ਵੀ.ਵੀ.ਪੀ.ਏ.ਟੀ. ਨਾਲ ਹੀ ਹੋਣਗੀਆਂ ਤਾਂ ਜੋ ਚੋਣ ਪ੍ਰੀਕ੍ਰਿਆ ਵਿੱਚ ਪੂਰੀ ਪਾਰਦਰਸ਼ਤਾ ਅਤੇ ਪੱਖਪਾਤ ਨਾ ਹੋ ਸਕੇ। ਚੋਣ ਕਮਿਸ਼ਨ ਦੀਆਂ ਈ.ਵੀ.ਐਮ. ਮਸ਼ੀਨਾਂ ਕਿਸੇ ਵੀ ਤਰ੍ਹਾਂ ਦੀ ਫਰੀਕੂਐਂਸੀ ਨਹੀਂ ਫੜਦੀਆਂ,ਵਾਇਰਲੈਸ ਲਈ ਡਾਟਾ ਡੀਕੋਡ ਨਹੀਂ ਕਰਦੀਆਂ ਅਤੇ ਨਾ ਹੀ ਕਿਸੇ ਅੰਦਰੂਨੀ ਜਾ ਬਾਹਰੀ ਹਾਰਡਵੇਅਰ ਵਾਇਰਲੈਸ,ਵਾਈਫਾਈ ਜਾ ਬਲੂਟੂਥ ਰਾਹੀ ਕਿਸੇੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਇਹ ਮਸ਼ੀਨਾਂ ਹਮੇਸ਼ਾਂ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਵੀ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਉਸਾਰੂ ਚੋਣ ਸੁਧਾਰਾਂ ਦੀ ਲੜੀ ਤਹਿਤ ਕਮਿਸ਼ਨ ਵੱਲੋਂ 90ਵਿਆਂ ਵਿੱਚ ਈ.ਵੀ.ਐਮ. ਦੀ ਵਰਤੋਂ ਸ਼ੁਰੂ ਕੀਤੀ ਗਈ ਅਤੇ ਸਮੇਂ ਸਮੇਂ ਤੇ ਈ.ਵੀ.ਐਮ. ਮਸ਼ੀਨ ਦੀ ਕਾਰਜਪ੍ਰਣਾਲੀ ਤੇ ਕੁਝ ਲੋਕਾਂ ਵੱਲੋਂ ਸੁਆਲ ਉਠਾਏ ਜਾਂਦੇ ਰਹੇ ਹਨ।ਇਸੇ ਸਾਲ ਪੰੰਜ ਰਾਜਾਂ ਵਿੱਚ ਹੋਈਆ ਵਿਧਾਨ ਸਭਾ ਚੋਣਾਂ (ਉਤਰ ਪ੍ਰਦੇਸ਼,ਉਤਰਾਖੰਡ,ਪੰਜਾਬ,ਗੋਆ ਅਤੇ ਮਨੀਪੁਰ) ਦੇ ਮਾਰਚ 2017 ਵਿੱਚ ਆਏ ਚੋਣ ਨਤੀਜਿਆਂ ਤੋਂ ਬਾਅਦ ਫਿਰ ਈ.ਵੀ.ਐਮ. ਦੀ ਕਾਰਜਪ੍ਰਣਾਲੀ ਉਤੇ ਸੁਆਲ ਉਠਾਏ ਗਏ ਹਨ ਅਤੇ ਇਸ ਸਬੰਧੀ ਕੁਝ ਸੁਝਾਅ ਅਤੇ ਸਿਕਾਇਤਾਂ ਕਮਿਸ਼ਨ ਨੂੰ ਪ੍ਰਾਪਤ ਹੋਈਆ ਹਨ। ਕਮਿਸ਼ਨ ਵੱਲੋਂ ਇਨ੍ਹਾਂ ਸ਼ਿਕਾਇਤਾਂ ਅਤੇ ਸੁਝਆਵਾਂ ਦੀ ਗੰਭੀਰਤਾ ਨਾਲ ਪੜਤਾਲ ਕਰਨ ਉਪਰੰਤ ਦੋਸ਼ ਦੇ ਪੱਖ ਵਿੱਚ ਸ਼ਿਕਾਇਤ ਕਰਤਾ ਤੋਂ ਸਬੂਤ ਮੰਗੇ ਗਏ ਸਨ ਪ੍ਰੰਤੂ ਸ਼ਿਕਾਇਤ ਕਰਤਾ ਵੱਲੋਂ ਇਸ ਸਬੰਧੀ ਕੋਈ ਸਬੂਤ ਅਜੇ ਤੱਕ ਭਾਰਤੀ ਚੋਣ ਕਮਿਸ਼ਨ ਕੋਲ ਪੇਸ਼ ਨਹੀਂ ਕੀਤਾ ਗਿਆ। ਸ੍ਰੀ ਵੀ.ਕੇ. ਸਿੰਘ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਲੰਬੇ ਚੋੜੇ ਚੋਣ ਅਮਲ ਨੂੰ ਰਿਕਾਰਡ ਕਰਨ, ਸਟੋਰ ਅਤੇ ਵੋਟਾ ਦੀ ਗਿਣਤੀ ਨੂੰ ਨਿਰਪੱਖ ਅਤੇ ਸੁਖਾਲਾ ਬਨਾਉਣ ਦੇ ਮਕਸਦ ਨਾਲ ਬਿਜਲਈ ਵੋਟਿੰਗ ਮਸ਼ੀਨ (ਈ.ਵੀ.ਐਮ.) ਦੀ ਵਰਤੋਂ ਕਰਨ ਦਾ ਇਤਿਹਾਸਕ ਫੈਸਲਾ ਲਿਆ ਗਿਆ ਸੀ ਜਿਸ ਨੂੂੰ ਭਾਰਤੀ ਕਾਨੂੰਨ ਵੱਲੋਂ ਵੀ ਪੂਰਾ ਸਮਰਥਨ ਮਿਲਿਆ ਹੈ। ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਬੀਤੇ ਦੋ ਦਹਾਕਿਆਂ ਦੋਾਰਨ ਕਈ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਨਿਰਪੱਖਤਾ ਨਾਲ ਕਰਵਾਈਆ ਜਾ ਚੁੱਕੀਆ ਹਨ ਅਤੇ ਸਤੰਬਰ 2013 ਤੋਂ ਵੋਟਰ ਵੈਰੀਫਾਈਬਲ ਪੇਪਰ ਆਡਿਟ ਟਰੇਲ (ਵੀ.ਵੀ.ਪੀ.ਏ.ਟੀ.) ਮਸ਼ੀਨਾਂ ਦੀ ਵਰਤੋਂ ਵੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਪਾਰਦਾਰਸ਼ਤ ਨੂੰ ਹੋਰ ਵਧਾਇਆ ਜਾ ਸਕੇ। ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਵੀ.ਕੇ. ਸਿੰਘ ਨੇ ਇਥੇ ਕਿਹਾ ਕਿ ਭੈਅ ਅਤੇ ਪੱਖਪਾਤ ਰਹਿਤ ਚੋਣਾ ਕਰਵਾਉਣ ਦੇ ਮਾਮਲੇ ਵਿੱਚ ਭਾਰਤੀ ਚੋਣ ਕਮਿਸ਼ਨ ਦੀ ਦੁਨੀਆ ਭਰ ਵਿੱਚ ਸ਼ੁਧ ਸੋਨੇ ਵਰਗੀ ਪਹਿਚਾਣ ਹੈ ਅਤੇ ਨਾਲ ਹੀ ਚੋਣ ਪ੍ਰੀਕ੍ਰਿਆ ਨੂੰ ਸਮੇਂ ਦੇ ਹਾਣ ਦਾ ਬਨਾਉਣ ਲਈ ਨਵੀਨਤਮ ਤਕਨਾਲੋਜੀ ਨੂੰ ਅਪਨਾਉਣ ਵਿੱਚ ਵੀ ਮੋਹਰੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ